7ਅੰਮ੍ਰਿਤਸਰ/ਚੰਡੀਗੜ੍ਹ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਅਦਾਲਤਾਂ ਤੋਂ ਹਰੀ ਝੰਡੀ ਮਿਲਣ ਤੋਂ ਬਾਅਦ ਫਿਲਮ ‘ਉੜਤਾ ਪੰਜਾਬ’ ਆਮ ਤਰ੍ਹਾਂ ਨਾਲ ਅੱਜ ਰਿਲੀਜ਼ ਹੋ ਗਈ। ਉਹਨਾਂ ਕਿਹਾ ਕਿ ਉਹ ਬਾਅਦ ‘ਚ ਮਜੀਠਾ ‘ਚ ਨਸ਼ਿਆਂ ਦੀ ਤਸਕਰੀ ਤੇ ਸਪਲਾਈ ਖਿਲਾਫ ਰੈਲੀ ਕਰਨਗੇ।
ਇਥੋਂ ਜਾਰੀ ਇਕ ਬਿਆਨ ਵਿਚ ਕੈਪਟਨ ਅਮਰਿੰਦਰ ਨੇ ਕਿਹਾ ਕਿ ਭਾਵੇਂ ਪੰਜਾਬ ਦੇ ਲੋਕ ਇਸ ਫਿਲਮ ਨੂੰ ਦੇਖਣਗੇ, ਲੇਕਿਨ ਨਸ਼ਿਆਂ ਦੇ ਮੁੱਦੇ ਨੂੰ ਹਾਲੇ ਵੀ ਚੁੱਕਿਆ ਜਾਣਾ ਬਾਕੀ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਪਹਿਲਾਂ ਤੋਂ ਹੀ ਇਥੇ ਧਰਨੇ ਦੀ ਤਰੀਕ ਦਾ ਐਲਾਨ ਕਰ ਦਿੱਤਾ ਸੀ, ਜੋ ਉਹ ਬਾਅਦ ‘ਚ ਅਯੋਜਿਤ ਕਰਨਗੇ। ਉਨ੍ਹਾਂ ਨੇ ਐਲਾਨ ਕੀਤਾ ਕਿ ਫਿਲਮ ਦੇ ਰਿਲੀਜ਼ ਦੇ ਨਾਲ ਪੰਜਾਬ ‘ਚ ਨਸ਼ਿਆਂ ਖਿਲਾਫ ਸਾਡੀ ਲੜਾਈ ਖਤਮ ਨਹੀਂ ਹੋ ਜਾਵੇਗੀ, ਕਿਉਂਕਿ ਅਸੀਂ ਪੰਜਾਬ ‘ਚੋਂ ਇਸ ਜ਼ਹਿਰ ਨੂੰ ਖਤਮ ਕਰਨਾ ਹੈ।
ਇਸ ਲੜੀ ਹੇਠ ਪੰਜਾਬ ਕਾਂਗਰਸ ਪ੍ਰਧਾਨ ਨੇ ਫਿਲਮ ਦੇ ਨਿਰਮਾਣਕਾਰਾਂ ਨੂੰ ਵੀ ਵਧਾਈ ਦਿੱਤੀ ਹੈ, ਜਿਹੜੇ ਆਪਣੀ ਫਿਲਮ ਦੇ ਹੱਕ ‘ਚ ਮਜ਼ਬੂਤੀ ਨਾਲ ਖੜ੍ਹੇ।
ਉਨ੍ਹਾਂ ਨੇ ਉਮੀਦ ਪ੍ਰਗਟਾਈ ਹੈ ਕਿ ਇਹ ਫਿਲਮ ਨਾ ਸਿਰਫ ਇਸ ਗੰਭੀਰ ਸਮੱਸਿਆ ਨੂੰ ਚੁੱਕਣ ‘ਚ ਸਹਾਇਤਾ ਕਰੇਗੀ, ਜਿਸਨੇ ਇਕ ਪੂਰੀ ਨੌਜ਼ਵਾਨ ਪੀੜ੍ਹੀ ਨੂੰ ਬਰਬਾਦ ਕਰ ਦਿੱਤਾ ਹੈ, ਬਲਕਿ ਨਸ਼ਿਆਂ ਦੇ ਖਤਰਨਾਕ ਪ੍ਰਭਾਵਾਂ ਤੋਂ ਜਾਣੂ ਕਰਵਾਏਗੀ।

LEAVE A REPLY