thudi-sahat-300x150ਜਦੋਂ ਕੋਈ ਔਰਤ ਪ੍ਰੈਗਨੈਂਟ ਹੁੰਦੀ ਹੈ ਤਾਂ ਉਸ ਸਮੇਂ ਉਸ ਨੂੰ ਬਹੁਤ ਸਾਰੀਆਂ ਗੱਲਾਂ ਦਾ ਧਿਆਨ ਰੱਖਣਾ ਪੈਂਦਾ ਹੈ। ਕਿਉਂਕਿ ਮਹਿਲਾ ‘ਤੇ ਆਪਣੇ ਨਾਲ-ਨਾਲ ਹੋਣ ਵਾਲੇ ਬੱਚੇ ਦੀ ਜ਼ਿੰਮੇਦਾਰੀ ਹੁੰਦੀ ਹੈ। ਗਰਭ ਅਵਸਥਾ ਦੇ ਸਮੇਂ ਮਹਿਲਾਵਾਂ ਦੇ ਖਾਣ-ਪੀਣ ‘ਚ ਬਦਲਾਅ ਆਉਣ ਲੱਗਦਾ ਹੈ, ਜਿਸ ਕਾਰਨ ਉਸ ਨੂੰ ਚਟਪਟੀ ਚੀਜ਼ਾਂ ਖਾਣ ਦਾ ਦਿਲ ਕਰਦਾ ਹੈ ਪਰ ਇਸ ਦੌਰਾਨ ਆਪਣੇ ਭੋਜਨ ਨੂੰ ਲੈ ਕੇ ਸਚੇਤ ਰਹਿਣਾ ਬਹੁਤ ਜ਼ਰੂਰੀ ਹੈ। ਆਹਾਰ ‘ਚ ਥੋੜ੍ਹੀ ਜਿਹੀ ਗਲਤੀ ਹੋਣ ਨਾਲ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਲਈ ਵਧੀਆ ਹੈ ਕਿ ਅਜਿਹੇ ਖਾਦ ਪਦਾਰਥਾਂ ਦੀ ਵਰਤੋਂ ਨਾ ਕਰੋ ਜਿਸ ਨਾਲ ਤੁਹਾਡਾ ਬੱਚੇ ਨੂੰ ਨੁਕਸਾਨ ਪਹੁੰਚੇ। ਆਓ ਅੱਜ ਅਸੀਂ ਤੁਹਾਨੂੰ ਅਜਿਹੇ ਹੀ ਫੂਡਸ ਦੇ ਬਾਰੇ ‘ਚ ਦੱਸਦੇ ਹਾਂ ਜਿਨ੍ਹਾਂ ਦੀ ਵਰਤੋਂ ਗਰਭਵਤੀ ਔਰਤਾਂ ਲਈ ਸਹੀ ਨਹੀਂ ਹੈ।
ਸ਼ਰਾਬ ਦੀ ਵਰਤੋਂਂਜੇਕਰ ਤੁਸੀਂ ਗਰਭ ਅਵਸਥਾ ਦੇ ਦੌਰਾਨ ਵੀ ਖਰਾਬ ਦੀ ਵਰਤੋਂ ਜਾਰੀ ਰੱਖਦੀ ਹੋ ਤਾਂ ਬੱਚੇ ਦੇ ਸਪੇਕਟਰਮ (ਐਫਏਐਸਡੀ) ਦੇ ਨਾਲ ਪੈਦਾ ਹੋਣ ਦਾ ਖਤਰਾ ਵੱਧ ਜਾਂਦਾ ਹੈ।
ਕੱਚੇ ਅੰਡੇਂਗਰਭ ਅਵਸਥਾ ਦੌਰਾਨ ਕੱਚੇ ਅੰਡੇ ਦੀ ਵਰਤੋਂ ਨਾਲ ਔਰਤਾਂ ਦੀ ਅੰਤਰੀ ‘ਚ ਇੰਫੈਕਸ਼ਨ ਬਣ ਸਕਦੀ ਹੈ।
ਸਾਫਟ ਚੀਜ਼ਂਗਰਭਵਤੀ ਮਹਿਲਾ ਨੂੰ ਸਾਫਟ ਚੀਜ਼ ਜਿਵੇਂ ਫਿਟਾ ਬੀ, ਕੈਮੇਂਬਰਟ ਪਨੀਰ, ਬਲਿਊ ਵੇਈਨੇਦ ਚੀਜ਼, ਕਿਉਸੋ ਬਲਾਂਕੋ, ਕਿਉਸੋ ਅਤੇ ਫਨੇਲ ਦੀ ਵਰਤੋਂ ਤੋਂ ਬੱਚਣਾ ਚਾਹੀਦਾ। ਕਿਉਂਕਿ ਇਹ ਬੱਚੇ ਨੂੰ ਨੁਕਸਾਨ ਪਹੁੰਚਾ ਸਕਦਾ ਹੈ।
ਦੁੱਧ ਅਤੇ ਜੂਸਂਗਰਭਅਵਸਥਾ ਦੇ ਸਮੇਂ ਪੈਕਟ ਵਾਲੇ ਦੁੱਧ ਅਤੇ ਜੂਸ ਵਰਗੀਆਂ ਚੀਜ਼ਾਂ ਤੋਂ ਬੱਚਣਾ ਜ਼ਰੂਰੀ ਹੈ। ਇਸ ਲਈ ਘਰ ਦਾ ਦੁੱਧ ਅਤੇ ਜੂਸ ਪੀਣਾ ਹੀ ਪ੍ਰੈਗਨੈਂਸੀ ਲਈ ਵਧੀਆ ਹੈ।
ਕੱਚੀਆਂ ਸਬਜ਼ੀਆਂਂਗਰਭ ਅਵਸਥਾ ਦੌਰਾਨ, ਕੱਚੀ ਸਬਜ਼ੀਆਂ ਤੋਂ ਬੱਚਣਾ ਚਾਹੀਦਾ ਹੈ ਕਿਉਂਕਿ ਬੈਕਟੀਰੀਆ ਕੱਚੀਆਂ ਸਬਜ਼ੀਆਂ ‘ਚ ਮਿਲ ਜਾਂਦਾ ਹੈ। ਇਸ ਲਈ ਮਾਂ ਅਤੇ ਬੱਚੇ ਦੋਵਾਂ ਲਈ ਹਾਨੀਕਾਰਕ ਹੋ ਸਕਦੀਆਂ ਹਨ।
ਕੈਫੀਨਂਕੈਫੀਨ ਦੀ ਵਰਤੋਂ ਕਰਨ ਨਾਲ ਬਲੱਡ ਪ੍ਰੈੱਸ਼ਰ ਅਤੇ ਹਾਰਟ ਬੀਟ ਦੋਵੇ ਵੱਧ ਜਾਂਦੀਆਂ ਹਨ। ਇਸ ਲਈ ਗਰਭਵਤੀ ਔਰਤਾਂ ਲਈ ਇਸ ਦੀ ਵਰਤੋਂ ਕਰਨੀ ਨੁਕਸਾਨਦੇਹ ਹੋ ਸਕਦਾ ਹੈ, ਜਿਸ ਦਾ ਨਤੀਜ਼ਾ ਡਿਹਾਈਡ੍ਰੇਸ਼ਨ ਦੇ ਰੂਪ ‘ਚ ਸਾਹਮਣੇ ਆਉਂਦਾ ਹੈ।

LEAVE A REPLY