4ਜੰਮੂ-ਕਸ਼ਮੀਰ :  ਜੰਮੂ ਦੇ ਇਕ ਹੋਰ ਮੰਦਰ ਦੀ ਕਥਿਤ ਰੂਪ ਨਾਲ ਬੇਅਦਬੀ ਦੀ ਕੋਸ਼ਿਸ਼ ਕੀਤੀ ਗਈ। ਇਸ ਨਾਲ ਵੀਰਵਾਰ ਨੂੰ ਸ਼ਹਿਰ ਦੇ ਕੁਝ ਇਲਾਕਿਆਂ ‘ਚ ਕੁਝ ਦੇਰ ਲਈ ਤਣਾਅ ਹੋ ਗਿਆ। ਮਿਲੀ ਜਾਣਕਾਰੀ ਮੁੰਤਾਬਕ ਜੰਮੂ ਦੇ ਡਿਪਟੀ ਕਮਿਸ਼ਨਰ ਸਿਮਰਨਦੀਪ ਸਿੰਘ ਨੇ ਕਿਹਾ ਕਿ ਇਕ ਵਿਅਕਤੀ ਨੇ ਨਾਨਕ ਨਗਰ ਖੇਤਰ ‘ਚ ਇਕ ਮੰਦਰ ‘ਚ ਦਾਖਲ ਹੋ ਕੇ ਭੰਨਤੋੜ ਦੀ ਕੋਸ਼ਿਸ਼ ਕੀਤੀ। ਇਸ ਵਿਅਕਤੀ ਦੀ ਪਛਾਣ ਕਰਨ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਸਿਮਰਨਦੀਪ ਨੇ ਦੱਸਿਆ ਕਿ ਕੁਝ ਲੋਕਾਂ ਨੇ ਵਿਰੋਧ ਕੀਤਾ ਸੀ ਪਰ ਸਥਿਤੀ ਆਮ ਅਤੇ ਕੰਟਰੋਲ ‘ਚ ਹੈ। ਖੇਤਰ ‘ਚ ਕੋਈ ਵੀ ਅਪ੍ਰਿਯ ਘਟਨਾ ਨੂੰ ਰੋਕਣ ਲਈ ਵੱਧ ਤੋਂ ਵੱਧ ਸੁਰੱਖਿਆ ਫੋਰਸ ਨੂੰ ਤਾਇਨਾਤ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਮੰਗਲਵਾਰ ਨੂੰ ਸ਼ਹਿਰ ਦੇ ਰੂਪ ਨਗਰ ਇਲਾਕੇ ‘ਚ ਇਕ ਸ਼ਖਸ ਨੇ ਇਕ ਮੰਦਰ ‘ਚ ਭੰਨਤੋੜ ਕੀਤੀ ਸੀ। ਇਸ ਤੋਂ ਬਾਅਦ ਸ਼ਹਿਰ ‘ਚ ਤਣਾਅ ਫੈਲ ਗਿਆ ਸੀ। ਅੱਗਜਨੀ ਦੀਆਂ ਵੀ ਘਟਨਾਵਾਂ ਹੋਈਆਂ ਸਨ। ਭੰਨਤੋੜ ਕਰਨ ਵਾਲੇ ਉਸ ਸ਼ਖਸ ਨੂੰ ਪੁਲਸ ਨੇ ਮਾਨਸਿਕ ਰੂਪ ਨਾਲ ਪੀੜਤ ਦੱਸਿਆ ਸੀ।

LEAVE A REPLY