6ਚੰਡੀਗੜ :  1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਕਥਿਤ ਅਰੋਪੀ ਕਮਲਨਾਥ ਦੀ ਕਾਂਗਰਸ ਪ੍ਰਦੇਸ਼ ਪ੍ਰਭਾਰੀ ਅਹੁਦੇ ਤੋਂ ਵਾਪਸੀ ‘ਤੇ ਪ੍ਰਤੀਕਿਰਿਆ ਦਿੰਦੇ ਭਾਜਪਾ ਦੇ ਸਾਬਕਾ ਪ੍ਰਦੇਸ਼ ਪ੍ਰਧਾਨ ਤੇ ਰਾਸ਼ਟਰੀ ਕਾਰਜਕਾਰਿਣਦੀ ਮੈਂਬਰ ਕਮਲ ਸ਼ਰਮਾ ਨੇ ਕਿਹਾ ਕਿ ਯੋਗ ਅਗਵਾਈ ਦੀ ਕਮੀ ਵਿਚ ਦੇਸ਼ ਦਾ ਸਭ ਤੋਂ ਪੁਰਾਣਾ ਰਾਜਨੀਤਕ ਦਲ ‘ਯੁ ਟਰਨ ਪਾਰਟੀ’ ਬਣ ਚੁਕਿਆ ਹੈ। ਸ਼੍ਰੀ ਸ਼ਰਮਾ ਨੇ ਕਾਹ ਕਿ ਪਾਰਟੀ ਦੇ ਰਾਸ਼ਟਰੀ ਉਪ ਪ੍ਰਧਾਨ ਰਾਹੁਲ ਗਾਂਧੀ ਆਪਣੀ ਯੋਗਤਾ ਦੇ ਬਲ ‘ਤੇ ਛੇਤੀ ਭਾਰਤ ਨੂੰ ਕਾਂਗਰਸ ਮੁਕਤ ਕਰਨਗੇ। ਪ੍ਰੈਸ ਨੂੰ ਜਾਰੀ ਬਿਆਨ ਵਿਚ ਭਾਜਪਾ ਨੇਤਾ ਸ਼ਰਮਾ ਨੇ ਕਿਹਾ ਕਿ ਰਾਹੁਲ ਨੇ ਪਹਿਲਾਂ ਤਾਂ ਕਾਂਗਰਸ ਦੇ ਪ੍ਰਦੇਸ਼ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਅਹੁਦੇ ਦਾ ਉਮੀਦਵਾਰ ਦੱਸਿਆ ਤੇ ਆਪਣੀ ਦੂਜੀ ਫੇਰੀ ਦੌਰਾਨ ਉਹ ਇਸ ‘ਤੇ ਚੁੱਪ ਹੋ ਗਏ। ਕਾਂਗਰਸ ਦੇ ਇਸ ਯੁ ਟਰਨ ਨਾਲ ਦੂਜੇ ਦਲਾਂ ਦੇ ਨਾਲ ਨਾਲ ਖੁਦ ਸਥਾਨਕ ਕਾਂਗਰਸੀ ਨੇਤਾ ਵੀ ਹੈਰਾਨ ਰਹਿ ਗਏ। ਇਸ ਤਰਾਂ ਗਾਇਕ ਹੰਸਰਾਜ ਹੰਸ ਨੂੰ ਰਾਜਸਭਾ ਦੀ ਮੈਂਬਰਸ਼ਿਪ ਦਾ ਲਾਲਚ ਦਿੱਤਾ ਗਿਆ ਤੇ ਯੁ ਟਰਨ ਮਾਰਦਿਆਂ ਦੇਸ਼ ਦੇ ਉਚ ਸਦਨ ਵਾਸਤੇ ਟਿਕਟ ਦਿੱਤੀ ਗਈ ਕਿਸੇ ਦੂਜੇ ਨੇਤਾ ਨੂੰ। ਪੰਜਾਬ ਦੀ ਰਾਜਨੀਤੀ ਵਿੱਚ ਕਿਸੇ ਦਲਿਤ ਨੇਤਾ ਤੋਂ ਇਸ ਤਰਾਂ ਦਾ ਦੁਰਵਿਅਹਾਰ ਉਨਾਂ ਦੀ ਯਾਦ ਵਿਚ ਤਾਂ ਕਿਤੇ ਨਹੀਂ ਹੈ। ਹੁਣ ਕਮਲਨਾਥ ਦੀ ਪ੍ਰਦੇਸ਼ ਪ੍ਰਭਾਰੀ ਅਹੁਦੇ ਤੋਂ ਵਾਪਸੀ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਪਾਰਟੀ ਵਿੱਚ ਅਗਵਾਈ ਯੋਗਤਾ ਦੀ ਕਾਫੀ ਘਾਟ ਹੈ। ਲਗਦਾ ਹੈ ਕਿ ਕਾਂਗਰਸ ਵਿੰਚ ਕਿਸੇ ਅਹੁਦੇ ‘ਤੇ ਨਿਯੁਕਤੀ ਤੋਂ ਪਹਿਲਾਂ ਕੋਈ ਵਿਚਾਰ ਵੰਟਾਦਰਾ ਨਹੀਂ ਹੁੰਦਾ ਤੇ ਪਾਰਟੀ ਵਿੱਚ ਦੂਰਦ੍ਰਿਸ਼ਟਤਾ ਦੀ ਕਮੀ ਹੈ ਜੋ ਪਾਰਟੀ ਨੂੰ ਭਵਿੱਖ ਦੇ ਵਿਵਾਦਾਂ ਤੋਂ ਬਚਾ ਪਾਉਣ ਵਿੱਚ ਕੁਸ਼ਲ ਹੋਵੇ। ਸ਼ਰਮਾ ਨੇ ਕਿਹਾ ਕਿ ਹੁਣ ਪੰਜਾਬ ਵਿੱਚ ਵੀ ਕਾਂਗਰਸੀ ਹਾਰੀ ਹੋਈ ਪ੍ਰਤੀਤ ਹੁੰਦੀ ਹੈ।
ਕਮਲਨਾਥ ਨੂੰ ਅਹੁਦੇ ਤੋਂ ਹਟਾ ਕੇ ਕਾਂਗਰਸ ਦੀ ਪੰਜਾਬੀਅਤ ਵਿਰੋਧੀ ਸੋਚ ਦਾ ਸੱਚ ਸਾਹਮਣੇ ਆਇਆ: ਤਰੁਣ ਚੁੱਘ
ਭਾਜਪਾ ਦੇ ਰਾਸ਼ਟਰੀ ਸਕੱਤਰ ਤਰੁਣ ਚੁੱਘ ਨੇ ਬਿਆਨ ਜਾਰੀ ਕਰ ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ ਤੇ ਉਪ ਪ੍ਰਧਾਨ ਰਾਹੁਲ ਗਾਂਧੀ ਵੱਲੋਂ 1984 ਦੇ ਦਿੱਲੀ ਵਿਚ ਹੋਏ ਦੰਗਿਆ ਵਿੱਚ ਸ਼ਾਮਲ ਕਾਂਗਰਸ ਦੇ ਸੀਨੀਅਰ ਸਾਂਸਦ ਤੇ ਸਾਬਕਾ ਕੇਂਦਰੀ ਮੰਤਰੀ ਕਮਲਨਾਥ ਨੂੰ ਪੰਜਾਬ ਕਾਂਗਰਸ ਦਾ ਬਿਨਾ ਸੋਚੇ ਸਮਝੇ ਪ੍ਰਭਾਰੀ ਬਨਾਉਣਾ ਤੇ ਜਨ ਦਬਾਅ ਵਿਚ ਉਨਾਂ ਤੋਂ ਇਸਤੀਫ਼ਾ ਲੈਣਾ ਕਾਂਗਰਸ ਪਾਰਟੀ ਦੀ ਪੰਜਾਬੀਅਤ ਭਾਈਚਾਰੇ ਵਿਰੁੱਧ ਉਨਾਂ ਦੇ ਦਿਲਾਂ ਵਿਚ ਧਧਕ ਰਹੀ ਚਿੰਗਾਰੀ ਨੂੰ ਪ੍ਰਗਟ ਕਰਦਾ ਹੈ।

LEAVE A REPLY