1ਅੰਮ੍ਰਿਤਸਰ : ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਐਤਵਾਰ ਨੂੰ ਬਠਿੰਡਾ ਦੌਰੇ ਤੋਂ ਬਾਅਦ ਅੰਮ੍ਰਿਤਸਰ ਪਹੁੰਚ ਚੁੱਕੇ ਹਨ, ਜਿੱਥੇ ਉਨ੍ਹਾਂ ਨੇ ਸੂਬੇ ਦੇ ਪਹਿਲੇ ਇੰਡੀਅਨ ਇੰਸਟੀਚਿਊਟ ਆਫ ਮੈਨਜਮੈਂਟ (ਆਈ. ਆਈ. ਐੱਮ.) ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਕੇਂਦਰੀ ਸਿੱਖਿਆ ਮੰਤਰੀ ਸਮਰਿਤੀ ਈਰਾਨੀ ਤੋਂ ਇਲਾਵਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਅਕਾਲੀ-ਭਾਜਪਾ ਲੀਡਰਸ਼ਿਪ ਮੌਜੂਦ ਸੀ। ਸੁਖਬੀਰ ਬਾਦਲ ਨੇ ਦੇਸ਼ ਦੇ 6 ਆਈ. ਆਈ. ਐੱਮ. ‘ਚੋਂ ਇਕ ਪੰਜਾਬ ਨੂੰ ਦੇਣ ਲਈ ਅਰੁਣ ਜੇਤਲੀ ਅਤੇ ਸਮਰੀਤੀ ਇਰਾਨੀ ਦਾ ਧੰਨਵਾਦ ਕੀਤਾ। ਜ਼ਿਕਰਯੋਗ ਹੈ ਕਿ ਅੰਮ੍ਰਿਤਸਰ ‘ਚ ਆਈ. ਆਈ. ਐੱਮ. ਪ੍ਰਾਜੈਕਟ ਦੀ ਕੁੱਲ ਲਾਗਤ 800 ਕਰੋੜ ਰੁਪਏ ਹੈ, ਜੋ ਕਿ 60 ਏਕੜ ਦੀ ਜ਼ਮੀਨ ‘ਚ ਬਣਾਇਆ ਜਾਵੇਗਾ।

LEAVE A REPLY