6ਨਵੀਂ ਦਿੱਲੀ  : ਫਿਲਮ ‘ਉੜਤਾ ਪੰਜਾਬ’ ਦੀ ਰਿਲੀਜ਼ ਉਤੇ ਰੋਕ ਲਾਉਣ ਤੋਂ ਸੁਪਰੀਮ ਕੋਰਟ ਨੇ ਇਨਕਾਰ ਕਰ ਦਿੱਤਾ। ਇਸ ਸਬੰਧੀ ਇਕ ਗੈਰ ਸਰਕਾਰੀ ਸੰਸਥਾ (ਐਨ.ਜੀ.ਓ) ਹਿਊਮਨ ਰਾਈਟਸ ਅਵੇਅਰਨੈਸ ਐਸੋ. ਨੇ ਇਸ ਫਿਲਮ ਉਤੇ ਰੋਕ ਲਾਉਣ ਲਈ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ। ਸੁਪਰੀਮ ਕੋਰਟ ਨੇ ਐਨ.ਜੀ.ਓ ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ ਵਿਚ ਅਪੀਲ ਕਰਨ ਲਈ ਆਖਿਆ ਸੀ ਜਿਥੇ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਵੀ ‘ਉੜਤਾ ਪੰਜਾਬ’ ਦੇ ਪ੍ਰਦਰਸ਼ਨ ‘ਤੇ ਰੋਕ ਲਾਉਣ ਤੋਂ ਇਨਕਾਰ ਕਰ ਦਿੱਤਾ। ਅਦਾਲਤ ਨੇ ਸਾਫ਼ ਕੀਤਾ ਹੈ ਕਿ ਇਹ ਫਿਲਮ ਪੰਜਾਬ ਦੀ ਨਸ਼ਾਖੋਰੀ ਨਾਲ ਸਬੰਧਤ ਹੈ, ਨਾ ਕਿ ਇਸ ਨਾਲ ਪੰਜਾਬ ਦਾ ਨਾਮ ਖਰਾਬ ਹੋ ਰਿਹਾ ਹੈ।
ਇਸ ਦੌਰਾਨ ਕਈ ਵਿਵਾਦਾਂ ਤੋਂ ਬਾਅਦ ਆਖਿਰਕਾਰ ਫਿਲਮ ‘ਉੜਤਾ ਪੰਜਾਬ’ ਭਲਕੇ 17 ਜੂਨ ਨੂੰ ਸਿਨੇਮਾ ਘਰਾਂ ਵਿਚ ਪ੍ਰਦਰਸ਼ਨ ਹੋਣ ਜਾ ਰਹੀ ਹੈ। ਇਸ ਫਿਲਮ ਵਿਚ ਸ਼ਾਹਿਦ ਕਪੂਰ, ਦਿਲਜੀਤ ਦੋਸਾਂਝ, ਕਰੀਨਾ ਕਪੂਰ ਤੇ ਆਲੀਆ ਭੱਟ ਨੇ ਭੂਮਿਕਾ ਅਦਾ ਕੀਤੀ ਹੈ।

LEAVE A REPLY