images-300x168ਸਮੱਗਰੀ :
200 ਗ੍ਰਾਮ ਪਨੀਰ
100 ਗ੍ਰਾਮ ਨਾਰੀਅਲ ਕਦੂਕੱਸ ਕੀਤਾ ਹੋਇਆ
2 ਚਮਚ ਅਖਰੋਟ ਗੀਰੀ
2 ਚਮਚ ਪਿਸਤੇ ਦੇ ਟੁਕੜੇ
2 ਚਮਚ ਬਦਾਮ
8-10 ਕਿਸ਼ਮਿਸ਼
8 ਪਿਸੀ ਹਰੀ ਇਲਾਇਚੀ
100 ਗ੍ਰਾਮ ਦੁੱਧ
500 ਗ੍ਰਾਮ ਸ਼ੱਕਰ
ਸਜਾਉਣ ਲਈ
ਸੁੱਕੇ ਮੇਵੇ ਨੂੰ ਬਰੀਕ ਕੱਟ ਲਓ
ਬਣਾਉਣ ਦਾ ਤਰੀਕਾਂ
1. ਪਨੀਰ ਨੂੰ ਕੱਦੂਕੱਸ ਕਰ ਲਓ
2. ਇੱਕ ਕੜ੍ਹਾਈ ‘ਚ ਸ਼ੱਕਰ, ਪਨੀਰ, ਨਾਰੀਅਲ ਅਤੇ ਦੁੱਧ ਨੂੰ ਪਾ ਕੇ ਗੈਸ ‘ਤੇ ਰੱਖ ਦਿਓ, ਹੋਲੀ ਗੈਸ ਕਰਕੇ ਹਿਲਾਉਂਦੇ ਰਹੋ।
3. ਘੋਲ ਗਾੜ੍ਹਾ ਹੋਣ ਲੱਗੇ ਤਾਂ ਉਸ ‘ਚ ਕਿਸ਼ਮਿਸ਼, ਬਾਦਾਮ, ਪਿਸਤਾ ਅਤੇ ਅਖਰੋਟ ਮਿਲਾ ਦਿਓ।
4. ਹਰੀ ਇਲਾਇਚੀ ਪਾ ਇਸ ਨੂੰ ਮਿਲਾਓ।
5. ਗੈਸ ਬੰਦ ਕਰਕੇ ਇਸ ਮਿਸ਼ਰਣ ਨੂੰ ਠੰਡਾ ਹੋਣ ਦਿਓ।
6. ਇਸ ਦੇ ਗੋਲ-ਗੋਲ ਅਕਾਰ ਬਣਾ ਕੇ ਲੱਡੂ ਤਿਆਰ ਕਰੋ ਅਤੇ ਉਪਰੋਂ ਮੇਵੇ ਨਾਲ ਸਜਾ ਦਿਓ।
ਲਓ ਜੀ ਤਿਆਰ ਵੀ ਹੋ ਗਏ ਤੁਹਾਡੇ ਪਨੀਰ ਦੇ ਲੱਡੂ।

LEAVE A REPLY