india and zimbabweਹਰਾਰੇ: ਜ਼ਿੰਬਾਬਵੇ ਨੇ ਅੱਜ ਭਾਰਤ ਖਿਲਾਫ਼ ਦੂਜੇ ਟੀ-20 ਮੈਚ ‘ਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਮੇਜ਼ਬਾਨ ਜ਼ਿੰਬਾਬਵੇ ਟੀਮ ਨਿਰਾਧਾਰਿਤ 20 ਓਵਰਾਂ ‘ਚ ਵਿਕਟਾਂ ਦੇ 9 ਨੁਕਸਾਨ ‘ਤੇ 99 ਦੌੜਾਂ ਹੀ ਬਣਾ ਸਕੀ ਅਤੇ ਭਾਰਤੀ ਟੀਮ ਨੂੰ ਜਿੱਤ ਲਈ 100 ਦੌੜਾਂ ਦਾ ਟੀਚਾ ਮਿਲਿਆ ਸੀ।
ਭਾਰਤੀ ਟੀਮ ਨੇ ਇਸ ਟੀਚੇ ਨੂੰ 13.1 ਓਵਰਾਂ ‘ਚ ਹਾਸਲ ਕਰ ਲਿਆ। ਟੀਚਾ ਦਾ ਪਿੱਛਾ ਕਰਨ ਉਤਰੇ ਸਲਾਮੀ ਬੱਲੇਬਾਜ਼ ਲੋਕੇਸ਼ ਰਾਹੁਲ ਅਤੇ ਮਨਦੀਪ ਸਿੰਘ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਅਜੇਤੂ ਰਹੇ। ਮਨਦੀਪ ਸਿੰਘ ਨੇ 40 ਗੇਂਦਾਂ ‘ਚ 52 ਦੌੜਾਂ ਦੀ ਅਰਧ ਸੈਕੜੇ ਵਾਲੀ ਅਜੇਤੂ ਪਾਰੀ ਖੇਡੀ, ਜਿਸ ‘ਚ 6 ਚੌਕੇ ਅਤੇ 1 ਛੱਕੇ ਸ਼ਾਮਲ ਸਨ। ਲੋਕੇਸ਼ ਰਾਹੁਲ 40 ਗੇਂਦਾਂ ‘ਚ 47 ਦੌੜਾਂ ਬਣਾਈਆਂ। ਜ਼ਿੰਬਾਬਵੇ ਦੇ ਗੇਂਦਬਾਜ਼ ਕੁਝ ਖਾਸ ਨਹੀਂ ਕਰ ਸਕੇ ਅਤੇ ਕਿਸੇ ਵੀ ਬੱਲੇਬਾਜ਼ ਨੂੰ ਪਵੇਲੀਅਨ ਨਹੀਂ ਭੇਜ ਸਕੇ।
ਇਸ ਤੋਂ ਪਹਿਲਾਂ ਬੱਲੇਬਾਜ਼ੀ ਕਰਦਿਆਂ ਜ਼ਿੰਬਾਬਵੇ ਟੀਮ ਨੇ 20 ਓਵਰਾਂ ‘ਚ 99 ਦੌੜਾਂ ਬਣਾਈਆਂ ਸਨ, ਜਿਸ ‘ਚ ਪੀਟਰ ਜੋਸੇਫ ਮੂਰ ਨੇ ਸਭ ਤੋਂ ਵੱਧ 32 ਗੇਂਦਾਂ ‘ਚ 31 ਦੌੜਾਂ ਦੀ ਪਾਰੀ ਖੇਡੀ, ਜਿਸ ‘ਚ 2 ਚੌਕੇ ਅਤੇ ਇੱਕ ਛੱਕਾ ਸ਼ਾਮਿਲ ਹੈ। ਮੈਕਲਮ ਵਾਲੇਰ ਨੇ 20 ਗੇਂਦਾਂ ‘ਚ 14 ਦੌੜਾਂ ਬਣਾਈਆਂ ਅਤੇ ਉਸ ਨੂੰ ਯੁਜਵੇਂਦਰ ਚਹਲ ਨੇ ਆਊਟ ਕੀਤਾ। ਚਾਮੁਨਓਵਰਾ ਚਿਬਾਬਾ ਅਤੇ ਹੈਮੀਲਟਨ ਮਸਾਕਾਦਜਾ ਨੇ 10-10 ਦੌੜਾਂ ਬਣਾਈਆਂ।
ਭਾਰਤੀ ਤੇਜ਼ ਗੇਂਦਬਾਜ਼ ਬਰਿੰਦਰ ਸਰਨ ਨੇ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ 4 ਓਵਰਾਂ ‘ਚ 10 ਦੌੜਾਂ ਦੇ ਕੇ 4 ਵਿਕਟ ਹਾਸਲ ਕੀਤੇ ਅਤੇ ਸਭ ਤੋਂ ਸਫਲ ਗੇਂਦਬਾਜ਼ ਰਹੇ। ਜਸਪ੍ਰੀਤ ਬੁਮਰਾਹ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦੇ ਹੋਏ 4 ਓਵਰਾਂ ‘ਚ 11 ਦੌੜਾਂ ਦੇ ਕੇ 3 ਵਿਕਟਾਂ ਹਾਸਲ ਕੀਤੀਆਂ। ਯੁਜਵੇਂਦਰ ਚਹਲ ਨੂੰ 4 ਓਵਰਾਂ ‘ਚ 19 ਦੌੜਾਂ ਦੇ ਕੇ 1 ਵਿਕਟ ਮਿਲਿਆ।
ਭਾਰਤੀ ਗੇਂਦਬਾਜ਼ ਨੇ ਪਹਿਲੇ ਹੀ ਮੈਚ ‘ਚ ਬਣਾਇਆ ਰਿਕਾਰਡ
ਹਰਾਰੇ: ਭਾਰਤੀ ਟੀਮ ਦੇ ਤੇਜ਼ ਗੇਂਦਬਾਜ਼ ਬਰਿੰਦਰ ਸਰਨ ਨੇ ਆਪਣੇ ਪਹਿਲੇ ਹੀ ਟੀ-20 ਮੈਚ ‘ਚ ਇੱਕ ਨਵਾਂ ਰਿਕਾਰਡ ਆਪਣੇ ਨਾਂ ਕਰ ਲਿਆ। ਭਾਰਤ ਦੇ ਟੀ-20 ਇਤਿਹਾਸ ‘ਚ ਸੋਮਵਾਰ ਨੂੰ ਦੂਜੀ ਵਾਰ ਦੋ ਨਵੇਂ ਗੇਂਦਬਾਜ਼ਾਂ ਨੇ ਸ਼ੁਰੂਆਤ ਕੀਤੀ। ਆਪਣਾ ਪਹਿਲਾ ਮੈਚ ਖੇਡ ਰਹੇ ਸਰਨ ਨੇ ਚਾਰ ਓਵਰਾਂ ‘ਚ ਸਿਰਫ 10 ਦੌੜਾਂ ਦੇ ਕੇ ਚਾਰ ਬੱਲੇਬਾਜ਼ਾਂ ਨੂੰ ਆਊਟ ਕੀਤਾ, ਜਿਸ ‘ਚ ਉਨ੍ਹਾਂ ਨੇ ਆਪਣੇ ਤੀਜੇ ਓਵਰ ‘ਚ ਇੱਕ ਦੇ ਬਾਅਦ ਇੱਕ ਤਿੰਨ ਵਿਕਟ ਹਾਸਲ ਕੀਤੇ ਅਤੇ ਇਸ ਤਰ੍ਹਾਂ ਆਪਣੇ ਸ਼ੁਰੂਆਤੀ ਮੈਚ ‘ਚ ਹੀ ਉਨ੍ਹਾਂ ਨੇ ਰਿਕਾਰਡ ਬਣਾ ਲਿਆ।  ਭਾਰਤ ਦੇ ਟੀ-20 ਇਤਿਹਾਸ ‘ਚ ਸਰਨ ਇੱਕ ਹੀ ਓਵਰ ‘ਚ ਤਿੰਨ ਜਾਂ ਇਸ ਤੋਂ ਜ਼ਿਆਦਾ ਬੱਲੇਬਾਜ਼ਾਂ ਨੂੰ ਆਊਟ ਕਰਨ ਵਾਲੇ ਦੂਜੇ ਗੇਂਦਬਾਜ਼ ਬਣ ਗਏ। ਭਾਰਤ ਲਈ ਇਸ ਤੋਂ ਪਹਿਲਾਂ ਸਿਰਫ ਪ੍ਰਗਿਆਨ ਓਝਾ ਨੇ 2009 ‘ਚ ਟੀ-20 ਵਿਸ਼ਵ ਕੱਪ ‘ਚ ਬੰਗਲਾਦੇਸ਼ ਖਿਲਾਫ਼ 21 ਦੌੜਾਂ ਦੇ ਚਾਰ ਵਿਕਟ ਹਾਸਲ ਕੀਤੇ ਸਨ। ਟੀ-20 ਕ੍ਰਿਕਟ ‘ਚ ਸ਼ੁਰੂਆਤ ਨਾਲ ਸਰਵਓਤਮ ਗੇਂਦਬਾਜ਼ੀ ਦਾ ਰਿਕਾਰਡ ਬੰਗਲਾਦੇਸ਼ ਦੇ ਇਲਿਆਸ ਸਨੀਆਸ ਸਨੀ ਦੇ ਨਾਂ ਹੈ, ਜਿਸ ਨੇ 13 ਦੌੜਾਂ ਦੇ ਕੇ ਪੰਜ ਵਿਕਟ ਹਾਸਲ ਕੀਤੇ ਸਨ। ਸਰਨ ਅਤੇ ਬੁਮਰਾਹ ਨੇ ਮਿਲ ਕੇ ਅੱਠ ਓਵਰਾਂ ‘ਚ 21 ਦੌੜਾਂ ਦੇ ਸੱਤ ਵਿਕਟ ਲਏ।
ਅਕਸ਼ਰ ਪਟੇਲ ਕਰੀਅਰ
ਦੀ ਸਰਵਓਤਮ ਰੈਂਕਿੰਗ ‘ਤੇ
ਦੁਬਈ: ਭਾਰਤ ਦੇ ਖੱਬੇ ਹੱਥ ਦੇ ਸਪਿਨਰ ਅਕਸ਼ਰ ਪਟੇਲ ਨੇ ਅੱਜ ਵਨਡੇ ਗੇਂਦਬਾਜ਼ਾਂ ਲਈ ਜਾਰੀ ਆਈ. ਸੀ. ਸੀ. ਰੈਂਕਿੰਗ ‘ਚ ਆਪਣੇ ਕਰੀਅਰ ਦੀ ਸਰਵਓਤਮ 13ਵੀਂ ਰੈਂਕਿੰਗ ਹਾਸਲ ਕੀਤੀ, ਜਦਕਿ ਜਸਪ੍ਰੀਤ ਬੁਮਰਾਹ ਅਤੇ ਧਵਨ ਕੁਲਕਰਣੀ ਨੇ ਵੀ ਜ਼ਿੰਬਾਬਵੇ ਖਿਲਾਫ਼ ਖਤਮ ਹੋਈ ਸੀਰੀਜ਼ ਦੇ ਬਾਅਦ ਰੈਂਕਿੰਗ ‘ਚ ਸੁਧਾਰ ਕੀਤਾ ਹੈ।
ਪਟੇਲ ਨੇ ਜ਼ਿੰਬਾਬਵੇ ਖਿਲਾਫ਼ ਤਿੰਨ ਵਿਕਟ ਹਾਸਲ ਕੀਤੇ ਸਨ, ਉਹ ਭਾਰਤ ਦੇ ਸਰਵਓਤਮ ਰੈਂਕਿੰਗ ਵਾਲੇ ਗੇਂਦਬਾਜ਼ ਰਵੀਚੰਦਰਨ ਅਸ਼ਵਿਨ ਤੋਂ ਸਿਰਫ ਤਿੰਨ ਸਥਾਨ ਪਿੱਛੇ ਰਹਿ ਗਏ ਹਨ।
ਤੇਜ਼ ਗੇਂਦਬਾਜ਼ ਬੁਮਰਾਹ ਸੀਰੀਜ਼ ‘ਚ ਨੌ ਵਿਕਟ ਲੈ ਕੇ ਸਭ ਤੋਂ ਸਫਲ ਗੇਂਦਬਾਜ਼ ਰਹੇ ਸਨ, ਉਹ 125 ਸਥਾਨ ਤੋਂ 97ਵੇਂ ਸਥਾਨ ‘ਤੇ ਪਹੁੰਚ ਗਏ ਹਨ, ਜਦਕਿ ਕੁਲਕਰਣੀ ਨੇ ਸੀਰੀਜ਼ ‘ਚ ਪੰਜ ਵਿਕਟ ਹਾਸਲ ਕੀਤੇ ਸਨ, ਜਿਸ ਨਾਲ ਉਨ੍ਹਾਂ ਨੂੰ 29 ਸਥਾਨ ਦਾ ਫਾਇਦਾ ਮਿਲਿਆ ਅਤੇ ਉਹ 88ਵੇਂ ਸਥਾਨ ‘ਤੇ ਪਹੁੰਚ ਗਏ।
ਵੈਸਟ ਇੰਡੀਜ਼ ਦੇ ਸਪਿਨਰ ਸੁਨੀਲ ਨਾਰਾਇਣ ਨੇ ਆਪਣੇ ਨੰਬਰ ਇੱਕ ਸਥਾਨ ‘ਤੇ ਵਾਪਸੀ ਕੀਤੀ ਹੈ। ਦੱਖਣੀ ਅਫਰੀਕਾ ਦੇ ਇਮਰਾਨ ਤਾਹਿਰ ਦੂਜੇ ਸਥਾਨ ‘ਤੇ ਪਹੁੰਚ ਗਏ ਹਨ। ਇਸ ਸਪਿਨਰ ਨੇ ਦੱਖਣੀ ਅਫਰੀਕਾ ਤਿਕੋਣੀ ਸੀਰੀਜ਼ ‘ਚ 13 ਵਿਕਟ ਹਾਸਲ ਕੀਤੇ ਹਨ।
ਭਾਰਤ ਨੇ ਆਸਟਰੇਲੀਆ ਨੂੰ ਪਛਾੜਿਆ
ਨਵੀਂ ਦਿੱਲੀ:  ਜ਼ਿੰਬਾਬਵੇ ਖਿਲਾਫ਼ ਦੂਜੇ ਟੀ-20 ਮੁਕਾਬਲੇ ‘ਚ 10 ਵਿਕਟਾਂ ਨਾਲ ਵੱਡੀ ਜਿੱਤ ਦਰਜ ਕਰਨ ਦੇ ਬਾਅਦ ਭਾਰਤੀ ਟੀਮ ਟੀ-20 ਕ੍ਰਿਕਟ ‘ਚ ਜਿੱਤ ਦੇ ਮਾਮਲੇ ‘ਚ ਆਸਟਰੇਲੀਆ ਤੋਂ ਅੱਗੇ ਨਿਕਲ ਗਈ ਹੈ। ਭਾਰਤੀ ਟੀਮ ਨੇ ਸੋਮਵਾਰ ਨੂੰ ਮਿਲੀ ਜਿੱਤ ਦੇ ਬਾਅਦ ਟੀ-20 ‘ਚ ਜਿੱਤ ਦਾ ਅੰਕੜਾ 45 ਮੈਚਾਂ ਤੱਕ ਪਹੁੰਚਾ ਦਿੱਤਾ। ਭਾਰਤੀ ਟੀਮ ਨੇ ਇਸ ਜਿੱਤ ਨੂੰ 75 ਮੈਚ ਖੇਡੇ, ਜਦਕਿ ਆਸਟਰੇਲੀਆ ਨੂੰ 88 ਟੀ-20 ਮੈਚਾਂ ‘ਚ 44 ਮੈਚਾਂ ‘ਚ ਜਿੱਤ ਮਿਲੀ ਹੈ।
ਭਾਰਤੀ ਟੀਮ ਜੇਕਰ ਤੀਜਾ ਟੀ-20 ਮੈਚ ਵੀ ਜ਼ਿੰਬਾਬਵੇ ਨੂੰ ਹਰਾ ਦਿੰਦੀ ਹੈ ਤਾਂ ਉਹ ਨਿਊਜ਼ੀਲੈਂਡ ਅਤੇ ਸ਼੍ਰੀਲੰਕਾ ਨਾਲ ਤੀਜੇ ਨੰਬਰ ‘ਤੇ ਪਹੁੰਚ ਜਾਵੇਗੀ। ਦੋਵਾਂ ਟੀਮਾਂ ਨੇ 46 ਮੈਚਾਂ ‘ਚ ਜਿੱਤ ਦਰਜ ਕੀਤੀ ਹੈ।
ਟੀ-20 ‘ਚ ਸਭ ਤੋਂ ਵੱਧ ਮੈਚ ਜਿੱਤਣ ਦਾ ਰਿਕਾਰਡ ਪਾਕਿਸਤਾਨ ਦੇ ਨਾਂ ਹੈ। ਪਾਕਿਸਤਾਨ ਨੇ 106 ਟੀ-20 ਮੈਚਾਂ ‘ਚੋਂ 60 ਮੈਚਾਂ ‘ਚ ਜਿੱਤ ਹਾਸਲ ਕੀਤੀ ਹੈ, ਜਦਕਿ ਦੂਜੇ ਨੰਬਰ ‘ਤੇ 91 ਮੈਚਾਂ ‘ਚ 54 ਜਿੱਤ ਨਾਲ ਦੱਖਣੀ ਅਫਰੀਕਾ ਦੀ ਟੀਮ ਹੈ।

LEAVE A REPLY