4ਕਾਬੁਲ : ਅਫਗਾਨੀਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਸੋਮਵਾਰ ਨੂੰ ਸਵੇਰੇ ਜਲਾਲਾਬਾਦ ਸ਼ਹਿਰ ਨੂੰ ਜੋੜਣ ਵਾਲੀ ਸੜਕ ‘ਤੇ ਆਤਮਘਾਤ ਹਮਲਾਵਰਾਂ ਨੇ ਇਕ ਛੋਟੀ ਬੱਸ ਨੂੰ ਨਿਸ਼ਾਣਾ ਬਣਾ ਲਿਆ। ਹਮਲੇ ਦੌਰਾਨ 20 ਲੋਕਾਂ ਦੀ ਮੌਤ ਹੋ ਗਈ ਜਦਕਿ ਕਈ ਜ਼ਖਮੀ ਹੋ ਗਏ ਹਨ। ਪੁਲੀਸ ਮੁਤਾਬਕ ਇਹ ਹਮਲਾ ਉਸ ਸਮੇਂ ਹੋਇਆ ਜਦੋਂ ਬੱਸ ਕਰਮਚਾਰੀਆਂ ਨੂੰ ਉਨਾਂ ਦੇ ਦਫ਼ਤਰ ਤੋਂ ਲੈ ਜਾ ਰਹੀ ਸੀ। ਹਮਲੇ ਨੂੰ ਅੰਜਾਮ ਦੇਣ ਵਾਲਾ ਹਮਲਾਵਰ ਪੈਦਲ ਚੱਲ ਰਿਹਾ ਸੀ ਤੇ ਉਸਨੇ ਬੱਸ ਕੋਲ ਪੁੱਜ ਕੇ ਐਕਸਪਲੋਜਿਵ ਡੇਟੋਨੇਟ ਕਰ ਦਿੱਤਾ। ਇਸ ਹਮਲੇ ਦੀ ਜਿੰਮੇਦਾਰੀ ਅੱਤਵਾਦੀ ਸੰਗਠਨ ਤਾਲੀਬਾਨ ਨੇ ਲਈ ਹੈ। ਜਿਸ ਸਮੇਂ ਇਹ ਹਮਲਾ ਕੀਤਾ ਗਿਆ ਉਸ ਦੌਰਾਨ ਬੱਸ ਵਿਚ 13 ਨੇਪਾਲੀ ਸਿਕਿਉਰਟੀ ਗਾਰਡ ਸਵਾਰ ਸਨ ਜਿਸ ਵਿੱਚ 12 ਦੇ ਮਾਰੇ ਜਾਣ ਦੀ ਖਬਰ ਹੈ। ਹਮਲੇ ਦੇ ਬਾਅਦ ਐਮਰਜੇਂਸੀ ਸੇਵਾਵਾਂ ਨੂੰ ਅਲਰਟ ਕਰ ਦਿੱਤਾ ਗਿਆ ਹੈ। 6 ਜੂਨ ਤੋਂ ਰਮਜਾਨ ਦਾ ਪਾਕਿ ਮਹੀਨਾ ਸ਼ੁਰੂ ਹੋਣ ਤੋਂ ਬਾਅਦ ਇਹ ਕਾਬੁਲ ਵਿੱਚ ਪਹਿਲਾ ਹਮਲਾ ਸੀ। ਅਜਿਹਾ ਸ਼ੱਕ ਜਾਹਿਰ ਕੀਤਾ ਜਾ ਰਿਹਾ ਹੈ ਕਿ ਹਮਲਾ ਦੁਬਾਰਾ ਫਿਰ ਹੋ ਸਕਦਾ ਹੈ। ਇਸ ਤੋਂ ਪਹਿਲਾਂ ਹੋਏ ਹਮਲੇ ਵਿੱਚ 64 ਲੋਕ ਮਾਰੇ ਗਏ ਸਨ ਤੇ 350 ਦੇ ਕਰੀਬ ਜ਼ਖਮੀ ਹੋਏ ਸਨ। ਇਹ ਹਮਲਾ 19 ਅਪਰੈਲ ਨੂੰ ਹੋਇਆ ਸੀ।

LEAVE A REPLY