05ਹੈਦਰਾਬਾਦ : ਭਾਰਤੀ ਪੁਲਾੜ ਏਜੰਸੀ (ਇਸਰੋ) ਭਲਕੇ 22 ਜੂਨ ਨੂੰ ਪੀ.ਐਸ.ਐਲ.ਵੀ ਸੀ-34 ਦਾ ਪ੍ਰੀਖਣ ਕਰੇਗਾ, ਜੋ ਕਿ ਪੁਲਾੜ ਵਿਚ 20 ਉਪਗ੍ਰਹਿਆਂ ਨੂੰ ਲੈ ਕੇ ਜਾਵੇਗਾ। ਇਸਰੋ ਦੇ ਇਸ ਪ੍ਰੀਖਣ ਨੂੰ ਇਤਿਹਾਸਕ ਕਦਮ ਮੰਨਿਆ ਜਾ ਰਿਹਾ ਹੈ।
ਇਹਨਾਂ ਉਪਗ੍ਰਹਿਆਂ ਦਾ ਵਜ਼ਨ 1288 ਕਿਲੋਗ੍ਰਾਮ ਹੈ। ਇਹਨਾਂ ਵਿਚ ਤਿੰਨ ਸਵਦੇਸ਼ੀ ਅਤੇ ਬਾਕੀ 17 ਅਮਰੀਕਾ, ਕੈਨੇਡਾ, ਜਰਮਨੀ ਅਤੇ ਇੰਡੋਨੇਸ਼ੀਆ ਦੇ ਹਨ। ਇਸ ਰਾਕੇਟ ਨੂੰ ਦਾਗਣ ਦੀ ਉਲਟੀ ਗਿਣਤੀ ਸ਼ੁਰੂ ਹੋ ਚੁੱਕੀ ਹੈ।

LEAVE A REPLY