1ਇੰਟਰਨੇਸ਼ਨਲ ਯੋਗ ਦਿਵਸ ਦਾ ਗਵਾਹ ਬਣਿਆ ਕੈਪੀਟਲ ਕੰਪਲੈਕਸ
ਚੰਡੀਗੜ: ਇੰਟਰਨੇਸ਼ਨਲ ਯੋਗ ਡੇ ਚੰਡੀਗੜ ਵਿਖੇ ਕੈਪੀਟਲ ਕੰਪਲੈਕਸ ਵਿੱਚ ਵੱਡੇ ਉਤਸਾਹ ਨਾਲ ਮਨਾਇਆ ਗਿਆ। ਪ੍ਰਧਾਨਮੰਤਰੀ ਮੌਦੀ ਦੀ ਮੌਜੂਦਗੀ ਵਿੱਚ ਲਗਭਗ 30 ਹਜਾਰ ਲੋਕਾਂ ਨੇ ਯੋਗ ਦੇ ਆਸਨ ਕਰੇ ਤੇ ਸਿਹਤਮੰਦ ਹੋਣ ਲਈ ਯੋਗ ਨੂੰ ਹੀ ਸਹੀ ਵਿਕਲਪ ਚੁਣਿਆ। ਮੋਦੀ ਨੇ ਯੋਗ ਕਰਨ ਤੋਂ ਪਹਿਲਾਂ ਆਪਣੇ ਸੰਬੋਧਨ ‘ਚ ਕਿਹਾ ਕਿ ਯੋਗ ਅਜਿਹੀ ਕਿਰਿਆ ਹੈ ਜੋ ਆਸਤਕ ਤੇ ਨਾਸਤਕ ਦੋਵੇਂ ਲਈ ਬਣੀ ਹੈ। ਦੁਨੀਆ ਵਿਚ ਕਿਤੇ ਵੀ ਜੀਰੋ ਬਜਟ ‘ਤੇ ਹੈਲਥ ਇੰਸੋਰੰਸ਼ ਨਹੀਂ ਹੁੰਦਾ।  ਇਹ ਹੈਲਥ ਦੀ ਗਾਂਰਟੀ ਦੇਣ ਵਾਲਾ ਸਾਇੰਸ ਹੈ। ਮੋਦੀ ਦੇ ਨਾਲ ਹਰਿਆਣਾ ਦੇ ਸੀਐਮ ਮਨੋਹਰ ਲਾਲ ਖੱਟਰ ਤੇ ਗਵਰਨਰ ਕਪਤਾਨ ਸਿੰਘ ਸੋਲੰਕੀ ਵੀ ਨਜ਼ਰ ਆਏ। ਯੋਗ ਦਿਵਸ ਦੇ ਮੌਕੇ ‘ਤੇ ਪੀਐਮ ਮੋਦੀ ਨੇ ਦੋ ਅਵਾਰਡ ਦਿੱਤੇ ਜਾਣ ਦੀ ਘੋਸ਼ਣਾ ਵੀ ਕੀਤੀ। ਉਨਾਂ ਕਿਹਾ ਕਿ ਜਦੋਂ ਅਗਲੇ ਸਾਲ ਯੋਗ ਦਿਵਸ ਮਨਾਵਾਂਗੇ ਤਾਂ ਦੋ ਅਵਾਰਡ ਹੋਣਗੇ। ਇਕ ਉਤਮ ਕੰਮ ਵਾਸਤੇ ਇੰਟਰਨੇਸ਼ਨਲ ਯੋਗ ਅਵਾਰਡ ਤੇ ਦੂਜਾ ਭਾਰਤ ਵਿੱਚ ਯੋਗ ਨੂੰ ਉਤਮ ਪਹੁੰਚਾਉਣ ਵਾਸਤੇ ਨੇਸ਼ਨਲ ਯੋਗ ਅਵਾਰਡ। ਉਨਾਂ ਕਿਹਾ ਕਿ ਚੰਡੀਗੜ ਵਿੱਚ ਮੈਂ ਆਪਣੇ ਪੰਜ ਸਾਲ ਗੁਜਾਰੇ ਹਨ ਤੇ ਇਸ ਕੈਂਪਸ ਦਾ ਜਿਸ ਤਰਾਂ ਸੁੰਦਰ ਉਪਯੋਗ ਅੱਜ ਹੋਇਆ ਹੈ ਉਸ ਤੋਂ ਪਹਿਲਾਂ ਸ਼ਾਇਦ ਹੀ ਕਦੇ ਹੋਇਆ ਹੋਵੇ। ਉਨਾਂ ਕਿਹਾ ਕਿ ਯੋਗ ਫਿਟਨੇਸ ਨਹੀਂ ਬਲਕਿ ਵੇਲਨੇਸ ਦੀ ਗਾਂਰਟੀ ਹੈ। ਉਨਾਂ ਪਰੇਗਰੇਂਸੀ ਦੌਰਾਨ ਵੀ ਯੋਗ ਕਰਨ ਦੀ ਸਲਾਹ ਦਿੱਤੀ ਤੇ ਕਿਹਾ ਕਿ ਅਜਿਹੇ ਸਮੇਂ ਦੌਰਾਨ ਡਾਕਟਰ ਆਪ ਵੀ ਯੋਗ ਕਰਨ ਦੀ ਐਡਵਾਈਜ ਕਰਦੇ ਹਨ। ਯੋਗ ਅਜਿਹਾ ਮੰਤਰ ਹੈ ਜੋ ਕਿ ਗਰੀਬ ਤੇ ਅਮੀਰ ਆਦਮੀ ਦੋਵੇਂ ਲਈ ਬਣਿਆ ਹੈ। ਉਨਾਂ ਕਿਹਾ ਕਿ ਜਿਸ ਤਰਾਂ ਮੋਬਾਈਲ ਅੱਜ ਸਮੇਂ ਦੀ ਲੋੜ ਬਣ ਗਿਆ ਹੈ ਉਸ ਤਰਾਂ ਯੋਗ ਨੂੰ ਅਪਣਾ ਕੇ ਆਪਣੇ ਜੀਵਨ ਦਾ ਬੇਸਕੀਮਤ ਹਿੱਸਾ ਬਣਾਓ ਤੇ ਇਹ ਕੋਈ ਮੁਸ਼ਕਲ ਕੰਮ ਨਹੀਂ ਹੈ। ਗੌਰਤਲਬ ਹੈ ਕਿ ਇਸ ਮੌਕੇ ਮੋਦੀ ਦੇ ਨਾਲ ਪੰਜਾਬ ਤੇ ਹਰਿਆਣਾ ਦੇ ਸੀਐਮ ਵੀ ਮੌਜੂਦ ਸਨ।

LEAVE A REPLY