8ਹਰਾਰੇ : ਇਕ ਦਿਵਸੀ ਲੜੀ ਮੁਕੰਮਲ ਹੋਣ ਤੋਂ ਬਾਅਦ ਭਾਰਤ ਅਤੇ ਜ਼ਿੰਬਾਬਵੇ ਦੀਆਂ ਟੀਮਾਂ ਭਲਕੇ ਟੀ-20 ਟੂਰਨਾਮੈਂਟ ਵਿਚ ਆਹਮੋ-ਸਾਹਮਣੇ ਹੋਣਗੀਆਂ। ਦੋਨਾਂ ਟੀਮਾਂ ਵਿਚਾਲੇ ਤਿੰਨ ਟੀ-20 ਮੈਚ ਹੋਣਗੇ। ਪਹਿਲਾ ਮੈਚ 18 ਜੂਨ, ਦੂਸਰਾ 20 ਜੂਨ ਅਤੇ ਤੀਸਰਾ 22 ਜੂਨ ਨੂੰ ਹਰਾਰੇ ਵਿਖੇ ਭਾਰਤੀ ਸਮੇਂ ਅਨੁਸਾਰ ਸ਼ਾਮ 4:30 ਵਜੇ ਸ਼ੁਰੂ ਹੋਣਗੇ। ਇਸ ਦੌਰਾਨ ਟੀਮ ਇੰਡੀਆ ਨੇ ਇਸ ਸੀਰੀਜ਼ ਤੋਂ ਪਹਿਲਾਂ ਨੈਟ ਉਤੇ ਖੂਬ ਪਸੀਨਾ ਵਹਾਇਆ।
ਜ਼ਿਕਰਯੋਗ ਹੈ ਕਿ ਵਨਡੇ ਸੀਰੀਜ਼ ਵਿਚ 3-0 ਨਾਲ ਜਿੱਤ ਦਰਜ ਕਰਨ ਤੋਂ ਬਾਅਦ ਟੀਮ ਇੰਡੀਆ ਦੇ ਹੌਸਲੇ ਬੁਲੰਦ ਹਨ ਅਤੇ ਉਹ ਟੀ-20 ਸੀਰੀਜ਼ ਵਿਚ ਉਸ ਦਾ ਪਲੜਾ ਮੇਜ਼ਬਾਨ ਟੀਮ ਨਾਲੋਂ ਭਾਰੀ ਹੈ। ਵਨਡੇ ਸੀਰੀਜ਼ ਵਿਚ ਜਿਸ ਤਰ੍ਹਾਂ ਨਵੇਂ ਖਿਡਾਰੀਆਂ ਨਾਲ ਭਾਰਤੀ ਟੀਮ ਨੇ ਜ਼ਿੰਬਾਬਵੇ ਉਤੇ ਵੱਡੀਆਂ ਜਿੱਤਾਂ ਦਰਜ ਕੀਤੀਆਂ, ਉਸ ਤੋਂ ਬਾਅਦ ਟੀ-20 ਮੁਕਾਬਲਾ ਵੀ ਇਕ ਪਾਸੜ ਰਹਿ ਗਿਆ ਹੈ। ਦੂਸਰੇ ਪਾਸੇ ਮੇਜ਼ਬਾਨ ਟੀਮ ਜ਼ਿੰਬਾਬਵੇ ਕੋਲ ਵਨਡੇ ਸੀਰੀਜ਼ ਵਿਚ ਮਿਲੀ ਸ਼ਰਮਨਾਕ ਹਾਰ ਤੋਂ ਟੀ-20 ਵਿਚ ਸਨਮਾਨ ਬਚਾਉਣ ਲਈ ਮੌਕਾ ਹੋਵੇਗਾ।

LEAVE A REPLY