6ਨਵੀਂ ਦਿੱਲੀ : ਜਿੰਬਬਾਬੇ ਦੌਰੇ ‘ਤੇ ਰੇਪ ਮਾਮਲਿਆਂ ਵਿੱਚ ਭਾਰਤੀ ਕ੍ਰਿਕਟਰਾਂ ਦੇ ਸ਼ਾਮਲ ਹੋਣ ਦੀ ਆ ਰਹੀ ਖਬਰਾਂ ‘ਤੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਬੀਸੀਸੀਆਈ ਦੇ ਪ੍ਰਧਾਨ ਅਨੁਰਾਗ ਠਾਕੁਰ ਦਾ ਕਹਿਣਾ ਹੈ ਕਿ ਇਸ ਮਾਮਲੇ ਵਿੱਚ ਭਾਰਤੀ ਕ੍ਰਿਕਟਰ ਸ਼ਾਮਲ ਨਹੀਂ ਹੈ ਤੇ ਇਸ ਅਰੋਪ ਵਿਚ ਕਿਸੇ ਵੀ ਤਰਾਂ ਦੀ ਸੱਚਾਈ ਨਹੀਂ ਹੈ। ਦੱਸ ਦਈਅੇ ਕਿ ਜਿੰਬਬਾਬੇ ਦੌਰੇ ‘ਤੇ ਖੇਡ ਰਹੀ ਭਾਰਤੀ ਕ੍ਰਿਕਟ ਟੀਮ ਦੇ ਖਿਡਾਰੀ ਦੇ ਸ਼ਾਮਲ ਹੋਣ ਦੀ ਗੱਲ ਕਹੀ ਜਾ ਰਹੀ ਹੈ ਜਦਕਿ ਦੌਰੇ ਦੌਰਾਨ ਸੀਰਿਜ਼ ਦੇ ਪ੍ਰਯੋਜਕਾਂ ਨਾਲ ਜੁੜੇ ਇਕ ਅਧਿਕਾਰੀ ਨੂੰ ਕਥਿਤ ਰੇਪ ਦੇ ਅਰੋਪ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਬੀਸੀਸੀਆਈ ਪ੍ਰਧਾਨ ਅਨੁਰਾਗ ਨੇ ਐਤਵਾਰ ਨੂੰ ਇਕ ਬਿਆਨ ਵਿਚ ਕਿਹਾ ਕਿ ਇਸ ਅਰੋਪ ਵਿਚ ਕੋਈ ਸੱਚਾਈ ਨਹੀਂ ਹੈ ਤੇ ਕੋਈ ਵੀ ਭਾਰਤੀ ਕ੍ਰਿਕਟਰ ਸ਼ਾਮਲ ਨਹੀਂ ਹੈ। ਉਥੇ ਇਕ ਅਧਿਕਾਰੀ ਨੇ ਇਸ ਅਰੋਪਾਂ ਤੋਂ ਖੁਦ ਨੂੰ ਇਨਕਾਰ ਕੀਤਾ ਤੇ ਨਿਰਦੋਸ਼ ਦੱਸਿਆ। ਉਥੇ ਜਿੰਬਬਾਬੇ ਵਿਚ ਭਾਰਤੀ ਰਾਜਦੂਤ ਤੇ ਮਾਸਾਕੁਈ ਨੇ ਇਸ ਮਾਮਲੇ ਵਿਚ ਕਿਸੇ ਵੀ ਭਾਰਤੀ ਕ੍ਰਿਕਟਰ ਦੇ ਸ਼ਾਮਲ ਨਹੀਂ ਹੋਣ ਦੀ ਪੁਸ਼ਟੀ ਕੀਤੀ।

LEAVE A REPLY