8ਮੁੰਬਈ : ਰਿਜਰਵ ਬੈਂਕ ਦੇ ਗਵਰਨਰ ਰਘੁਰਾਮ ਰਾਜਨ ਨੇ ਕਿਹਾ ਕਿ ਗਵਰਨਰ ਕੋਈ ਵੀ ਹੋਵੇ, ਰਿਜਰਵ ਬੈਂਕ ਆਪਣਾ ਕੰਮ ਕਰਦਾ ਰਹੇਗਾ ਤੇ ਇਸ ਅਹੁਦੇ ਦੀ ਪਹਿਚਾਣ ਵਿਅਕਤੀਆਂ ਤੋਂ ਨਹੀਂ ਕੀਤੀ ਜਾਣੀ ਚਾਹੀਦੀ। ਰਾਜਨ ਨੇ ਕੱਲ ਇਹ ਘੋਸ਼ਣਾ ਕਰ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ ਕਿ ਉਨਾਂ ਦੀ ਦੂਜੇ ਕਾਰਜਕਾਲ ਵਿਚ ਰੂਚੀ ਨਹੀਂ। ਅੰਤਰਰਾਸ਼ਟਰੀ ਮੁਦਰਾਕੋਸ਼ ਯਾਨੀ ਆਈਐਮਐਫ ਦੇ ਸਾਬਕਾ ਮੁੱਖ ਅਰਥਸ਼ਾਸਤਰੀ ਨੂੰ 2008 ਦੇ ਵਿਸ਼ਵ ਪੱਧਰੀ ਵਿੱਤੀ ਸੰਕਟ ਦੀ ਭਵਿੱਖ ਵਾਣੀ ਦਾ ਸ਼੍ਰੇਅ ਜਾਂਦਾ ਹੈ। ਸਤੰਬਰ 2013 ਵਿਚ ਉਹ ਰਿਜਰਵ ਬੈਂਕ ਦੇ ਗਵਰਨਰ ਬਣੇ ਸਨ ਤੇ ਉਨਾਂ ਦਾ ਤਿੰਨ ਸਾਲ ਦਾ ਕਾਰਜਕਾਲ 4 ਸਤੰਬਰ ਨੂੰ ਖ਼ਤਮ ਹੋ ਰਿਹਾ ਹੈ। ਉਨਾਂ ਨੂੰ ਰਾਕਸਟਾਰ ਕੇਂਦਰੀ ਬੈਂਕਰ ਕਿਹਾ ਜਾਂਦਾ ਹੈ। ਉਨਾਂ ਨੂੰ ਵਿਸ਼ਵ ਪੱਧਰੀ ਬਜਾਰ ਦੀ ਅਨਿਸ਼ਚਿਤਤਾ ਵਿਚ ਰੁਪਏ ਦੇ ਉਤਾਰ ਚੜਾਅ ਨੂੰ ਵੀ ਕੰਟਰੋਲ ਰੱਖਣ ਦਾ ਸ਼੍ਰੇਅ ਮਿਲਦਾ ਹੈ।

LEAVE A REPLY