1ਚੰਡੀਗੜ  : ਆਮ ਆਦਮੀ ਪਾਰਟੀ ਪੰਜਾਬ ਦੀ ਮਹਿਲਾ ਵਿੰਗ ਕੱਲ 18 ਜੂਨ ਤੋਂ ਦਸਤਖ਼ਤੀ ਮੁਹਿੰਮ ਸ਼ੁਰੂ ਕਰਨ ਜਾ ਰਹੀ ਹੈ। ਇਹ ਜਾਣਕਾਰੀ ਅੱਜ ਮਹਿਲਾ ਵਿੰਗ ਦੀ ਪ੍ਰਧਾਨ ਪ੍ਰੋ. ਬਲਜਿੰਦਰ ਕੌਰ ਨੇ ਅੱਜ ਇਥੇ ਕੀਤੀ ਪ੍ਰੈਸ ਕਾਨਫਰੰਸ ਦੌਰਾਨ ਦਿੰਦਿਆਂ ਦੱਸਿਆ ਕਿ ਇਸ ਦਸਤਖ਼ਤੀ ਮੁਹਿੰਮ ਦਾ ਮੁੱਖ ਮੁੱਦਾ ਪੰਜਾਬ ਵਿਚ ਫੈਲੀ ਬੇਰੁਜ਼ਗਾਰੀ, ਨਸ਼ੇ ਤੇ ਮਹਿੰਗਾਈ ਹੋਵੇਗੀ।
ਉਹਨਾਂ ਦੱਸਿਆ ਕਿ ਇਹ ਮੁਹਿੰਮ ਆਮ ਆਦਮੀ ਪਾਰਟੀ ਮਹਿਲਾ ਵਿੰਗ ਦੀਆਂ ਸਾਢੇ ਅੱਠ ਲੱਖ ਮੈਂਬਰ ਔਰਤਾਂ ਇਹ ਮੁਹਿੰਮ ਚਲਾਉਣਗੀਆਂ। ਜੋ ਕਿ ਪੰਜਾਬ ਦੇ ਸਾਰੇ 117 ਹਲਕਿਆਂ ਦੇ ਅੰਦਰ ਘਰ-ਘਰ ਜਾਣਗੀਆਂ। ਇਹ ਮੁਹਿੰਮ ਇਕ ਮਹੀਨੇ ਦੇ ਕਰੀਬ ਚੱਲੇਗੀ ਅਤੇ ਪੰਜਾਬ ਦੀਆਂ ਔਰਤਾਂ ਦੇ ਇਹ ਦਸਤਖ਼ਤ ਪਹਿਲਾਂ ਡੀ.ਸੀ ਪੱਧਰ ਉਤੇ ਦਿੱਤੇ ਜਾਣਗੇ ਅਤੇ ਫਿਰ ਇਸ ਨੂੰ ਗਵਰਨਰ ਪੰਜਾਬ ਤੱਕ ਲੈ ਜਾਇਆ ਜਾਵੇਗਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਮਹਿਲਾ ਵਿੰਗ ਦੀ ਬੁਲਾਰਾ ਰਾਜਵੀਰ ਕੌਰ, ਗੁਰਪ੍ਰੀਤ ਕੌਰ ਗਿੱਲ ਜਨਰਲ ਸਕੱਤਰ, ਕੁਲਦੀਪ ਕੌਰ ਮੀਤ ਪ੍ਰਧਾਨ ਅਤੇ ਜੁਆਇੰਟ ਸਕੱਤਰ ਸੁਰਿੰਦਰ ਕੌਰ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਮੀਡੀਆ ਕੁਆਰਡੀਨੇਟਰ ਮਨਜੀਤ ਸਿੱਧੂ ਵੀ ਹਾਜ਼ਰ ਸਨ।

LEAVE A REPLY