5ਮੁੰਬਈ : ਮੁੰਬਈ ਨੇ ਆਪਣਾ ਪਹਿਲਾ ਫਲਾਈਓਵਰ ਦੇ ਹੇਠਾਂ ਸਥਿਤ ਬਗੀਚਾ ਲੋਕਾਂ ਲਈ ਖੋਲ੍ਹ ਦਿੱਤਾ ਹੈ। ਇਹ ਬਗੀਚਾ ਡਾ. ਬਾਬਾ ਸਾਹਿਬ ਅੰਬੇਡਕਰ ਰੋਡ ਨਾਲ ਲੱਗਦੇ ਟੁਲਪੁਲੇ ਫਲਾਈਓਵਰ ਦੇ ਹੇਠਾਂ ਬਣਾਇਆ ਗਿਆ ਹੈ। ਇਸ ਬਗੀਚੇ ਨੂੰ ਨੈਸ਼ਨਲ ਡੀ. ਮਹਿਤਾ ਬਗੀਚੇ ਦੇ ਨਾਂ ਨਾਲ ਜਾਣਿਆ ਜਾਵੇਗਾ।
ਇਸ ਬਗੀਚੇ ਦਾ ਉਦਘਾਟਨ ਸਿਆਸੀ ਦਾਅ-ਪੇਚਾਂ ਕਾਰਨ ਲੇਟ ਹੋਇਆ ਪਰ ਹੁਣ ਜਦੋਂ ਇਹ ਆਮ ਲੋਕਾਂ ਲਈ ਖੁੱਲ੍ਹ ਗਿਆ ਹੈ ਤਾਂ ਲੋਕ ਇਸ ਤੋਂ ਕਾਫੀ ਖੁਸ਼ ਹਨ। ਫਲਾਈਓਵਰਾਂ ਹੇਠਾਂ ਖਾਲੀ ਪਈ ਥਾਂ ਦਾ ਇਸ ਤੋਂ ਵਧੀਆ ਉਪਯੋਗ ਸ਼ਾਇਦ ਕੋਈ ਹੋਰ ਨਹੀਂ ਹੋ ਸਕਦਾ। ਦੇਸ਼ ਦੇ ਜ਼ਿਆਦਾਤਰ ਫਲਾਈਓਵਰਾਂ ਹੇਠ ਅਕਸਰ ਜੁਆਰੀ ਅਤੇ ਘਟੀਆ ਪ੍ਰਵਿਰਤੀ ਦੇ ਲੋਕ ਆਪਣੇ ਅੱਡੇ ਬਣਾ ਲੈਂਦੇ ਹਨ, ਜਿਸ ਕਾਰਨ ਉੱਥੋਂ ਲੰਘਣ ਵਾਲੇ ਲੋਕਾਂ ਦਾ ਲੰਘਣਾ ਵੀ ਮੁਹਾਲ ਹੋ ਜਾਂਦਾ ਹੈ। ਇਸ ਤਰ੍ਹਾਂ ਦੇ ਉਪਰਾਲੇ ਜਿੱਥੇ ਦੇਸ਼ ਦੀ ਸੁੰਦਰਤਾ ਨੂੰ ਵਧਾਉਣ ਵਿਚ ਮਦਦ ਕਰ ਸਕਦੇ ਹਨ ਅਤੇ ਮੁੰਬਈ ਦੇ ਇਸ ਪਹਿਲੇ ਫਲਾਈਓਵਰ ਦੇ ਹੇਠਲੇ ਬਗੀਚੇ ਦੇ ਦਰਸ਼ਨ ਕਰਕੇ ਤੁਸੀਂ ਵੀ ਇਹੀ ਕਹੋਗੇ ਕਿ ਕਾਸ਼ ਦੇਸ਼ ਦੇ ਹਰ ਫਲਾਈਓਵਰ ਦੇ ਹੇਠਾਂ ਇਸੇ ਤਰ੍ਹਾਂ ਦਾ ਨਜ਼ਾਰਾ ਹੋਵੇ।

LEAVE A REPLY