Balwant_Singh_Rajoana_new_295ਪਟਿਆਲਾ  : ਜੇਲ ‘ਚ ਬੰਦ ਬਲਵੰਤ ਸਿੰਘ ਰਾਜੋਆਣਾ ਦੀ ਸ਼ਨੀਵਾਰ ਨੂੰ ਅਚਾਨਕ ਸਿਹਤ ਖਰਾਬ ਹੋ ਗਈ, ਜਿਸ ਤੋਂ ਬਾਅਦ ਉਸ ਨੂੰ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਸਰਕਾਰੀ ਰਾਜਿੰਦਰਾ ਹਸਪਤਾਲ ਵਿਖੇ ਲਿਆਂਦਾ ਗਿਆ, ਜਿੱਥੇ ਚੈੱਕਅਪ ਤੋਂ ਬਾਅਦ ਉਸ ਨੂੰ ਦਵਾਈਆਂ ਦਿੱਤੀਆਂ ਗਈਆਂ ਅਤੇ ਫਿਰ ਕੇਂਦਰੀ ਜੇਲ ਪਟਿਆਲਾ ਵਿਖੇ ਭੇਜ ਦਿੱਤਾ ਗਿਆ।
ਜਾਣਕਾਰੀ ਮੁਤਾਬਕ ਪੇਟ ਵਿਚ ਤਕਲੀਫ ਦੀ ਸ਼ਿਕਾਇਤ ਕਰਨ ‘ਤੇ ਪਹਿਲਾਂ ਜੇਲ ਵਿਚਲੇ ਹੀ ਡਾਕਟਰ ਵੱਲੋਂ ਚੈੱਕਅਪ ਕੀਤਾ ਗਿਆ, ਜਿਸ ਦੀ ਸਿਫਾਰਸ਼ ‘ਤੇ ਹੀ ਰਾਜੋਆਣਾ ਨੂੰ ਸਰਕਾਰੀ ਰਾਜਿੰਦਰਾ ਹਸਪਤਾਲ ਵਿਚ ਭੇਜਿਆ ਗਿਆ। ਜੇਲ ਪ੍ਰਸ਼ਾਸਨ ਵੱਲੋਂ ਐੈੱਸ. ਐੈੱਸ. ਪੀ. ਦਫਤਰ ਨਾਲ ਰਾਬਤਾ ਕਰਨ ‘ਤੇ ਜੇਲ ਪੁੱਜੀ ਪੁਲਸ ਫੋਰਸ ਉਸ ਨੂੰ ਸਖਤ ਪਹਿਰੇ ਅਤੇ ਇਕ ਬਖਤਰ ਬੰਦ ਗੱਡੀ ਰਾਹੀਂ ਰਾਜਿੰਦਰਾ ਹਸਪਤਾਲ ਲੈ ਗਈ। ਹਸਪਤਾਲ ਸਮੇਤ ਸਾਰੇ ਰਸਤੇ ਵਿਚ ਵੀ ਪਹਿਲਾਂ ਹੀ ਪੁਲਸ ਫੋਰਸ ਤਾਇਨਾਤ ਕਰ ਦਿੱਤੀ ਗਈ ਸੀ।
ਓਧਰ ਹਸਪਤਾਲ ਵਿਚ ਅਲਟਰਾ ਸਾਊਂਡ ਕਰਨ ਤੋਂ ਬਾਅਦ ਸੰਬੰਧਿਤ ਡਾਕਟਰਾਂ ਵੱਲੋਂ ਚੈੱਕਅਪ ਕਰਨ ‘ਤੇ ਦਵਾਈ ਦਿੱਤੀ ਗਈ। ਲੋੜ ਪੈਣ ‘ਤੇ ਮੁੜ ਚੈੱਕਅਪ ਕਰਵਾਉਣ ਲਈ ਵੀ ਆਖਿਆ ਗਿਆ। ਕੁਝ ਮਹੀਨੇ ਪਹਿਲਾਂ ਰਾਜੋਆਣਾ ਨੂੰ ਪਿੱਠ ਵਿਚ ਦਰਦ ਕਾਰਨ ਵੀ ਹਸਪਤਾਲ ਲਿਆਂਦਾ ਗਿਆ ਸੀ।

LEAVE A REPLY