thudi-sahat-300x150ਬਾਰਿਸ਼ ਦਾ ਮੌਸਮ ਹਰ ਇਕ ਦਾ ਪਸੰਦੀਦਾ ਮੌਸਮ ਹੈ ਅਤੇ ਜਿਸ ਦਾ ਸਾਰੇ ਪੂਰਾ ਮਜ਼ਾ ਵੀ ਲੈਂਦੇ ਹਨ ਪਰ ਜੇਕਰ ਅਚਾਨਕ ਹੀ ਅਸੀਂ ਕਦੇ ਬਾਰਿਸ਼ ‘ਚ ਭਿੱਜ ਜਾਈਏ ਤਾਂ ਬਹੁਤ ਜਲਦੀ ਬੀਮਾਰ ਵੀ ਪੈ ਜਾਂਦੇ ਹਾਂ। ਜਿਸ ਨਾਲ ਸਾਡੇ ਸਰੀਰ ਦੀ ਇਮਿਊਨਿਟੀ ਕਮਜ਼ੋਰ ਹੋ ਜਾਂਦੀ ਹੈ, ਜਿਸ ਕਾਰਨ ਮੁਸ਼ਕਿਲ ਆ ਜਾਂਦੀ ਹੈ।
ਜੇਕਰ ਆਯੁਰਵੈਦ ਦੀ ਗੱਲ ਕਰੀਏ ਤਾਂ ਜੇਕਰ ਸਾਡੇ ਕੋਲ ਸ਼ਹਿਦ ਹੈ ਤਾਂ ਇਸ ਦਾ ਅਸੀਂ ਬਹੁਤ ਫਾਇਦਾ ਲੈ ਸਕਦੇ ਹਾਂ। ਸ਼ਹਿਦ ਇਕ ਐਂਟੀਆਕਸਾਈਡ ਅਤੇ ਐਂਟੀਬੈਕਰੀਅਲ ਗੁਣਾਂ ਨਾਲ ਭਰਿਆ ਹੁੰਦਾ ਹੈ। ਸ਼ਹਿਦ ਦੇ ਇਕ ਚਮਚ ਰੋਜ਼ਾਨਾ ਵਰਤੋਂ  ਸਾਡੇ ਸਰੀਰ ਨੂੰ ਬਾਰਿਸ਼ ਨਾਲ ਹੋਣ ਵਾਲੀਆਂ ਬੀਮਾਰੀਆਂ ਤੋਂ ਬਚਾ ਕਰਦਾ ਹੈ। ਆਓ ਹੁਣ ਜਾਣਦੇ ਹਾਂ ਕਿ ਕਿਵੇਂ ਸ਼ਹਿਦ ਸਾਡੀ ਰੱਖਿਆ ਕਰਦਾ ਹੈ।
ਵਾਇਰਲ ਬੁਖਾਰ ਅਤੇ ਸਰਦੀਂਖਾਂਸੀ ਨਾਲ ਲੜਨ ਦੀ ਤਾਕਤ-ਸ਼ਹਿਦ ‘ਚ ਐਂਟੀ-ਆਕਸਾਈਡੈਂਟ ਅਤੇ ਕੀਟਾਣੂ ਰਹਿਤ ਗੁਣ ਹੁੰਦੇ ਹਨ, ਜੋ ਖਾਂਸੀ ਅਤੇ ਗਲੇ ਦੀ ਸਮੱਸਿਆ ਤੋਂ ਰਾਹਤ ਪ੍ਰਧਾਨ ਕਰਦਾ ਹੈ। ਉਹ ਲੋਕ ਜਿਹੜੇ ਰੇਸਪਾਇਰੇਟ੍ਰੀ ਟ੍ਰੈਕ ਇੰਫੈਕਸ਼ਨ ਨਾਲ ਘਿਰੇ ਹੁੰਦੇ ਹਨ। ਉਨ੍ਹਾਂ ਲਈ ਸ਼ਹਿਦ ਬਹੁਤ ਲਾਭਕਾਰੀ ਹੁੰਦਾ ਹੈ। 1 ਕੱਪ ਗਰਮ ਪਾਣੀ ‘ਚ 1 ਚਮਚ ਨਿੰਬੂ ਦਾ ਜੂਸ ਅਤੇ 1 ਚਮਚ ਸ਼ਹਿਦ ਮਿਕਸ ਕਰਕੇ ਹੌਲੀ-ਹੌਲੀ ਪੀਓ।
ਪੇਟ ਦੀ ਇੰਫੈਕਸ਼ਨ ਤੋਂ ਰਾਹਤ ਦਿਵਾਉਂਦਾ ਹੈਂਸ਼ਹਿਦ ‘ਚ ਪ੍ਰੋਬਾਈਓਟਿਕਸ ਹੁੰਦੇ ਹਨ, ਜੋ ਕਿ ਚੰਗੇ ਬੈਕਟੀਰੀਆ ਹੁੰਦੇ ਹਨ। ਇਹ ਪੇਟ ਦੀ ਇੰਫੈਕਸ਼ਨ ਅਤੇ ਫੂਡ ਪੁਆਜ਼ਨਿੰਗ ਤੋਂ ਤੁਹਾਡੀ ਰੱਖਿਆ ਕਰਦਾ ਹੈ। ਇਸ ਲਈ ਰੋਜ਼ਾਨਾ ਇਕ ਚਮਚ ਸ਼ਹਿਦ ਦੀ ਵਰਤੋਂ ਕਰਨੀ ਨਾ ਭੁੱਲ੍ਹੋ।
ਸਰੀਰ ਦੀਆਂ ਬੀਮਾਰੀਆਂ ਨਾਲ ਲੜਨ ਦੀ ਸਮਰੱਥਾਂਸ਼ਹਿਦ ‘ਚ ਐਂਟੀਆਕਸਾਈਡ ਪਾਇਆ ਜਾਂਦਾ ਹੈ, ਜੋ ਇੰਫੈਕਸ਼ਨ ਨਾਲ ਲੜਨ ‘ਚ ਮਦਦ ਕਰਦਾ ਹੈ। ਇਕ ਚਮਚ ਸ਼ਹਿਦ, ਇਕ ਚਮਚ ਅਦਰਕ, ਅਤੇ ਨਿੰਬੂ ਦਾ ਰਸ ਮਿਲਾ ਕੇ ਗਰਮ ਪਾਣੀ ਦੇ ਨਾਲ ਪੀਓ। ਇਸ ‘ਚ ਬੀਮਾਰੀਆ ਨਾਲ ਲੜਨ ਦੀ ਸਮਰੱਥਾ ਹੁੰਦੀ ਹੈ। ।
ਬੈਕਟੀਰੀਅਲ ਇੰਫੈਕਸ਼ਨ ਤੋਂ ਬਚਾਉਂਦਾ ਹੈਂਸ਼ਹਿਦ ‘ਚ ਐਂਟੀਬੈਕਟੀਰੀਆ ਅਤੇ ਐਂਟੀਫੰਗਲ ਗੁਣ ਹੁੰਦੇ ਹਨ। ਜੋ ਕਿ ਬੈਕਟੀਰੀਆ ਅਤੇ ਕੀਟਾਣੂਆ ਨਾਲ ਲੜਨ ‘ਚ ਮਦਦ ਕਰਦਾ ਹੈ। ਬਾਰਿਸ਼ ਦੇ ਕਾਰਨ ਹੈਜ਼ਾ ਅਤੇ ਦਸਤ ਦੀਆਂ ਬੀਮਾਰੀਆਂ ਨਾ ਹੋਣ ਇਸ ਕਰਕੇ ਤੁਹਾਨੂੰ ਸ਼ਹਿਦ ਦੀ ਵਰਤੋਂ ਕਰਨੀ ਚਾਹੀਦੀ ਹੈ।

LEAVE A REPLY