5ਕਿਹਾ : ਇਸ ਘਟਨਾ ‘ਤੇ ਨੋਟਿਸ ਲੈਣ ਮੋਦੀ, ਵਿਦਿਆਰਥੀਆਂ ਤੋਂ ਮੁਆਫੀ ਮੰਗਣ ਬਾਦਲ
ਚੰਡੀਗੜ੍ਹ : ਪੰਜਾਬ ਕਾਂਗਰਸ ਵਿਧਾਈ ਧਿਰ ਦੇ ਲੀਡਰ ਚਰਨਜੀਤ ਸਿੰਘ ਚੰਨੀ ਨੇ ਕਿਹਾ ਹੈ ਕਿ ਫਰਵਰੀ 2017 ਦੀਆਂ ਚੋਣਾਂ ‘ਚ ਸੱਤਾ ‘ਚ ਆਉਣ ਤੋਂ ਬਾਅਦ ਉਨ੍ਹਾਂ ਦੀ ਪਾਰਟੀ ਪੁਖਤਾ ਕਰੇਗੀ ਕਿ ਸਕੂਲੀ ਵਿਦਿਆਰਥੀਆਂ ‘ਤੇ ਸਰਕਾਰੀ ਪ੍ਰੋਗਰਾਮਾਂ ‘ਚ ਸ਼ਾਮਿਲ ਹੋਣ ਲਈ ਦਬਾਅ ਨਾ ਬਣਾਇਆ ਜਾਵੇ।
ਇਸ ਲੜੀ ਹੇਠ ਪੰਜਾਬ ਸਰਕਾਰ ਵੱਲੋਂ ਵਿਦਿਆਰਥੀਆਂ ਨਾਲ ਅਪਣਾਏ ਗੈਰ ਮਨੁੱਖੀ ਵਤੀਰੇ ‘ਤੇ ਵਰ੍ਹਦਿਆਂ, ਜਿਨ੍ਹਾਂ ਨੂੰ ਇਥੇ ਕੈਪੀਟੋਲ ਕੰਪਲੈਕਸ ‘ਚ ਹੋਣ ਵਾਲੇ ਯੋਗ ਦਿਵਸ ਪ੍ਰੋਗਰਾਮ ‘ਚ ਸ਼ਾਮਿਲ ਹੋਣ ਲਈ ਚੰਡੀਗੜ੍ਹ ਲਿਆਉਂਦਾ ਗਿਆ, ਜਿਸ ਪ੍ਰੋਗਰਾਮ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਾਮਿਲ ਹੋਣਗੇ, ਚੰਨੀ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਗੁਆਂਢੀ ਜ਼ਿਲ੍ਹਿਆਂ ਤੋਂ ਵਿਦਿਆਰਥੀਆਂ ਨੂੰ ਇਥੇ ਲਿਆਉਂਦਿਆਂ ਉਨ੍ਹਾਂ ਨੂੰ ਦਿੱਤੇ ਗਈ ਤਕਲੀਫ ਲਈ ਮੁਆਫੀ ਮੰਗਣ ਵਾਸਤੇ ਕਿਹਾ ਹੈ।
ਉਨ੍ਹਾਂ ਨੇ ਕਿਹਾ ਕਿ ਇਹ ਮੰਦਭਾਗਾ ਹੈ ਕਿ ਬੱਚਿਆਂ ਨੂੰ ਬੱਸ ਵਿੱਚ ਸਾਰੀ ਰਾਤ ਕੱਢਣੀ ਪਈ, ਕਿਉਂਕਿ ਉਨ੍ਹਾਂ ਦੇ ਖਾਣ ਤੇ ਰਹਿਣ ਦਾ ਕੋਈ ਪ੍ਰਬੰਧ ਨਹੀਂ ਸੀ। ਉਨ੍ਹਾਂ ਨੂੰ ਦੇਰ ਰਾਤ ਤੱਕ ਭੁੱਖਾ ਰੱਖਿਆ ਗਿਆ, ਕਿਉਂਕਿ ਉਨ੍ਹਾਂ ਨੂੰ ਪਟਿਆਲਾ ਤੋਂ ਲਿਆਉਂਦਾ ਗਿਆ ਸੀ ਅਤੇ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਲੰਗਰ ਖਿਲਾਇਆ ਗਿਆ ਸੀ। ਜਿਨ੍ਹਾਂ ਨੂੰ ਸਵੇਰੇ 4.30 ਵਜੇ ਚੰਡੀਗੜ੍ਹ ਪਹੁੰਚਣਾ ਸੀ।
ਉਨ੍ਹਾਂ ਨੇ ਕਿਹਾ ਕਿ ਇਕ ਦਿਨ ਪਹਿਲਾਂ ਮੋਹਾਲੀ ਤੋਂ ਮਿੱਲੀਆਂ ਰਿਪੋਰਟਾਂ ਮੁਤਾਬਿਕ ਇਨ੍ਹਾਂ ਦੇ ਰਹਿਣ ਵਾਸਤੇ ਕੁਝ ਸਕੂਲਾਂ ‘ਚ ਬੰਦੋਬਸਤ ਕੀਤਾ ਗਿਆ ਸੀ, ਜੋ ਸਜ਼ਾ ਤੋਂ ਘੱਟ ਨਹੀਂ ਸੀ।
ਉਨ੍ਹਾਂ ਨੇ ਬਾਦਲ ਨੂੰ ਇਨ੍ਹਾਂ ਵਿਦਿਆਰਥੀਆਂ ‘ਤੇ ਤਰਸ ਦਿਖਾਉਣ ਲਈ ਕਿਹਾ ਹੈ, ਪਰ ਤੁਸੀਂ ਇਨ੍ਹਾਂ ਨਾਲ ਪੰਜਾਬ ਦੀ ਤਰ੍ਹਾਂ ਵਤੀਰਾ ਨਾ ਅਪਣਾਓ, ਜਿਹੜਾ ਤੁਹਾਡੇ ਕੁਸ਼ਾਸਨ ਦਾ ਸ਼ਿਕਾਰ ਹੈ ਤੇ ਇਥੋਂ ਦੇ ਹਾਲਾਤਾਂ ਦਾ ਪਤਾ ਹਰੇਕ ਪੱਧਰ ‘ਤੇ ਫੈਲ੍ਹੇ ਭਾਰੀ ਭ੍ਰਿਸ਼ਟਾਚਾਰ ਤੋਂ ਚੱਲਦਾ ਹੈ। ਇਸ ਤੋਂ ਇਲਾਵਾ, ਪੰਜਾਬ ਸਿਆਸੀ ਆਗੂਆਂ ਦੀ ਸ਼ੈਅ ਹੇਠ ਮਾਫੀਆ ਰਾਜ ਤੇ ਗੈਂਗਲੈਂਡ ਬਣ ਚੁੱਕਾ ਹੈ।
ਚੰਨੀ ਨੇ ਪ੍ਰਧਾਨ ਮੰਤਰੀ ਨੂੰ ਘੱਟੋਂ ਘੱਟ ਵਿਦਿਆਰਥੀਆਂ ਨਾਲ ਕੀਤੇ ਜਾ ਰਹੇ ਇਸ ਗੈਰ ਮਨੁੱਖੀ ਵਤੀਰੇ ‘ਤੇ ਨੋਟਿਸ ਲੈਣ ਲਈ ਕਿਹਾ ਹੈ, ਜਿਹੜੇ ਇਸ ਸ਼ੋਅ ਕਾਰਨ ਪ੍ਰਤਾੜਨਾ ਦਾ ਸ਼ਿਕਾਰ ਹੋ ਰਹੇ ਹਨ।
ਵਿਰੋਧੀ ਧਿਰ ਦੇ ਲੀਡਰ ਨੇ ਕਿਹਾ ਕਿ ਇਸ ਸਰਕਾਰ ਦੇ ਬੇਰਹਿਮ ਚੇਹਰੇ ਅਤੇ ਲੋਕਾਂ ਪ੍ਰਤੀ ਦੇ ਰੁੱਖੇ ਵਤੀਰੇ ਦਾ ਇਕ ਵਾਰ ਫਿਰ ਤੋਂ ਭਾਂਡਾਫੋੜ ਹੋ ਚੁੱਕਾ ਹੈ। ਇਸ ਲੜੀ ਹੇਠ, ਬੀਤੇ ਦਿਨ ਅੰਮ੍ਰਿਤਸਰ ‘ਚ ਸਮਾਰੋਹ ਦੇ ਵੱਡੇ ਪੱਧਰ ‘ਤੇ ਕੀਤੇ ਗਏ ਬਾਈਕਾਟ ਦਾ ਜ਼ਿਕਰ ਕੀਤਾ, ਜਿਸ ‘ਚ ਕੇਂਦਰੀ ਵਿੱਤ ਮੰਤਰੀ ਅਰੂਨ ਜੇਤਲੀ ਨੇ ਪ੍ਰਮੁੱਖ ਇੰਡੀਅਨ ਇੰਸਟੀਚਿਊਟ ਆਫ ਮੈਨੇਜਮੇਂਟ ਦਾ ਨੀਂਹ ਪੱਥਰ ਰੱਖਿਆ ਸੀ ਤੇ ਇਸ ਪ੍ਰੋਗਰਾਮ ‘ਚ ਸਿਰਫ ਕੁਝ ਵਿਅਕਤੀ ਹੀ ਸ਼ਾਮਿਲ ਹੋਏ ਸਨ। ਅਜਿਹੇ ‘ਚ ਬਾਦਲ ਦਾ ਭਵਿੱਖ ਸਾਫ ਨਜ਼ਰ ਆ ਰਿਹਾ ਹੈ।

LEAVE A REPLY