7ਮਾਸਕੋ :  ਇੰਟਰਨੈਸ਼ਨਲ ਸਪੇਸ ਸਟੇਸ਼ਨ ‘ਚ 186 ਦਿਨ ਬਤੀਤ ਕਰਕੇ ਬ੍ਰਿਟੇਨ, ਅਮਰੀਕਾ ਤੇ ਰੂਸ ਦੇ ਤਿੰਨ ਪੁਲਾੜ ਯਾਤਰੀ ਸ਼ਨੀਵਾਰ ਨੂੰ ਕਜ਼ਾਖਿਸਤਾਨ ਦੀ ਧਰਤੀ ‘ਤੇ ਸੁਰੱਖਿਅਤ ਲੈਂਡ ਹੋਏ। ਨਾਸਾ ਮੁਤਾਬਕ ਸੋਯੂਜ ਟੀ. ਐੱਮ. ਏ.-10 ਕੈਪਸੂਲ ਨਾਸਾ ਦੇ ਟਿਮ ਕੋਪਰਾ, ਟਿਮ ਪੀਕ ਤੇ ਯੂਰੀ ਮੈਲੇਂਚੇਂਕੋ ਨੂੰ ਲੈ ਕੇ ਉਤਰਿਆ।
ਟਿਮ ਕੋਪਰਾ ਅਮਰੀਕਾ ਤੋਂ, ਟਿਮ ਪੀਕ ਨਾਸਾ ਤੋਂ ਤੇ ਯੂਰੀ ਮੈਲੇਂਚੇਂਕੋ ਰੂਸ ਤੋਂ ਹਨ। ਟਿਮ ਪੀਕ ਬ੍ਰਿਟੇਨ ਵਲੋਂ ਸਪੇਸ ‘ਚ ਜਾਣ ਵਾਲੇ ਦੂਜੇ ਪੁਲਾੜ ਯਾਤਰੀ ਹਨ। ਇਸ ਤੋਂ ਪਹਿਲਾਂ 1991 ‘ਚ ਹੇਲਨ ਸਰਮਨ ਸਪੇਸ ‘ਚ ਗਈ ਸੀ। ਉਥੇ ਯੂਰੀ ਮੈਲੇਂਚੇਂਕੋ ਰੂਸੀ ਏਜੰਸੀ ਰੋਸਕੌਮੌਸ ਤੋਂ ਹੈ। ਇਹ ਤਿੰਨੇ 186 ਦਿਨ ਇੰਟਰਨੈਸ਼ਨਲ ਸਪੇਸ ਸੈਂਟਰ (ਆਈ. ਐੱਸ. ਐੱਸ.) ‘ਤੇ ਰਹੇ। ਉਹ ਦਸੰਬਰ 2015 ‘ਚ ਆਈ. ਐੱਸ. ਐੱਸ. ‘ਤੇ ਸਨ। ਧਰਤੀ ‘ਤੇ ਪਰਤਣ ਤੋਂ ਬਾਅਦ ਤਿੰਨੇ ਵਧੀਆ ਮਹਿਸੂਸ ਕਰ ਰਹੇ ਹਨ।

LEAVE A REPLY