04ਐਮਰਜੈਂਸੀ ਨੂੰ ਯਾਦ ਕਰਦੇ ਹੋਏ 25 ਜੂਨ ਨੂੰ ਜਿਲਾ ਕੇਂਦਰਾਂ ‘ਤੇ ਕਾਲਾ ਦਿਹਾੜਾ ਮਨਾਵੇਗੀ ਭਾਜਪਾ
ਚੰਡੀਗੜ੍ਹ: ਕਾਂਗਰਸ ਸ਼ਾਸਨ ਵੱਲੋਂ ਦੇਸ਼ ਵਿਚ ਲਗਾਏ ਗਏ ਐਮਰਜੈਂਸੀ ਦੇ ਦੌਰਾਨ ਜੋ ਅਤਿਆਚਾਰ ਹੋਏ, ਜੋ ਮਨੁੱਖੀ ਅਧਿਕਾਰ ਦਾ ਘਾਣ ਹੋਇਆ, ਜੋ ਵਿਚਾਰ ਪੇਸ਼ ਕਰਨ ਦੀ ਆਜ਼ਾਦੀ ਦਾ ਘਾਣ ਹੋਇਆ, ਜਿਸ ਤਰ੍ਹਾਂ ਲੋਕਤੰਤਰ ਦੀ ਹਤਿਆ ਕੀਤੀ ਗਈ, ਉਨ੍ਹਾਂ ਸਬ ਨੂੰ ਯਾਦ ਕਰਦੇ ਹੋਏ 25 ਅਤੇ 26 ਜੂਨ ਨੂੰ ਕਾਲਾ ਦਿਹਾੜੇ ਵੱਜੋਂ ਮਨਾਉਣ ਦਾ ਫੈਸਲਾ ਅੱਜ ਪੰਜਾਬ ਭਾਜਪਾ ਦੀ ਕੋਰ ਗਰੁੱਪ ਦੀ ਮੀਟਿੰਗ ਵਿਚ ਲਿਆ ਗਿਆ। ਇਨ੍ਹਾਂ ਪ੍ਰੋਗਰਾਮਾਂ ਵਿਚ ਜਿੱਥੇ ਮੀਸਾ ਬੰਦਿਆਂ ਨੂੰ ਸਨਮਾਨਿਤ ਕੀਤਾ ਜਾਵੇਗਾ, ਉਥੇ ਹੀ ਲੋਕਤੰਤਰ ਦੀ ਰੱਖਿਆ ਦੇ ਲਈ ਸੰਕਲਪ ਲਿਆ ਜਾਵੇਗਾ।
ਪੰਜਾਬ ਭਾਜਪਾ ਪ੍ਰਧਾਨ ਅਤੇ ਕੇਂਦਰੀ ਰਾਜ ਮੰਤਰੀ ਵਿਜੈ ਸਾਂਪਲਾ ਦੀ ਪ੍ਰਧਾਨਗੀ ਹੇਠ ਹੋਈ ਇਸ ਕੋਰ ਗਰੁੱਪ ਮੀਟਿੰਗ ਵਿਚ ਕੌਮੀ ਮੀਤ ਪ੍ਰਧਾਨ ਅਤੇ ਪੰਜਾਬ ਦੇ ਪ੍ਰਭਾਰੀ ਪ੍ਰਭਾਤ ਝਾ ਵਿਸ਼ੇਸ਼ ਤੌਰ ਨਾਲ ਮੌਜੂਦ ਸਨ। ਕੌਮੀ ਮੀਤ ਪ੍ਰਧਾਨ ਅਤੇ ਸਾਬਕਾ ਐਮ.ਪੀ. ਅਵਿਨਾਸ਼ ਰਾਏ ਖੰਨਾ, ਕੌਮੀ ਮੰਤਰੀ ਤਰੁੱਣ ਚੁੱਘ, ਸੂਬਾ ਮਹਾਮੰਤਰੀ ਸੰਗਠਨ ਦਿਨੇਸ਼ ਸ਼ਰਮਾ, ਵਿਧਾਇਕ ਦਲ ਦੇ ਆਗੂ ਚੁੰਨੀ ਲਾਲ ਭਗਤ, ਸਾਬਕਾ ਸੂਬਾ ਪ੍ਰਧਾਨ ਅਤੇ ਕੈਬਿਨੇਟ ਮੰਤਰੀ ਮਦਨ ਮੋਹਨ ਮਿੱਤਲ, ਵਿਧਾਇਕ ਅਤੇ ਸਾਬਕਾ ਮੰਤਰੀ ਮਨੋਰੰਜਨ ਕਾਲੀਆ, ਸਾਬਕਾ ਸੂਬਾ ਪ੍ਰਧਾਨ ਪ੍ਰੋ. ਬ੍ਰਿਜ ਲਾਲ ਰਿਣਵਾ ਅਤੇ ਪ੍ਰੋ. ਰਜਿੰਦਰ ਭੰਡਾਰੀ ਕੋਰ ਗਰੁੱਪ ਮੀਟਿੰਗ ਵਿਚ ਹਾਜ਼ਰ ਸਨ।
ਆਉਣ ਵਾਲੇ ਚੋਣਾਂ ਨੂੰ ਧਿਆਨ ਵਿਚ ਰੱਖਦੇ ਹੋਏ ਕੋਰ ਗਰੁੱਪ ਨੇ 23 ਵਿਧਾਨਸਭਾ ਵਿਚ ਬੂਥ ਸੰਮੇਲਨ ਦੀ ਯੋਜਨਾ ਬਨਾਉਣ ਦੇ ਨਾਲ ਨਾਲ 23 ਜੂਨ ਨੂੰ ਡਾ. ਸ਼ਿਆਮਾ ਪ੍ਰਸਾਦ ਮੁੱਖਰਜੀ ਸਮਰਿਤੀ ਦਿਹਾੜਾ ਪੂਰੇ ਸੂਬੇ ਵਿਚ ਬੂਥ ਪੱਧਰ ‘ਤੇ ਪ੍ਰੋਗਰਾਮ ਆਯੋਜਿਤ ਕਰਨ ਦਾ ਫੈਸਲਾ ਲਿਆ।
ਜਿਲਾ ਕੇਂਦਰਾਂ ‘ਤੇ ਭਾਜਪਾ ਆਫਿਸਾਂ ਦਾ ਨਿਰਮਾਣ ਕਿੱਥੇ ਤੱਕ ਹੋ ਗਿਆ ਹੈ, ਇਸ ‘ਤੇ ਵੀ ਕੋਰ ਗਰੁੱਪ ਨੇ ਚਰਚਾ ਕੀਤੀ ਅਤੇ ਨਾਲ ਹੀ ਤੈਅ ਕੀਤਾ ਕਿ ਇਨ੍ਹਾਂ ਦਾ ਨਿਰਮਾਣ ਜਲਦ ਤੋਂ ਜਲਤ ਪੂਰਾ ਕੀਤਾ ਜਾਵੇ।

LEAVE A REPLY