71-340x204ਅਦਾਕਾਰਾ ਅਨੁਸ਼ਕਾ ਸ਼ਰਮਾ ਦਾ ਮੰਨਣਾ ਹੈ ਕਿ ਰਚਨਾਤਮਕਤਾ ‘ਤੇ ਕੋਈ ਪਾਬੰਦੀ ਨਹੀਂ ਹੋਣੀ ਚਾਹੀਦੀ। ਅਨੁਸ਼ਕਾ ਨੇ ਇਹ ਬਿਆਨ ਕਈ ਫਿਲਮਾਂ ਨੂੰ ਲੈ ਕੇ ਫਿਲਮ ਨਿਰਮਾਤਾਵਾਂ ਅਤੇ ‘ਕੇਂਦਰੀ ਬੋਰਡ ਫਿਲਮ ਸਰਟੀਫਿਕੇਟ’ (ਸੀ.ਬੀ.ਐਫ.ਸੀ) ‘ਚ ਵਿਵਾਦ ਦੀ ਪਿੱਠ ਭੂਮੀ ਬਾਰੇ ‘ਚ ਦਿੱਤਾ ਹੈ।
ਅਨੁਸ਼ਕਾ ਨੇ ਕਿਹਾ ਕਿ ” ਮੇਰਾ ਮੰਨਣਾ ਹੈ ਕਿ ਸੈਂਸਰਸ਼ਿਪ ਨਹੀਂ ਸਗੋਂ ਸਿਰਫ਼ ਪ੍ਰਮਾਣੀਕਰਨ ਹੋਣਾ ਚਾਹੀਦਾ ਹੈ ਤਾਂ ਹੀ ਇਸ ਸਮੱਸਿਆ ਦਾ ਹਲ ਹੋ ਸਕਦਾ ਹੈ। ਲੋਕ ਬਹੁਤ ਸਮਝਦਾਰ ਹੋ ਗਏ ਹਨ। ਉਹ ਬਾਲਗ ਇਸ ਲਈ ਕਹਾਉਂਦੇ ਹਨ ਕਿਉਂਕਿ  ਉਹ ਜਾਣਦੇ ਹਨ, ਕੀ ਸਹੀ ਹੈ ਅਤੇ ਕੀ ਗਲਤ। ਇਹ ਸੋਚਣਾ ਗਲਤ ਹੋਵੇਗਾ ਕਿ ਬਾਲਗ ਮੂਰਖ ਹਨ।  ਉਹ ਬੱਚੇ ਨਹੀਂ ਹਨ। ਜੇਕਰ ਤੁਸੀਂ ਕਿਸੇ ਨੂੰ ਕੁਝ ਕਹਿਣਾ ਚਾਹੁੰਦੇ ਹੋ ਤਾਂ ਇਹ ਨਾ ਸੋਚੇ ਕਿ ਇਸ ਤਰ੍ਹਾਂ ਨਾਲ ਕਹਿਣਾ ਚਾਹੀਦਾ ਹੈ ਜਾਂ ਉਸ ਤਰ੍ਹਾਂ ਨਾਲ ਕਹਿਣਾ ਚਾਹੀਦਾ ਹੈ, ਨਹੀਂ ‘ਤੇ ਕੁਝ ਵੱਡਾ ਜਾਂ ਕੁਝ ਖ਼ਾਸ ਨਹੀਂ ਹੋ ਸਕੇਗਾ। ਸਵਤੰਤਰਤਾ ਦੇਣੀ ਹੀ ਹੋਵੇਗੀ। 28 ਸਾਲਾਂ ਅਨੁਸ਼ਕਾਂ ਨੂੰ ਵੀ ਆਪਣੇ ਘਰੇਲੂ ਨਿਰਮਾਣ ਦੀ ਫਿਲਮ ‘ਐਨ. ਐਚ. 10’ ਨੂੰ ਲੈ ਕੇ ਸੀ.ਬੀ.ਐਫ.ਸੀ ਦੇ ਨਾਲ ਕੁਝ ਇਸੇ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

LEAVE A REPLY