thudi-sahat-300x150ਬਹੁਤ ਸਾਰੇ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਚਮੜੀ ਦੀ ਸਮੱਸਿਆਵਾਂ ਹੋ ਸਕਦੀਆਂ ਹਨ, ਇਨ੍ਹਾਂ ‘ਚੋਂ ਕਈ ਵਾਰ ਤਾਂ ਇਹ ਸਮੱਸਿਆਵਾਂ ਗੰਭੀਰ ਹੁੰਦੀਆਂ ਹਨ ਅਤੇ ਕੁਝ ਸੈਕੰਡਰੀ ਹੁੰਦੀਆਂ ਹਨ। ਇਨ੍ਹਾਂ ਸੈਕੰਡਰੀ ਸਮੱਸਿਆਵਾਂ ‘ਚੋਂ ਇੱਕ ਸਮੱਸਿਆ ਮਹੁਕੇ ਦੀ ਹੈ, ਇਹ ਇੱਕ ਆਮ ਸਮੱਸਿਆ ਹੁੰਦੀ ਹੈ। ਮਹੁਕੇ ਚਮੜੀ ‘ਤੇ ਇੱਕ ਉਬਾਰ ਦੀ ਤਰ੍ਹਾਂ ਹੁੰਦੇ ਹਨ ਅਤੇ ਇਨ੍ਹਾਂ ਤੋਂ ਡਰਨ ਦੀ ਜ਼ਰੂਰਤ ਨਹੀਂ ਹੁੰਦੀ । ਚਿਹਰੇ ‘ਤੇ ਮਹੁਕੇ ਜ਼ਰੂਰੀ ਨਹੀਂ ਕਿ ਜੱਚਦੇ ਹੋਣ ਇਸ ਕਾਰਨ ਇਸ ਨੂੰ ਜ਼ਿਆਦਾਤਰ ਲੋਕ ਹਟਾਉਣਾ ਪਸੰਦ ਕਰਦੇ ਹਨ।  ਇਸ ਲਈ ਘਰੇਲੂ ਇਲਾਜ ਸਭ ਤੋਂ ਸਸਤਾ ਹੁੰਦਾ ਹੈ ਅਤੇ ਇਸ ਦਾ ਕੋਈ ਨੁਕਸਾਨ ਵੀ ਨਹੀਂ ਹੁੰਦਾ। ਜਾਣੋ ਇਸ ਦੇ ਘਰੇਲੂ ਨੁਸਖ਼ੇ
ਚਮੜੀ ‘ਤੇ ਪਏ ਉਭਾਰ, ਬੇਡੌਲ ਅਤੇ ਰੁੱਖੀ ਚਮੜੀ ਦੇ ਹੋਣ ਨੂੰ ਮਹੁਕੇ ਕਹਿੰਦੇ ਹਨ। ਇਹ ਆਪਣੇ ਆਪ ਹੀ ਹੋ ਜਾਂਦੇ ਹਨ। ਮਹੁਕੇ ਕਈ ਵਾਰ
ਦਰਦਨਾਕ ਹੁੰਦੇ ਹਨ ਤੇ ਕਈ ਵਾਰ ਇਨ੍ਹਾਂ ਨੂੰ ਦਬਾਣ ‘ਤੇ ਵੀ ਕੋਈ ਫਰਕ ਨਹੀਂ ਪੈਂਦਾ। ਇਹ ਕਈ ਵਾਰ ਸਾਲੋ-ਸਾਲ ਬਣੇ ਰਹਿੰਦੇ ਹਨ ਅਤੇ ਕਈ
ਵਾਰ ਆਪਣੇ ਆਪ ਹੀ ਖ਼ਤਮ ਹੋ ਜਾਂਦੇ ਹਨ। ਕੁਦਰਤੀ ਤਰੀਕੇ ਨਾਲ ਤੁਸੀਂ ਇਸ ਦਾ ਇਲਾਜ ਕਰਕੇ ਦੇਖੋ।
ਬੋਹੜ ਦੇ ਦਰੱਖ਼ਤ ਦੇ ਪੱਤਿਆਂ ਦਾ ਰਸ ਇਸ ਉੱਪਰ ਲਗਾਉਣ ਨਾਲ ਬਹੁਤ ਲਾਭ ਹੁੰਦਾ ਹੈ। ਇਸ ਦਾ ਰਸ ਲਗਾਉਣ ਨਾਲ ਚਮੜੀ ਕੋਮਲ ਹੁੰਦੀ ਹੈ
ਅਤੇ ਮਹੁਕੇ ਆਪਣੇ ਆਪ ਡਿੱਗ ਜਾਂਦੇ ਹਨ।
ਇਕ ਚਮਚ ਧਨੀਏ ਦੇ ਰਸ ‘ਚ ਇਕ ਚੁਟਕੀ ਹਲਦੀ ਪਾ ਕੇ ਵਰਤੋਂ ਕਰਨ ਨਾਲ ਮਹੁਕੇ ਤੋਂ ਰਾਹਤ ਮਿਲਦੀ ਹੈ।
ਕੱਚੇ ਆਲੂ ਦਾ ਇੱਕ ਟੁਕੜਾ ਰੋਜ਼ ਦਸ ਮਿੰਟ ਤੱਕ ਮਹੁਕੇ ‘ਤੇ ਲਗਾ ਕੇ ਰੱਖਣ ਨਾਲ ਮਹੁਕੇ ਤੋਂ ਛੁਟਕਾਰਾ ਮਿਲਦਾ ਹੈ।
ਅਰੰਡੀ ਦੇ ਤੇਲ ਰੋਜ਼ ਮਹੁਕੇ ‘ਤੇ ਲਗਾਓ। ਇਸ ਨਾਲ ਮਹੁਕੇ ਨਰਮ ਪੈ ਜਾਣਗੇ ਅਤੇ ਗਾਇਬ ਹੋ ਜਾਣਗੇ। ਅਰੰਡੀ ਦੇ ਤੇਲ ਦੇ ਬਦਲੇ ਕਪੂਰ ਦਾ
ਤੇਲ ਵੀ ਲਗਾ ਸਕਦੇ ਹੋ।
ਲਸਣ ਦੇ ਟੁਕੜੇ ਨੂੰ ਪੀਸ ਲਓ। ਇਸ ਪੀਸੇ ਹੋਏ ਲਸਣ ਨੂੰ ਮਹੁਕੇ ਉੱਪਰ ਰੱਖ ਕੇ ਉੱਪਰ ਪੱਟੀ ਲਗ੍ਹਾ ਲਓ।
ਇਹ ਵੀ ਮਹੁਕੇ ਦੇ ਇਲਾਜ ਲਈ ਵਧੀਆ ਓਪਾਅ ਹੈ।
ਤਾਜ਼ਾ ਮੁਸੰਮੀ ਦਾ ਰਸ ਵੀ ਇਸ ‘ਤੇ ਲਗਾ ਸਕਦੇ ਹੋ। ਇਸ ਤਰ੍ਹਾਂ ਦਿਨ ‘ਚ ਤਿੰਨ-ਚਾਰ ਵਾਰ ਕਰੋ। ਇਸ ਨਾਲ ਮਹੁਕੇ ਗਾਇਬ ਹੋ ਜਾਂਦੇ ਹਨ।
ਰੋਜ਼ਾਨਾ ਪਿਆਜ ਮੱਲਣ ਨਾਲ ਵੀ ਮਹੁਕੇ ਗਾਇਬ ਹੋ ਜਾਂਦੇ ਹਨ।

LEAVE A REPLY