4ਨਵੀਂ ਦਿੱਲੀ :  ਆਰ. ਟੀ. ਆਈ. ਲਗਾਉਣ ਵਾਲੇ ਇਰਸ਼ਾਦ ਨਾਂ ਦੇ ਵਕੀਲ ਨੇ ਇਸ ਬਾਰੇ ਕਿਹਾ ਕਿ ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਡਿਗਰੀ ਲਈ ਆਰ. ਟੀ. ਆਈ. ਲਗਾਈ ਸੀ, ਪਹਿਲੀ ਅਰਜ਼ੀ ਤਾਂ ਪੋਸਟਲ ਆਰਡਰ ਦੀ ਘਾਟ ਨੂੰ ਲੈ ਕੇ ਰੱਦ ਕਰ ਦਿੱਤੀ ਗਈ ਸੀ, ਉਥੇ ਹੀ ਦੂਜੀ ਵਾਰ ਜਵਾਬ ਨਹੀਂ ਦਿੱਤਾ ਗਿਆ। ਸਾਨੂੰ ਕਿਹਾ ਗਿਆ ਹੈ ਕਿ ਪ੍ਰਾਈਵੇਸੀ ਦੇ ਨਿਯਮਾਂ ਤਹਿਤ ਜਵਾਬ ਨਹੀਂ ਦਿੱਤਾ ਜਾ ਰਿਹਾ।
ਉਨ੍ਹਾਂ ਕਿਹਾ ਕਿ ਇਹ ਦੇਸ਼ ਦੇ ਪ੍ਰਧਾਨ ਮੰਤਰੀ ਦੀ ਡਿਗਰੀ ਦਾ ਸਵਾਲ ਹੈ। ਦੇਸ਼ ਦੀ ਜਨਤਾ ਨੇ ਜਾਣਨਾ ਹੈ ਕਿ ਪ੍ਰਧਾਨ ਮੰਤਰੀ ਦੀ ਡਿਗਰੀ ਕੀ ਹੈ? ਸੀ. ਆਈ. ਸੀ. ਨੇ ਆਰਡਰ ਕੀਤਾ ਹੈ ਕਿ ਅਸੀਂ ਇਨ੍ਹਾਂ ਦੇ ਦਾਖਲਾ ਲੈਣ ਵੇਲੇ ਜੋ ਦਸਤਾਵੇਜ਼ ਜਮ੍ਹਾ ਕੀਤੇ ਗਏ ਸਨ, ਉਨ੍ਹਾਂ ਦੇ ਵੇਰਵੇ ਮੰਗੇ ਹਨ। ਫੀਸ ਦੇਣ ਵੇਲੇ ਦੀ ਰਸੀਦ ਮੰਗੀ ਹੈ। ਇਨ੍ਹਾਂ ਦੀ ਹੈਂਡਰਾਈਟਿੰਗ ਨਾਲ ਜੁੜੇ ਕਾਗਜ਼ ਮੰਗੇ ਸਨ ਪਰ ਕੋਈ ਵੀ ਜਵਾਬ ਨਹੀਂ ਦਿੱਤਾ ਗਿਆ।

LEAVE A REPLY