pranab mukherjee picਨਵੀਂ ਦਿੱਲੀ : ਰਾਸ਼ਟਰਪਤੀ ਸ਼ੀ੍ਰ ਪ੍ਰਣਬ ਮੁਖਰਜੀ ਭਲ ਕੇ 21 ਜੂਨ ਨੂੰ ਦੂਜੇ ਕੌਮਾਂਤਰੀ ਯੋਗ ਦਿਵਸ ਦੇ ਮੌਕੇ ਉਤੇ ਰਾਸ਼ਟਰਪਤੀ ਭਵਨ ਵਿੱਚ ਯੋਗ ਪ੍ਰਦਰਸ਼ਨ ਦਾ ਉਦਘਾਟਨ ਕਰਨਗੇ, ਜਿਸ ਵਿੱਚ ਲਗਭਗ 1000 ਲੋਕ ਹਿੱਸਾ ਲੈਣਗੇ।
ਹਿੱਸਾ ਲੈਣ ਵਾਲਿਆਂ ਵਿੱਚ ਸਕਤੱਰੇਤ ਦੇ ਅਧਿਕਾਰੀ ਅਤੇ ਕਰਮਚਾਰੀ, ਉਨਾਂ ਦੇ ਪਰਿਵਾਰ ਦੇ ਮੈਂਬਰ , ਦਿੱਲੀ ਪੁਲਿਸ ਅਤੇ ਆਈ ਟੀ ਬੀ ਪੀ ਦੇ ਮੈਂਬਰ ਅਤੇ ਰਾਸ਼ਟਰਪਤੀ ਦੇ ਅੰਗ ਰੱਖਿਅਕ ਸਮੇਤ ਰਾਸ਼ਟਰਪਤੀ ਭਵਨ ਦੇ ਹੋਰ ਨਿਵਾਸੀ ਸ਼ਾਮਿਲ ਹੋਣਗੇ। ਵਰਤਮਾਨ ਵਿੱਚ ਰਾਸ਼ਟਰਪਤੀ ਭਵਨ ਵਿੱਚ ਨਿਵਾਸ ਪ੍ਰੋਗ੍ਰਾਮ ਹੇਠ ਰਹਿ ਰਹੇ ਆਈਆਈ ਟੀ, ਆÂ ਆਈ ਐਸ ਈ ਆਰ ਅਤੇ ਆਈੱ ਆਈ ਐਸ ਸੀ- ਬੰਗਲੋਰ ਦੇ ਵਿਦਿਆਰਥੀ ਵੀ ਇਸ ਵਿਚ ਹਿੱਸਾ ਲੈਣਗੇ। ਇਹ ਸਾਰੇ ਲੋਕ ਆਯੂਸ਼ ਮੰਤਰਾਲੇ ਵਲੋਂ ਅੰਤਿਮ ਰੂਪ ਦਿਤੇ ਗਏ ਆਮ ਪ੍ਰੋਟੋਕਾਲ ਦੇ ਅਨੁਸਾਰ ਯੋਗਾਸਨ ਕਰਨਗੇ।
ਇਹ ਪ੍ਰੋਗ੍ਰਾਮ ਮੋਰਾਰਜੀ ਦੇਸਾਈ ਰਾਸ਼ਟਰੀ ਯੋਗ ਸੰਸਥਾਨ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਜਾ ਰਿਹਾ ਹੈ।
21 ਜੂਨ , 2015 ਨੂੰ ਪਹਿਲੇ ਕੌਮਾਂਤਰੀ ਯੋਗ ਦਿਵਸ ਦੇ ਮੌਕੇ ਉਤੇ ਵੀ ਰਾਸ਼ਟਰਪਤੀ ਭਵਨ ਵਿੱਚ ਯੋਗ ਪ੍ਰਦਰਸ਼ਨ ਵਿਚ ਲਗਭਗ 1000 ਲੋਕ ਸ਼ਾਮਿਲ ਹੋਏ ਸਨ।

LEAVE A REPLY