06ਵਾਸ਼ਿੰਗਟਨ : ਅਮਰੀਕਾ ਨੇ ਪਰਮਾਣੂ ਆਪੂਰਤੀਕਰਤਾ ਸਮੂਹ ਐਨਐਜਸੀ ਦੇ ਮੈਂਬਰ ਦੇਸ਼ਾਂ ਤੋਂ ਕਿਹਾ ਹੈ ਕਿ ਉਹ ਸੋਲ ਵਿਚ ਆਪਣੀ ਬੈਠਕ ਦੌਰਾਨ ਐਨਐਜਸੀ ਵਿਚ ਸ਼ਾਮਲ ਹੋਣ ਸਬੰਧੀ ਭਾਰਤ ਦੇ ਆਵੇਦਨ ‘ਤੇ ਵਿਚਾਰ ਕਰਨ ਤੇ ਉਸਨੂੰ ਸਮਰਥਨ ਦੇਣ। ਵਹਾਈਟ ਹਾਊਸ ਦੇ ਪ੍ਰੈਸ ਸਕੱਤਰ ਜੋਸ਼ ਅਰਨੇਸਟ ਨੇ ਕਿਹਾ ਕਿ ਇਹ ਕੁਛ ਸਮੇਂ ਤੋਂ ਅਮਰੀਕਾ ਦੀ ਨੀਤੀ ਰਹੀ ਹੈ ਕਿ ਭਾਰਤ ਮੈਂਬਰਸ਼ਿਪ ਵਾਸਤੇ ਤਿਆਰ ਹੈ ਤੇ ਅਮਰੀਕਾ ਹਿੱਸਾ ਲੈਣ ਵਾਲੀ ਸਰਕਾਰਾਂ ਤੋਂ ਅਪੀਲ ਕਰਦਾ ਹੈ ਕਿ ਉਹ ਐਨਐਸਜੀ ਦੀ ਬੈਠਕ ਵਿਚ ਭਾਰਤ ਦੇ ਆਵੇਦਨ ਨੂੰ ਸਮਰਥਨ ਦੇਵੇ। ਅਮਰੀਕਾ ਵੱਲੋਂ ਭਾਰਤ ਦੇ ਸਮਰਥਨ ਵਿਚ ਇਹ ਅਪੀਲ ਅਜਿਹੇ ਸਮੇਂ ਕੀਤੀ ਗਈ ਜਦੋਂ ਸੋਲ ਵਿੱਚ ਐਨਐਸਜੀ ਦੀ ਬੈਠਕ ਚਲ ਰਹੀ ਹੈ। ਉਥੇ ਚੀਨ ਦੇ ਸਰਕਾਰੀ ਮੀਡੀਆ ਦਾ ਕਹਿਣਾ ਹੈ ਕਿ ਭਾਰਤ ਦੀ ਮੈਂਬਰਸ਼ਿਪ ਦਾ ਮਾਮਲਾ ਸੋਲ ਬੈਠਕ ਦੇ ਏਜੰਡੇ ਵਿੱਚ ਹੀ ਸ਼ਾਮਲ ਨਹੀਂ ਹੈ।

LEAVE A REPLY