6ਚੰਡੀਗੜ: ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਵਿੱਤ ਮੰਤਰੀ ਅਰੂਨ ਜੇਤਲੀ ਨੂੰ ਇਨਫੋਰਸਮੇਂਟ ਡਾਇਰੈਕਟੋਰੇਟ ਤੇ ਇਨਕਮ ਟੈਕਸ ਡਿਪਾਰਟਮੈਂਟ ਦੇ ਬੁਲਾਰੇ ਵਜੋਂ ਬੋਲਣ, ਨਾ ਕਿ ਉਨ੍ਹਾਂ ਦੇ ਆਕਾ ਵਜੋਂ ਵਤੀਰਾ ਅਪਣਾਉਣ ਲਈ ਕਿਹਾ ਹੈ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਕਹਿੰਦੇ ਹਨ ਸਮਾਂ ਵੱਡੇ ਤੋਂ ਵੱਡੇ ਜ਼ਖਮ ਨੂੰ ਭਰ ਦਿੰਦਾ ਹੈ, ਲੇਕਿਨ ਮੰਦਭਾਗਾ ਹੈ ਕਿ ਜੇਤਲੀ ਦੇ ਜ਼ਖਮ ਨਾ ਭਰ ਸਕੇ। ਇਸ ਲੜੀ ਹੇਠ ਜੇਤਲੀ ਵੱਲੋਂ ਬਠਿੰਡਾ ਵਿਖੇ ਭਾਸ਼ਣ ਦੌਰਾਨ ਲਗਾਏ ਦੋਸ਼ਾਂ ‘ਤੇ ਪ੍ਰਤੀਕ੍ਰਿਆ ਜਾਹਿਰ ਉਲ੍ਹ ਨੇ ਕਿਹਾ ਕਿ ਜਿਸ ਤਰ੍ਹਾਂ ਜੇਤਲੀ ਨੇ ਉਨ੍ਹਾਂ ਖਿਲਾਫ ਜ਼ਹਿਰ ਉਗਲਿਆ ਹੈ, ਇਸਨੇ ਨਾ ਸਿਰਫ ਉਨ੍ਹਾਂ ਦੇ ਪੱਖ ਨੂੰ ਸਾਬਤ ਕਰ ਦਿੱਤਾ ਹੈ ਕਿ ਜੇਤਲੀ ਉਨ੍ਹਾਂ ਤੇ ਉਨ੍ਹਾਂ ਦੇ ਪਰਿਵਾਰ ਖਿਲਾਫ ਈ.ਡੀ. ਤੇ ਇਨਕਮ ਟੈਕਸ ਵਿਭਾਗਾਂ ਦਾ ਇਸਤੇਮਾਲ ਕਰਕੇ ਆਪਣੀ ਕਰਾਰੀ ਹਾਰ ਦਾ ਬਦਲਾ ਲੈ ਰਹੇ ਹਨ।
ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਅਫਸੋਸਜਨਕ ਹੈ ਕਿ ਦੋ ਸਾਲ ਬੀਤ ਜਾਣ ਦੇ ਬਾਵਜੂਦ ਜੇਤਲੀ ਅੰਮ੍ਰਿਤਸਰ ‘ਚ ਕਰਾਰੀ ਹਾਰ ਦੇ ਆਪਣੇ ਜ਼ਖਮਾਂ ਤੇ ਦਿਲ ਨੂੰ ਪਹੁੰਚੀ ਠੇਸ ਨੂੰ ਠੀਕ ਨਹੀਂ ਹੋਣ ਦੇਣਾ ਚਾਹੁੰਦੇ ਹਨ। ਫਿਰ ਵੀ ਜੇ ਉਹ ਹਾਰ ਦਾ ਬਦਲਾ ਲੈਣ ਵਾਸਤੇ ਆਪਣੀਆਂ ਏਜੰਸੀਆਂ ਦਾ ਇਸਤੇਮਾਲ ਕਰ ਰਹੇ ਹਨ, ਤਾਂ ਉਹ ਇਸ ਲਈ ਤਿਆਰ ਹਨ ਅਤੇ ਇਸ ਲੜਾਈ ਨੂੰ ਨਿਰਣਾਂਇਕ ਨਤੀਜ਼ੇ ਤੱਕ ਪਹੁੰਚਾਉਂਦਿਆਂ ਇਨ੍ਹਾਂ ਦੇ ਉਦੇਸ਼ਾਂ ਦਾ ਭਾਂਡਾਫੋੜ ਕਰਨਗੇ।
ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਬੇਹਤਰ ਹੋਵੇਗਾ ਕਿ ਵਿੱਤ ਮੰਤਰੀ ਨੇ ਐਤਵਾਰ ਨੂੰ ਬਠਿੰਡਾ ‘ਚ ਆਪਣੀ ਸੋਚ ਦਾ ਖੁਲਾਸਾ ਕਰ ਦਿੱਤਾ। ਜਿਸ ਨਾਲ ਉਨ੍ਹਾਂ ਦੇ ਪੱਖ ਨੂੰ ਮਜ਼ਬੂਤੀ ਮਿੱਲ ਗਈ ਹੈ ਕਿ ਈ.ਡੀ. ਸਿੱਧੇ ਤੌਰ ‘ਤੇ ਮੰਤਰੀ ਦੇ ਨਿਰਦੇਸ਼ਾਂ ‘ਤੇ ਕਾਰਵਾਈ ਕਰ ਰਹੀ ਹੈ।
ਉਨ੍ਹਾਂ ਨੇ ਕਿਹਾ ਕਿ ਇਹ ਸਮਝ ਤੋਂ ਪਰੇ ਹੈ ਕਿ ਇਕ ਮੰਤਰੀ ਆਪਣੇ ਅਧੀਨ ਕੰਮ ਕਰਨ ਵਾਲੇ ਵਿਭਾਗ ਸਬੰਧੀ ਸੁਓ ਮੋਟੋ ਬਿਆਨ ਦਿੰਦੇ ਹਨ, ਜੋ ਸਿਰਫ ਸਾਡੇ ਪੱਖ ਨੂੰ ਸਾਬਤ ਕਰਦਾ ਹੈ ਕਿ ਇਹ ਮੇਰੇ ਨਾਲ ਵਿਅਕਤੀਗਤ ਦਸ਼ਮਣੀ ਕੱਢਣਾ ਚਾਹੁੰਦੇ ਹਨ। ਉਨ੍ਹਾਂ ਨੇ ਆਸ ਪ੍ਰਗਟਾਈ ਹੈ ਕਿ ਅਦਾਲਤ ਵੀ ਇਸਦਾ ਨੋਟਿਸ ਲਏਗੀ, ਕਿਉਂਕਿ ਜੇ ਇਨ੍ਹਾਂ ਦੇ ਆਕਾ ਸਾਡੇ ‘ਤੇ ਦੋਸ਼ ਲਗਾਉਂਦੇ ਹਨ, ਤਾਂ ਈ.ਡੀ ਤੇ ਆਈ.ਟੀ ਤੋਂ ਨਿਰਪੱਖ ਜਾਂਚ ਦੀ ਉਮੀਦ ਕਰਨਾ ਮੁਸ਼ਕਿਲ ਹੈ।
ਇਸੇ ਤਰ੍ਹਾਂ, ਜੇਤਲੀ ਦੇ ਦਾਅਵਿਆਂ ‘ਤੇ ਪ੍ਰਤੀਕ੍ਰਿਆ ਜਾਹਿਰ ਕਰਦਿਆਂ ਕੈਪਟਨ ਅਮਰਿੰਦਰ ਨੇ ਜੇਤਲੀ ਨੂੰ ਵਿਦੇਸ਼ਾਂ ‘ਚ ਉਨ੍ਹਾਂ ਦੀਆਂ ਨਜ਼ਾਇਜ਼ ਜਾਇਦਾਦਾਂ ਸਬੰਧੀ ਮਲਕਿਅਤ ਦੇ ਸਬੂਤ ਦੇਣ, ਨਾ ਕਿ ਚੋਰੀ ਦੇ ਦਸਤਾਵੇਜਾਂ ‘ਤੇ ਟਿਕੇ ਰਹਿਣ ਲਈ ਕਿਹਾ ਹੈ। ਜਿਹੜੇ ਦਸਤਾਵੇਜ ਕਿਸੇ ਨੇ ਸਾਲਾਂ ਪਹਿਲਾਂ ਸਵਿਸ ਬੈਂਕ ਤੋਂ ਚੋਰੀ ਕੀਤੇ ਸਨ ਅਤੇ ਫਰਾਂਸ ਦੀ ਸਰਕਾਰ ਨੂੰ ਵੇਚੇ ਸਨ, ਜਿਸਨੇ ਇਹ ਬਾਅਦ ‘ਚ ਭਾਰਤ ਸਰਕਾਰ ਨੂੰ ਦਿੱਤੇ।
ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਜੇਤਲੀ ਇਸ ਤਰ੍ਹਾਂ ਵਿਹਾਰ ਕਰ ਰਹੇ ਹਨ, ਜਿਵੇਂ ਉਹ ਮਾਮਲੇ ‘ਚ ਇਕੋਮਾਤਰ ਜੱਜ ਹੋਣ, ਜੋ ਅੰਮ੍ਰਿਤਸਰ ‘ਚ ਆਪਣੀ ਹਾਰ ਨੂੰ ਲੈ ਕੇ ਅਸੰਤੁਸ਼ਟ ਹਨ।
ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਦੇਸ਼ ਦੇ ਕਾਨੂੰਨ ‘ਤੇ ਪੂਰਾ ਭਰੋਸਾ ਹੈ ਅਤੇ ਉਹ ਸਾਰੇ ਸਬੂਤ ਪੇਸ਼ ਕਰਨਗੇ ਕਿ ਕਿਵੇਂ ਜੇਤਲੀ ਉਨ੍ਹਾਂ ਨੂੰ ਟਾਰਗੇਟ ਕਰਨ ਲਈ ਆਪਣੀ ਪੁਜੀਸ਼ਨ ਦਾ ਇਸਤੇਮਾਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਜਿਨ੍ਹਾਂ ਨੇ ਵਿੱਤ ਮੰਤਰੀ ਬਣਨ ਤੋਂ ਤੁਰੰਤ ਬਾਅਦ ਇਨਕਮ ਟੈਕਸ ਵਿਭਾਗ ਦੇ ਇਕ ਅਫਸਰ ਨੂੰ ਉਨ੍ਹਾਂ ਖਿਲਾਫ ਦੋਸ਼ ਲਗਾਉਣ ਵਾਸਤੇ ਕੁਝ ਲੱਭਣ ਲਈ ਕਿਹਾ, ਜਿਸ ਅਫਸਰ ਨੇ ਇਹ ਕਹਿ ਕੇ ਇਨਕਾਰ ਕਰ ਦਿੱਤਾ ਕਿ ਉਸ ਕੋਲ ਅਜਿਹਾ ਕੁਝ ਨਹੀਂ ਹੈ, ਜੋ ਕਾਨੂੰਨੀ ਜਾਂਚ ‘ਚ ਖੜ੍ਹ ਸਕੇ। ਇਸ ਲੜੀ ਹੇਠ ਕੈਪਟਨ ਅਮਰਿੰਦਰ ਨੇ ਜੇਤਲੀ ਦੀ ਕਾਨੂੰਨੀ ਭਰੋਸੇਮੰਦਗੀ ‘ਤੇ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਲੋਕਾਂ ਦੀ ਸੋਚ ਦੇ ਉਲਟ ਤੁਸੀਂ ਸਧਾਰਨ ਸੋਚ ਵਾਲੇ ਇਕ ਸਧਾਰਨ ਦਰਜੇ ਦੇ ਵਕੀਲ ਰਹੇ, ਜੋ ਆਪਣੇ ਸਿਆਸੀ ਵਿਰੋਧੀਆਂ ਨੂੰ ਟਾਰਗੇਟ ਕਰਨ ਲਈ ਕਿਸੇ ਵੀ ਹੱਦ ਤੱਕ ਡਿੱਗ ਸਕਦਾ ਹੈ।

LEAVE A REPLY