2ਔਰੰਗਾਬਾਦ :  ਬਿਹਾਰ ‘ਚ ਅੱਤਵਾਦ ਪ੍ਰਭਾਵਿਤ ਔਰੰਗਾਬਾਦ ਜ਼ਿਲੇ ਦੇ ਦੇਵ ਥਾਣੇ ਅਧੀਨ ਪੈਂਦੇ ਇਲਾਕੇ ਵਿਚ ਅੱਜ ਪਾਬੰਦੀਸ਼ੁਦਾ ਸੰਗਠਨ ਭਾਰਤੀ ਕਮਿਊਨਿਸਟ ਪਾਰਟੀ (ਮਾਓਵਾਦੀ) ਦੇ ਅੱਤਵਾਦੀਆਂ ਵੱਲੋਂ ਵਿਛਾਈ ਗਈ ਬਾਰੂਦੀ ਸੁਰੰਗ ਧਮਾਕੇ ਦੀ ਘਟਨਾ ‘ਚ ਇਕ ਜਵਾਨ ਸ਼ਹੀਦ ਹੋ ਗਿਆ ਅਤੇ 2 ਹੋਰ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ।
ਐੱਸ. ਐੱਸ. ਪੀ. ਬਾਬੂ ਰਾਮ ਨੇ ਦੱਸਿਆ ਕਿ ਜ਼ਿਲੇ ਦੇ ਬੱਲੀ ਪਹਾੜੀ ਇਲਾਕੇ ਵਿਚ ਉਪਰੋਕਤ ਪਾਬੰਦੀਸ਼ੁਦਾ ਸੰਗਠਨ ਵਿਰੁੱਧ ਸੀ. ਆਰ. ਪੀ. ਐੱਫ. ਦੀ ਕੋਬਰਾ ਬਟਾਲੀਅਨ ਅਤੇ ਸਥਾਨਕ ਪੁਲਸ ਵੱਲੋਂ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਸੀ। ਇਸੇ ਦੌਰਾਨ ਮਾਓਵਾਦੀਆਂ ਵਲੋਂ ਵਿਛਾਈ ਗਈ ਬਾਰੂਦੀ ਸੁਰੰਗ ਦੇ ਧਮਾਕਾ ਹੋ ਜਾਣ ਨਾਲ ਸੀ. ਆਰ. ਪੀ. ਐੱਫ. ਦਾ ਇਕ ਜਵਾਨ ਸ਼ਹੀਦ ਹੋ ਗਿਆ ਤੇ 2 ਜਵਾਨ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ ਹਨ। ਰਾਮ ਨੇ ਦੱਸਿਆ ਕਿ ਜ਼ਖਮੀ ਜਵਾਨਾਂ ਨੂੰ ਨੇੜਲੇ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਸ਼ਹੀਦ ਜਵਾਨ ਦੇ ਨਾਂ ਦਾ ਤੁਰੰਤ ਪਤਾ ਨਹੀਂ ਲੱਗ ਸਕਿਆ। ਘਟਨਾ ਤੋਂ ਬਾਅਦ ਉਪਰੋਕਤ ਇਲਾਕੇ ‘ਚ ਪੁਲਸ ਅਤੇ ਨੀਮ ਫੌਜੀ ਬਲ ਤਲਾਸ਼ੀ ਲੈ ਰਹੇ ਹਨ।

LEAVE A REPLY