6ਨਵੀਂ ਦਿੱਲੀ : ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਵੱਲੋਂ ਉਜ਼ਬੇਕਿਸਤਾਨ ਵਿਖੇ ਹੋ ਰਹੇ ਐੱਸਸੀਓ ਸਿਖਰ ਸੰਮੇਲਨ ਵਿੱਚ ਭਾਗ ਲੈਣ ਲਈ ਰਵਾਨਾ ਹੋਣ ਤੋਂ ਪਹਿਲਾਂ ਕਿਹਾ ਕਿ ‘ਮੈਂ ਇੱਕ ਸੰਖੇਪ ਦੌਰੇ ਲਈ ਉਜ਼ਬੇਕਿਸਤਾਨ ਵਿਖੇ ਹੋ ਰਹੇ ਐੱਸਸੀਓ ਸਿਖਰ ਸੰਮੇਲਨ ਵਿੱਚ ਹਿੱਸਾ ਲੈਣ ਅਤੇ ਐੱਸਸੀਓ ਰਾਜਾਂ ਦੇ ਨੇਤਾਵਾਂ ਨਾਲ ਗੱਲਬਾਤ ਕਰਨ ਲਈ ਜਾ ਰਿਹਾ ਹਾਂ।
ਭਾਰਤ ਨੂੰ ਐੱਸਸੀਓ ਦਾ ਮੈਂਬਰ ਹੋਣ ‘ਤੇ ਮਾਣ ਹੈ ਅਤੇ ਐੱਸਸੀਓ ਦੇ ਜ਼ਰੀਏ ਵਿਸ਼ੇਸ਼ ਕਰਕੇ ਆਰਥਿਕ ਸਹਿਯੋਗ ਦੇ ਖੇਤਰ ਵਿੱਚ ਸਾਰਥਕ ਨਤੀਜਿਆਂ ਲਈ ਅਸੀਂ ਅੱਗੇ ਦੇਖ ਰਹੇ ਹਾਂ।
ਭਾਰਤ ਮੱਧ ਏਸ਼ੀਆ ਨਾਲ ਸਬੰਧਾਂ ਨੂੰ ਕਾਫੀ ਮਹੱਤਵ ਦਿੰਦਾ ਹੈ ਅਤੇ ਹਮੇਸ਼ਾ ਇਸ ਖੇਤਰ ਦਾ ਆਰਥਿਕ ਵਿਕਾਸ ਅਤੇ ਲੋਕਾਂ ਦੇ ਦਰਮਿਆਨ ਸਬੰਧਾਂ ਦਾ ਵਿਸਤਾਰ ਕਰਨਾ ਚਾਹੁੰਦਾ ਹੈ।’

LEAVE A REPLY