96 ਦੋਸ਼ੀਆਂ ਕੋਲੋਂ ਹਥਿਆਰ ਵੀ ਕੀਤੇ ਬਰਾਮਦ
ਕਪੂਰਥਲਾ : ਸ੍ਰੀ ਰਜਿੰਦਰ ਸਿੰਘ ਐਸ.ਐਸ.ਪੀ. ਕਪੂਰਥਲਾ ਅਤੇ ਸ੍ਰੀ ਹਰਕਮਲਪ੍ਰੀਤ ਸਿੰਘ ਖੱਖ ਏ.ਆਈ.ਜੀ (ਐਸ.ਟੀ.ਐਫ) ਨੇ ਪ੍ਰੈਸ ਕਾਨਫਰੰਸ ਵਿਚ ਦੱਸਿਆ ਕਿ ਅੱਜ ਸਵੇਰੇ ਇਤਲਾਹ ਮਿਲੀ ਕਿ ਗੋਪੀ ਰੁੜਕਾ ਅਤੇ ਸੋਨੂੰ ਬਾਬਲੋ ਆਪਣੇ ਗਰੁੱਪ ਨਾਲ ਹਥਿਆਰਾਂ ਸਮੇਤ ਵਾਰਦਾਤ ਕਰਨ ਲਈ ਫਗਵਾੜਾ ਖੇਤਰ ਵਿਚ ਘੁੰਮ ਰਹੇ ਹਨ। ਇਸ ਸਬੰਧੀ ਜ਼ਿਲ੍ਹਾ ਕਪੂਰਥਲਾ ਪੁਲਿਸ ਅਤੇ ਸਪੈਸ਼ਲ ਟਾਸਕ ਫੋਰਸ ਵਲੋਂ ਸਾਂਝੇ ਤੌਰ ਤੇ ਸਪੈਸ਼ਲ ਨਾਕੇਬੰਦੀ ਜ਼ਿਲ੍ਹਾ ਕਪੂਰਥਲਾ ਵਿਚ ਚੈਕਿੰਗ ਕੀਤੀ ਜਾ ਰਹੀ ਸੀ। ਸ੍ਰੀ ਕੰਵਲਪ੍ਰੀਤ ਸਿੰਘ ਚਾਹਲ ਪੀ.ਪੀ.ਐਸ ਉਪ ਪੁਲਿਸ ਕਪਤਾਨ ਸਬ ਡਿਵੀਜ਼ਨ ਫਗਵਾੜਾ ਦੀ ਨਿਗਰਾਨੀ ਹੇਠ ਇੰਸਪੈਕਟਰ ਇੰਦਰਜੀਤ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਫਗਵਾੜਾ, ਏ.ਐਸ.ਆਈ ਸੁਖਜਿੰਦਰ ਸਿੰਘ ਸਮੇਤ ਪੁਲਿਸ ਪਾਰਟੀਆਂ ਦੇ ਫਗਵਾੜਾ ਤੋਂ ਘੁੰਮਣਾ ਟੀ. ਪੁਆਇੰਟ ਫਤਿਹਗੜ੍ਹ ਗੇਟ ਫਗਵਾੜਾ ਵਿਖੇ ਸਪੈਸ਼ਲ ਨਾਕਾਬੰਦੀ ਕੀਤੀ ਹੋਈ ਸੀ ਤਾਂ ਇਕ ਕੁਐਲਸ ਗੱਡੀ ਫਤਿਹਗੜ੍ਹ ਪਿੰਡ ਵਲੋਂ ਆਈ ਤਾਂ ਗੱਡੀ ਵਿਚ ਸਵਾਰਾਂ ਨੇ ਗੱਡੀ ਵਿਚੋਂ ਉਤਰ ਕੇ ਮਾਰ ਦੇਣ ਦੀ ਨੀਯਤ ਨਾਲ ਆਪਣੇ ਦਸਤੀ ਹਥਿਆਰਾਂ ਨਾਲ ਪੁਲਿਸ ਪਾਰਟੀ ‘ਤੇ ਗੋਲੀਬਾਰੀ ਕਰਦੇ ਹੋਏ ਦੌੜਣ ਲੱਗੇ ਤਾਂ ਪੁਲਿ ਨੇ ਘੇਰਾ ਪਾ ਕੇ ਆਪਣੀ ਸੁਰੱਖਿਆ ਲਈ ਅਤੇ ਅਪਰਾਧੀਆਂ ਨੂੰ ਕਾਬੂ ਕਰਨ ਲਈ ਲਲਕਾਰ ਕੇ ਹਵਾਈ ਫਾਇਰ ਕੀਤੇ ਅਤੇ ਫਾਇਰ ਕਰਕੇ ਇਹਨਾ ਵਿਅਕਤੀਆਂ ਸਮੇਤ ਹਥਿਆਰਾਂ ਕਾਬੂ ਕਰਕੇ ਇਹਨਾਂ ਵਿਰੁੱਧ ਮੁਕੱਦਮਾ ਨੰਬਰ 92 ਮਿਤੀ 20.6.2016 ਅ/ਧ 307,148,149 ਭ:ਦ: 25/54/89 ਅਸਲਾ ਐਕਟ 21.61.85 ਐਨ.ਡੀ.ਪੀ.ਐਸ ਐਕਟ ਥਾਣਾ ਸਦਰ ਫਗਵਾੜਾ ਜ਼ਿਲ੍ਹਾ ਕਪੂਰਥਲਾ ਵਿਚ ਦਰਜ ਕੀਤਾ ਹੈ।
ਗ੍ਰਿਫਤਾਰ ਕੀਤੇ ਗਏ ਅਪਰਾਧੀਆਂ ਵਿਚ ਗੁਰਪ੍ਰੀਤ ਸਿੰਘ ਉਰਫ਼ ਗੋਪੀ ਪੁੱਤਰ ਸਤਨਾਮ ਸਿੰਘ ਵਾਸੀ ਰੁੜਕਾ ਕਲਾਂ ਜ਼ਿਲ੍ਹਾ ਜਲੰਧਰ, ਜਤਿੰਦਰ ਸਿੰਘ ਉਰਫ ਸੋਨੂੰ ਬਲਾਲੋ ਪੁੱਤਰ ਹੁਸਨ ਸਿੰਘ ਵਾਸੀ ਪਿੰਡ ਬਲਾਲੋ ਜ਼ਿਲ੍ਹਾ ਕਪੂਰਥਲਾ, ਸੁਖਬੀਰ ਸਿੰਘ ਉਰਫ਼ ਸੁੱਖਾ ਪਟਵਾਰੀ ਪੁੱਤਰ ਤਜਿੰਦਰ ਸਿੰਘ ਵਾਸੀ ਘੁੰਗਰਾਣਾ ਜ਼ਿਲ੍ਹਾ ਲੁਧਿਆਣਾ, ਗੁਰਵਿੰਦਰ ਸਿੰਘ ਉਰਫ ਗਿੰਦਾ ਪੁੱਤਰ ਸੁਖਦੇਵ ਸਿੰਘ ਵਾਸੀ ਸੁੰਢ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ, ਮਿਅੰਕ ਚੋਪੜਾ ਉਰਫ ਸੰਨੀ ਚੋਪੜਾ ਪੁੱਤਰ ਗੁਰਚਰਨ ਸਿੰਘ ਵਾਸੀ ਮਾਹਲਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਅਤੇ ਹਰਵਿੰਦਰ ਸਿੰਘ ਉਰਫ਼ ਬਿੰਦਾ ਵਾਹਦ ਪੁੱਤਰ ਮਸਤਾਨ ਸਿੰਘ ਵਾਸੀ ਵਾਹਦ ਜ਼ਿਲ੍ਹਾ ਕਪੂਰਥਲਾ ਸ਼ਾਮਿਲ ਹਨ।
ਇਹਨਾਂ ਅਪਰਾਧੀਆਂ ਕੋਲੋਂ ਇਕ ਪਿਸਟਲ 9 ਐਮ.ਐਮ ਸਮੇਤ 3 ਰੋਂਦ ਜਿੰਦਾ ਅਤੇ 2 ਖੋਲ ਰੋਂਦ, ਇਕ ਪਿਸਟਲ 32 ਬੋਰਡ ਸਮੇਤ 3 ਰੋਂਦ ਜਿੰਦਾ ਅਤੇ 2 ਖੋਲ ਰੋਂਦ, ਇਕ ਰਾਈਫਲ 12 ਬੋਰ ਦੋਨਾਲੀ 8 ਕਾਰਤੂਸ ਜਿੰਦਾ ਅਤੇ 2 ਖੋਲ ਰੋਂਦ, ਇਕ ਪਿਸਤੌਲ 38 ਬੋਰ ਸਮੇਤ 01 ਖੋਲ, ਇਕ ਪਿਸਤੌਲ 315 ਬੋਰ ਸਮੇਤ 3 ਜਿੰਦਾ ਅਤੇ 01 ਖੋਲ, ਇਕ ਦੇਸੀ ਕੱਟਾ 12 ਬੋਰ ਸਮੇਤ 01, 2 ਕਿਰਪਾਨਾਂ, 2 ਖੰਡੇ, 2 ਦਸਤੇ ਕਹੀਆਂ, ਇਕ ਗੱਡੀ ਕੁਐਲਸ ਨੰਬਰ ਪੀ.ਬੀ.08 ਏ.ਕੇ 3666 ਅਤੇ ਹੈਰੋਇਨ 01 ਕਿੱਲੋ 300 ਗ੍ਰਾਮ ਬਰਾਮਦ ਕੀਤੇ ਗਏ ਹਨ।
ਉਹਨਾਂ ਦੱਸਿਆ ਕਿ ਇਹ ਲੋਕ ਵਾਰਦਾਤਾਂ ਕਰਦੇ ਆ ਰਹੇ ਸਨ। ਇਹ ਵਾਰਦਾਤਾਂ ਆਪਣੇ ਵਾਕਫਕਾਰ ਦੀਆਂ ਗੱਡੀਆਂ ਲੈ ਕੇ ਕਰਦੇ ਸਨ। ਇਹਨਾਂ ਨੇ ਆਪਣੇ ਕੋਲ ਨਾਜਾਇਜ਼ ਹਥਿਆਰ ਰੱਖੇ ਹੋਏ ਸਨ, ਨਾਜਾਇਜ਼ ਹਥਿਆਰਾਂ ਨਾਲ ਆਪਣੀ ਫੋਟੋ ਖਿਚਵਾ ਕੇ ਵੈਰਲ ਕਰਦੇ ਸਨ ਅਤੇ ਮਾਰ ਕੁੱਟਣ ਦੀਆਂ ਵਾਰਦਾਤਾਂ ਦੀਆਂ ਵੀਡੀਓ ਬਣਾ ਕੇ ਫੇਸਬੁੱਕ ਰਾਹੀਂ ਵਾਇਰਲ ਕਰਕੇ ਦਹਿਸ਼ਤ ਫੈਲਾ ਕੇ ਫਰੌਤੀਆਂ ਮੰਗਦੇ ਸਨ। ਇਹ ਵਾਰਦਾਤਾਂ ਕਰਕੇ ਆਪਣੇ ਸਹਿਯੋਗੀਆਂ ਰਾਹੀਂ ਖਾਲੀ ਘਰਾਂ ਵਿਚ ਠਹਿਰਦੇ ਸਨ। ਰੋਜ਼ਾਨਾ ਹੀ ਠਹਿਰਨ ਵਾਲੀ ਜਗ੍ਹਾ ਬਦਲਦੇ ਸਨ। ਉਹਨਾਂ ਦੱਸਿਆ ਕਿ ਗ੍ਰਿਫਤਾਰ ਗੈਂਗਸਟਰ ਤੋਂ ਪੁੱਛਗਿੱਛ ਜਾਰੀ ਹੈ।

LEAVE A REPLY