49986993ਅਦਾਕਾਰ ਸੁਸ਼ਾਤ ਸਿੰਘ ਰਾਜਪੂਤ ਨਾਲ ਡੇਟਿੰਗ ਦੀਆਂ ਅਫਵਾਵਾਂ ‘ਤੇ ਆਖਰਕਾਰ ਆਪਣੀ ਚੁੱਪੀ ਤੋੜਦੇ ਹੋਏ ਅਦਾਕਾਰਾ ਕ੍ਰਿਤੀ ਸੇਨਨ ਨੇ ਕਿਹਾ ਹੈ ਕਿ ਉਹ ਸਹਿ-ਅਦਾਕਾਰ ਹੋਣ ਦੇ ਨਾਤੇ ਇਕ-ਦੂਜੇ ਦਾ ਆਦਰ ਕਰਦੇ ਹਨ। ਕ੍ਰਿਤੀ ਅਤੇ ਸੁਸ਼ਾਤ ਪਹਿਲੀ ਵਾਰ ‘ਰਾਬਤਾ’ ਫਿਲਮ ‘ਚ ਇੱਕਠੇ ਨਜ਼ਰ ਆਉਣ ਵਾਲੇ ਹਨ। ਉਨ੍ਹਾਂ ਨੇ ਪਿਛਲੇ ਹਫਤੇ ਬੁੱਢਾਪੇਸਟ ‘ਚ ਆਪਣੀ ਸ਼ੂਟਿੰਗ ਖਤਮ ਕੀਤੀ ਹੈ।
‘ਹੀਰੋਪਤੀ’ ਦੇ ਅਦਾਕਾਰ ਨੇ ਟਵਿੱਟਰ ‘ਤੇ ਲਿਖਿਆ ਹੈ ਕਿ ‘ਬਹੁਤ ਹੋ ਗਿਆ।’ ਅਸੀਂ ਲੋਕ ਸਹਿ-ਅਦਾਕਾਰ ਦੇ ਤੌਰ ‘ਤੇ ਇਕ-ਦੂਜੇ ਨੂੰ ਪਸੰਦ ਕਰਦੇ ਹਾਂ ਅਤੇ ਇਕ-ਦੂਜੇ ਦਾ ਆਦਰ ਕਰਦੇ ਹਾਂ। ਨਿਸ਼ਚਿਤ ਰੂਪ ‘ਚ ਖਬਰਾਂ ‘ਚ ਕੋਈ ਸਚਾਈ ਨਹੀਂ ਹੈ। ਲੰਬੇ ਸਮੇਂ ਤੱਕ ਪ੍ਰੇਮਿਕਾ ਰਹੀ ਅੰਕਿਤਾ ਲੋਖੜੇ ਨਾਲ ਮਈ ‘ਚ ਵੱਖ ਹੋਣ ਵਾਲੇ ਸੁਸ਼ਾਤ ਨੇ ਇਨ੍ਹਾਂ ਖਬਰਾਂ ‘ਤੇ ਟਿੱਪਣੀ ਨਹੀਂ ਕੀਤੀ ਹੈ।

LEAVE A REPLY