5ਕਿਹਾ, ਦਿੱਤੀ ਗਈ ਮਿਸਾਲ ਗਲਤ ਸੀ
ਨਵੀਂ ਦਿੱਲੀ : ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਦੀ ‘ਸੁਲਤਾਨ’ ਫਿਲਮ ਦੀ ਟ੍ਰੇਨਿੰਗ ਨੂੰ ਲੈ ਕੇ ਦਿੱਤੇ ਗਏ ਵਿਵਾਦਤ ਬਿਆਨ ‘ਤੇ ਉਸਦੇ ਪਿਤਾ ਸਲੀਮ ਖਾਨ ਨੇ ਸਫਾਈ ਦਿੱਤੀ ਹੈ। ਉਹਨਾਂ ਕਿਹਾ ਕਿ ਇਸ ਵਿਚ ਕੋਈ ਸ਼ੱਕ ਨਹੀਂ ਕਿ ਸਲਮਾਨ ਦਾ ਬਿਆਨ ਗਲਤ ਸੀ, ਪਰ ਉਸਦੀ ਨੀਅਤ ਗਲਤ ਨਹੀਂ ਸੀ। ਸਲੀਮ ਖਾਨ ਨੇ ਆਪਣੇ ਬੇਟੇ ਸਲਮਾਨ ਖਾਨ ਦੀ ਟਿੱਪਣੀ ਨੂੰ ਲੈ ਕੇ ਮਾਫੀ ਵੀ ਮੰਗੀ ਹੈ। ਜ਼ਿਕਰਯੋਗ ਹੈ ਕਿ ਫਿਲਮ ‘ਸੁਲਤਾਨ’ ਦੀ ਥਕਾਉਣ ਵਾਲੀ ਸ਼ੂਟਿੰਗ ਦੇ ਬਾਰੇ ਵਿਚ ਪੁੱਛੇ ਜਾਣ ‘ਤੇ ਸਲਮਾਨ ਨੇ ਖੁਦ ਦੀ ਤੁਲਨਾ ਇਕ ਬਲਾਤਕਾਰ ਪੀੜਤ ਔਰਤ ਨਾਲ ਕੀਤੀ ਸੀ। ਜ਼ਿਕਰਯੋਗ ਹੈ ਕਿ ਸਲਮਾਨ ਖਾਨ ਨੇ ਕਿਹਾ ਸੀ ਕਿ ਫਿਲਮ ਦੀ ਸ਼ੂਟਿੰਗ ਤੋਂ ਬਾਅਦ ਉਸਦੀ ਹਾਲਤ ਰੇਪ ਪੀੜਤ ਔਰਤ ਵਰਗੀ ਹੋ ਜਾਂਦੀ ਹੈ, ਜਿਸ ਦੇ ਲਈ ਤੁਰਨਾ ਵੀ ਮੁਸ਼ਕਲ ਹੁੰਦਾ ਹੈ।

LEAVE A REPLY