7ਚੰਡੀਗੜ੍ਹ : ਪੰਜਾਬ ਸਰਕਾਰ ਨੇ ਭਲਾਈ ਵਿਭਾਗ ਗਰੁੱਪ ਏ, ਬੀ, ਸੀ ਅਤੇ ਡੀ ਦੀਆਂ ਖਾਲੀ ਅਸਾਮੀਆਂ ਨੂੰ ਭਰਨ ਲਈ ਪ੍ਰਵਾਨਗੀ ਦੇ ਦਿੱਤੀ ਹੈ।
ਇਸ ਬਾਰੇ ਜਾਣਕਾਰੀ ਦਿੰਦਿਆ ਐਸ.ਸੀ./ਬੀ.ਸੀ. ਭਲਾਈ ਮੰਤਰੀ ਗੁਲਜ਼ਾਰ ਸਿੰਘ ਰਣੀਕੇ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਭਲਾਈ ਵਿਭਾਗ ਵਿਚ 550 ਅਸਾਮੀਆਂ ਦੀ ਭਰਤੀ ਨਾਲ ਅਨੁਸੂਚਿਤ ਜਾਤੀਆਂ, ਹੋਰ ਪਿਛੜੀ ਸ਼੍ਰੋਣੀਆਂ ਅਤੇ ਘੱਟ ਗਿਣਤੀ ਵਰਗ ਨੂੰ ਮਿਲਣ ਵਾਲੀਆਂ ਵਿਭਿੰਨ ਭਲਾਈ ਸਕੀਮਾਂ ਦਾ ਲਾਭ ਹੋਰ ਵੱਧੀਆ ਤਰੀਕੇ ਨਾਲ ਮੁਹਈਆਂ ਹੋਵੇਗਾ ਅਤੇ ਵਿਭਾਗੀ ਕਾਰਗੁਜਾਰੀ ਹੋਰ ਜਿਆਦਾ ਸੂਚਾਰੂ ਹੋਵੇਗੀ। ਉਨ੍ਹਾਂ ਦਸਿਆ ਕਿ  ਗਰੁੱਪ ਏ ਅਧੀਨ 4 ਅਸਾਮੀਆਂ ਜਿਸ ਵਿਚ ਡਿਪਟੀ ਡਾਇਰੈਕਟਰ, ਪ੍ਰਿੰਸੀਪਲ, ਲੈਕਚਰਾਰ ਅਤੇ ਖੋਜ ਅਫਸਰ ਦੀ ਇੱਕ-ਇੱਕ ਅਸਾਮੀ ਭਰੀ ਜਾਵੇਗੀ।
ਭਲਾਈ ਮੰਤਰੀ ਨੇ ਅੱਗੇ ਦਸਿਆ ਕਿ ਗਰੁੱਪ ਬੀ ਅਧੀਨ 64 ਅਸਾਮੀਆਂ ਭਰੀਆਂ ਜਾਣਗੀਆਂ ਜਿਸ ਵਿਚ ਲੇਡੀ ਭਲਾਈ ਅਫਸਰ,ਸੋਸ਼ਆਲੋਜਿਸਟ ਅਤੇ ਅੰਕੜਾ ਸਹਾਇਕ ਦੀ ਇੱਕ-ਇੱਕ ਅਤੇ ਤਹਿਸੀਲ ਭਲਾਈ ਅਫਸਰ ਦੀਆਂ ਵੀਹ ਅਸਾਮੀਆਂ ਭਰੀਆਂ ਜਾਣਗੀਆਂ ਅਤੇ ਐਸ.ਸੀ.ਐਸ.ਪੀ. ਤਕਨੀਕੀ ਸਹਾਇਕ ਦੀਆਂ ਤਿੰਨ (ਏ.ਆਰ.ਓ) ਅਸਾਮੀਆਂ ਭਰੀਆਂ ਜਾਣਗੀਆਂ। ਪੰਜਾਬ ਰਾਜ ਪੱਛਡ਼ੀਆਂ ਸ੍ਰੇਣੀਆਂ ਭੌ ਵਕਾਸ ਤੇ ਵੱਿਤ ਕਾਰਪੋਰੇਸ਼ਨ ਅਧੀਨ  ਆਡਿਟ ਅਫਸਰ  ਦੀ ਇੱਕ,ਸੀਨੀਅਰ ਸਕੇਲ ਸਟੈਨੋਗ੍ਰਾਫਰ,ਫੀਲਡ ਅਫਸਰ ਅਤੇ ਜੂਨੀਅਰ ਅਡੀਟਰ ਦੀਆਂ ਦੋ-ਦੋ ਅਸਾਮੀਆਂ, ਸੀਨੀਅਰ ਸਹਾਇਕ ਅਤੇ ਸੀਨੀਅਰ ਸਹਾਇਕ (ਅਕਾਊਂਟਸ) ਦੀਆਂ ਚਾਰ-ਚਾਰ ਅਤੇ ਫੀਲਡ ਸੁਪਰਵਾਈਜ਼ਰ ਦੀਆਂ ਛੇ, ਪੰਜਾਬ ਰਾਜ ਅਨੁਸੂਚਤਿ ਜਾਤੀਆਂ ਭੌ ਵਕਾਸ ਤੇ ਵੱਿਤ ਕਾਰਪੋਰੇਸ਼ਨਅਧੀਨ ਸਿਸਟਮ ਐਨਾਲਿਸਟ ਦੀ ਇੱਕ, ਜਿਲ੍ਹਾ ਮੈਨੇਜਰ ਦੀਆਂ ਅੱਠ, ਅੰਕੜਾ ਸਹਾਇਕ ਦੀਆਂ ਤਿੰਨ ਸੈਕਸ਼ਨ ਅਫਸਰ ਦੀਆਂ ਪੰਜ ਅਸਾਮੀਆਂ ਭਰੀਆਂ ਜਾਣਗੀਆਂ।
ਭਲਾਈ  ਮੰਤਰੀ  ਨੇ ਅੱਗੇ ਦੱਸਿਆ ਕਿ ਗਰੁੱਪ ਸੀ ਅਧੀਨ 252 ਅਸਾਮੀਆਂ ਜਿਸ ਵਿਚ ਇੰਸਟਰਕਟਰ ਦੀਆਂ ਤਿੰਨ, ਇੰਸਟਰਕਟਰ (ਟੀ.ਸੀ.ਪੀ.ਸੀ.) ਦੀਆਂ ਸਤਾਰਾਂ, ਸਟੈਨੋਟਾਈਪਿਸਟ ਦੀਆਂ ਅੱਠ, ਕਲਰਕ ਦੀਆਂ ਬੱਤੀ,ਲੇਡੀਸੁਪਰਵਾਈਜ਼ਰ ਦੱਸ, ਸਮਾਜ ਸੇਵਿਕਾ ਦੀਆਂ 102, ਭਾਸ਼ਾ ਟੀਚਰ ਦੀ ਇੱਕ, ਡਰਾਇਵਰ ਦੀਆਂ ਦੋ ਅਸਾਮੀਆਂ ਭਰੀਆਂ ਜਾਣਗੀਆਂ।ਜੱਦਕਿ ਐਸ.ਸੀ.ਐਸ.ਪੀ ਅਧੀਨ ਜੂਨੀਅਰ ਸਕੇਲ ਸਟੈਨੋ ਦੀ ਇੱਕ,ਕਲਰਕ ਦੀਆਂ ਦੋ ਅਤੇ ਡਾਟਾ ਐਂਟਰੀ ਉਪਰੇਟਰ ਦੀ ਇੱਕ ਅਸਾਮੀਆਂ ਭਰੀਆਂ ਜਾਣਗੀਆਂ।ਪੰਜਾਬ ਰਾਜ ਪੱਛੜੀਆਂ ਸ੍ਰੇਣੀਆਂ ਭੋ ਵਿਕਾਸ ਤੇ ਵਿੱਤ ਕਾਰਪੋਰੇਸ਼ਨ ਕਲਰਕ ਦੀਆਂ 31, ਜੂਨੀਅਰ ਸਕੇਲ ਸਟੈਨੋਗਰਾਫਰ ਦੀਆਂ  ਦੋ ਅਤੇ ਡਰਾਇਵਰ ਦੀਆਂ  ਦੋ ਅਸਾਮੀਆਂ ਭਰੀਆਂ ਜਾਣਗੀਆਂ।ਪੰਜਾਬ ਅਨੁਸੂਚਿਤ ਜਾਤੀਆਂ ਭੌਂ ਵਿਕਾਸ ਤੇ ਵਿੱਤ ਕਾਰਪੋਰੇਸ਼ਨ ਅਧੀਨ ਕਲਰਕ ਦੀਆਂ 38 ਅਸਾਮੀਆਂ ਭਰੀਆਂ ਜਾਣਗੀਆਂ।
ਉਨ੍ਹਾਂ ਕਿਹਾ ਕਿ  ਗਰੁੱਪ ਡੀ ਅਧੀਨ 230 ਅਸਾਮੀਆਂ ਜਿਸ ਵਿਚ ਸੇਵਾਦਾਰ ਦੀਆਂ 70, ਲੇਡੀ ਅਟੈਂਡੇਂਟ ਦੀਆਂ 80, ਨਰਸ ਕਮ ਲੇਡੀ ਅਟੈਂਡੇਂਟ ਦੀਆਂ 21 ਅਤੇ ਚੌਕੀਦਾਰ ਦੀਆਂ 17 ਅਸਾਮੀਆਂ ਭਰੀਆਂ ਜਾਣਗੀਆਂ। ਅਨੁਸੂਚਿਤ ਜਾਤੀ ਸਬ ਪਲਾਨ ਅਧੀਨ ਸਵੀਪਰ ਕਮ ਚੌਕੀਂਦਾਰ ਦੀ 1 ਅਸਾਮੀ ਭਰੀ ਜਾਵੇਗੀ।ਪੰਜਾਬ ਰਾਜ ਅਨੁਸੂਚਿਤ ਜਾਤੀਆਂ ਭੌਂ ਵਿਕਾਸ ਤੇ ਵਿੱਤ ਕਾਰਪੋਰੇਸ਼ਨ ਅਧੀਨ ਸੇਵਾਦਾਰ ਦੀਆਂ 12, ਪੰਜਾਬ ਰਾਜ ਅਨੁਸੂਚਿਤ ਜਾਤੀਆਂ ਭੌਂ ਵਿਕਾਸ ਤੇ ਵਿੱਤ ਕਾਰਪੋਰੇਸ਼ਨ ਅਧੀਨ  ਸੇਵਾਦਾਰ ਦੀਆਂ 28 ਅਸਾਮੀਆਂ ਅਤੇ ਸਵੀਪਰ ਦੀ 1 ਅਸਾਮੀ ਭਰੀ ਜਾਵੇਗੀ।

LEAVE A REPLY