images-300x168 ਮੇਥੀ ਦੇ ਦਾਣਿਆਂ ਦੀ ਵਰਤੋਂ ਨਾਲ ਪੇਟ ਨਾਲ ਜੁੜੀਆਂ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ। ਰਾਤ ਨੂੰ ਮੇਥੀ ਦੇ ਦਾਣਿਆਂ ਨੂੰ ਭਿਓ ਕੇ ਰੱਖ ਦਿਓ ਅਤੇ ਸਵੇਰੇ ਉਸ ਪਾਣੀ ਨੂੰ ਪੀ ਲਓ। ਇਸ ਨਾਲ ਕਾਫੀ ਫਾਇਦਾ ਹੋਵੇਗਾ।
ਗਰਭ ਅਵਸਥਾ ਦੌਰਾਨ ਤਣਾਅ ਨਾ ਲਓ। ਟੈਨਸ਼ਨ ਹੋਣ ਨਾਲ ਪੇਟ ‘ਚ ਦਰਦ ਅਤੇ ਏਂਠਨ ਹੋ ਸਕਦੀ ਹੈ। 3. ਗਰਭ ਅਵਸਥਾ ‘ਚ ਸਰੀਰ ‘ਚ ਪਾਣੀ ਦੀ ਕਮੀ ਹੋ ਜਾਂਦੀ ਹੈ ਅਤੇ ਇਸ ਕਾਰਨ ਪੇਟ ਫੁੱਲ ਜਾਂਦਾ ਹੈ। ਇਸ ਲਈ ਸਮੇਂ-ਸਮੇਂ ‘ਤੇ ਪਾਣੀ ਪੀਂਦੇ ਰਹੋ।
ਗਰਭ ਅਵਸਥਾ ‘ਚ ਫਾਈਬਰ ਯੁਕਤ ਖਾਣਾ ਜ਼ਰੂਰ ਲਓ ਇਸ ਨਾਲ ਪਾਚਨ ਕਿਰਿਆ ਵਧੀਆ ਰਹਿੰਦੀ ਹੈ।
ਕਸਰਤ ਕਰਨ ਨਾਲ ਬਲੋਟਿੰਗ ਦੀ ਤਕਲੀਫ ਨਹੀਂ ਹੁੰਦੀ ਹੈ।
ਬੀਨਸ ਦੀਆਂ ਫਲੀਆਂ ‘ਚ ਫਾਇਟੋ ਪੌਸ਼ਟਿਕ ਪਾਏ ਜਾਂਦੇ ਹਨ। ਜੋ ਕਿ ਔਰਤਾਂ ਨੂੰ ਬ੍ਰੈਸਟ ਕੈਂਸਰ ਤੋਂ ਬਚਾਉਂਦੀਆਂ ਹਨ। ਇਸ ਦੇ ਨਾਲ ਹੀ ਉਹ ਕੈਲੋਸਟ੍ਰਾਲ ਲੈਵਲ ਨੂੰ ਘੱਟ ਕਰਨ ‘ਚ ਮਦਦ ਕਰਦਾ ਹੈ।
ਬੀਨਸ ਦੀਆਂ ਫਲੀਆਂ  ‘ਚ ਆਇਰਨ, ਕਾਪਰ, ਮੈਗਨੀਜ਼ ਵਰਗੇ ਮਿਨਰਲਜ਼ ਪਾਏ ਜਾਂਦੇ ਹਨ, ਜੋ ਬਲੱਡ ਪ੍ਰੋਡਕਸ਼ਨ ‘ਚ ਮਦਦ ਕਰਦੇ ਹਨ। ਇਸ ‘ਚ ਮੌਜੂਦ ਪੌਟਾਸ਼ੀਅਮ ਵੀ ਚੰਗੀ ਸਿਹਤ ਲਈ ਜਰੂਰੀ ਹਨ।
ਬੀਨਸ ਪ੍ਰੋਟੀਨ ਦਾ ਇੱਕ ਚੰਗਾ ਸ੍ਰੋਤ ਹੈ। ਬੀਨਸ ਦੀਆਂ ਫਲੀਆਂ ਦੀ ਵਰਤੋਂ ਨਾਲ ਜਲਦੀ ਭੁੱਖ ਨਹੀਂ ਲੱਗਦੀ ਅਤੇ ਤਾਕਤ ਲੈਵਲ ਵੀ ਬਣਿਆ ਰਹਿੰਦਾ ਹੈ।
ਗਰਭ ਅਵਸਥਾ ‘ਚ ਬੀਨਸ ਦੀਆਂ ਫਲੀਆਂ ਖਾਣੇ ਬਹੁਤ ਫਾਇਦੇਮੰਦ ਹਨ। ਇਸ ‘ਚ ਮੌਜੂਦ ਤੱਤ ਮਾਂ ਦੇ ਨਾਲ ਬੱਚੇ ਦੇ ਵਿਕਾਸ ਲਈ ਵੀ ਬਹੁਤ ਜਰੂਰੀ ਹੈ।

LEAVE A REPLY