6ਬੈਂਗਲੁਰੂ :  ਰੱਖਿਆ ਮੰਤਰੀ ਮਨੋਹਰ ਪਾਰੀਕਰ ਨੇ ਅੱਜ ਕਿਹਾ ਕਿ ਅੱਤਵਾਦ ਖਿਲਾਫ ਵਧੀਆ ਰਣਨੀਤੀ ਕਾਰਨ ਜੰਮੂ-ਕਸ਼ਮੀਰ ‘ਚ ਅੱਤਵਾਦੀਆਂ ਖਿਲਾਫ ਹੋਏ ਮੁਕਾਬਲੇ ‘ਚ ਸੁਰੱਖਿਆ ਬਲਾਂ ਦੀਆਂ ਮੌਤਾਂ ‘ਚ ਕਮੀ ਆਈ ਹੈ। ਪਾਰੀਕਰ ਨੇ ਭਾਰਤ ਦੇ ਪਹਿਲੇ ਸਵਦੇਸ਼ੀ ਬੈਸਿਕ ਸਿਖਲਾਈ ਹਿੰਦੂਸਤਾਨ ਟਰੋਬ ਟਰੇਨਰ-40’ (ਐੱਚ. ਟੀ. ਟੀ-40) ਦੇ ਅੱਜ ਪਹਿਲੀ ਉਡਾਣ ਭਰਨ ਦੇ ਮੌਕੇ ਕਿਹਾ ਕਿ ਇਸ ਤੋਂ ਪਹਿਲਾਂ ਅੱਤਵਾਦੀਆਂ ਦੇ ਨਾਲ ਮੁਕਾਬਲੇ ‘ਚ ਸੁਰੱਖਿਆ ਫੋਰਸ ਦਾ ਇਕ ਜਵਾਨ ਸ਼ਹੀਦ ਹੁੰਦਾ ਸੀ ਪਰ ਹੁਣ ਇਸ ਦੇ ਅਨੁਪਾਤ ‘ਚ ਕਮੀ ਆਈ ਹੈ। ਇਹ ਅਨੁਪਾਤ 4.4 ਤੋਂ 4.3 ਹੋਇਆ ਹੈ।
ਉਨ੍ਹਾਂ ਨੇ ਕਿਹਾ ਇਸ ਸਾਲ ਅੱਤਵਾਦੀਆਂ ਦੇ ਨਾਲ ਹੋਏ ਮੁਕਾਬਲੇ ‘ਚ 12 ਜਵਾਨਾਂ ਨੇ ਆਪਣੀ ਜਾਨ ਗੁਆਈ ਹੈ ਜਦੋਂਕਿ 50 ਅੱਤਵਾਦੀਆਂ ਨੂੰ ਮੌਤ ਦੇ ਘਾਟ ਉਤਾਰਿਆ ਹੈ। ਅਸੀਂ ਇਸ ‘ਚ ਹੋਰ ਕਮੀ ਲਿਆਉਣ ਦੀ ਦਿਸ਼ਾ ‘ਚ ਕੰਮ ਕਰ ਰਹੇ ਹਾਂ। ਮੈਂ ਚਾਹੁੰਦਾ ਹਾਂ ਕਿ ਇਸ ਦਾ ਅਨੁਪਾਤ ਘੱਟ ਕੇ ਸਿਫਰ ਹੋਵੇ। ਹਾਲਾਂਕਿ ਅੱਤਵਾਦੀ ਖਿਲਾਫ ਲੜਾਈ ‘ਚ ਫੌਜ ਦੇ ਜਵਾਨਾਂ ਦੀਆਂ ਮੌਤਾਂ ‘ਚ ਮਾਮੂਲੀ ਕਮੀ ਆਈ ਹੈ। ਦੋ ਸਾਲ ਪਹਿਲਾਂ 101 ਫੌਜੀ ਸ਼ਹੀਦ ਹੋਏ ਸਨ ਅਤੇ ਪਿਛਲੇ ਸਾਲ 98 ਫੌਜੀ ਸ਼ਹੀਦ ਹੋਏ। ਉਨ੍ਹਾਂ ਨੇ ਕਿਹਾ ਕਿ ਸਰਦੀਆਂ ਤੋਂ ਪਹਿਲਾਂ ਘੁਸਪੈਠ ਦੀਆਂ ਘਟਨਾਵਾਂ ਹੁੰਦੀਆਂ ਹਨ। ਜੰਮੂ-ਕਸ਼ਮੀਰ ‘ਚ ਪਿਛਲੇ ਤਿੰਨ ਦਿਨਾਂ ‘ਚ ਇਸ ਤਰ੍ਹਾਂ ਦੀਆਂ ਘਟਨਾਵਾਂ ਹੋਈਆਂ, ਜਿਸ ‘ਚ ਸੁਰੱਖਿਆ ਬਲਾਂ ਦੇ ਨਾਲ ਮੁਕਾਬਲੇ ‘ਚ ਚਾਰ ਅੱਤਵਾਦੀ ਮਾਰੇ ਗਏ।

LEAVE A REPLY