3ਬਾਦਲ ਗਰੀਬ ਕਿਸਾਨਾਂ ਨਾਲ ਧੋਖਾ ਕਰਨ ਵਾਲੇ ਅਕਾਲੀਆਂ ਨੂੰ ਕਰੇ ਗ੍ਰਿਫਤਾਰ-ਖਹਿਰਾ, ਗੌਮਰ
ਚੰਡੀਗੜ  : ਆਮ ਆਦਮੀ ਪਾਰਟੀ ਨੇ ਵੀਰਵਾਰ ਨੂੰ ਹੁਸ਼ਿਆਰਪੁਰ ਵਿਚ ਅਕਾਲੀ ਨੇਤਾਵਾਂ ਦੁਆਰਾ ਕਿਸਾਨਾਂ ਨਾਲ ਧੋਖਾ ਕਰਕੇ ਕੀਤੇ ਗਏ ਜਮੀਨ ਘੋਟਾਲੇ ਦੀ ਜਾਂਚ ਦੀ ਮੰਗ ਕੀਤੀ ਹੈ। ਆਪ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ  ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਮੌਜੂਦਾ ਜੱਜ ਕਰੇ।
ਆਮ ਆਦਮੀ ਪਾਰਟੀ ਦੇ ਬੁਲਾਰੇ ਅਤੇ ਸੀਨੀਅਰ ਆਗੂਆਂ ਸੁਖਪਾਲ ਸਿੰਘ ਖਹਿਰਾ ਅਤੇ ਯਾਮਿਨੀ ਗੌਮਰ ਨੇ ਮੀਡੀਆ ਦੇ ਰਾਹੀਂ ਦੱਸਿਆ ਕਿ ਇਹ ਸੱਚਾਈ ਹੈ ਕਿ ਪੰਜਾਬ ਵਿਚ ਭੂ-ਮਾਫੀਆ ਬਾਦਲ ਸਰਕਾਰ ਅਤੇ ਅਕਾਲੀ ਨੇਤਾਵਾਂ ਦੀ ਸ਼ਹਿ ਹੇਠ ਕੰਮ ਕਰ ਰਿਹਾ ਹੈ। ਇਸੇ ਅਧੀਨ ਹੀ ਇਹ ਗਰੀਬ ਕਿਸਾਨਾਂ ਦੀਆਂ ਜਮੀਨਾਂ ਹਥਿਆ ਕੇ ਮੋਟਾ ਪੈਸਾ ਕਮਾਉਂਦੇ ਹਨ।
ਨੇਤਾਵਾਂ ਨੇ ਕਿਹਾ ਕਿ ਹੁਸ਼ਿਆਰਪੁਰ ਨਾਲ ਸੰਬੰਧਤ 3 ਨੇਤਾਵਾਂ ਜਿੰਨਾਂ ਵਿਚ ਹੁਸ਼ਿਆਰਪੁਰ ਵਿਚ ਮਾਰਕਿਟ ਕਮੇਟੀ ਦੇ ਚੇਅਰਮੈਨ ਅਵਤਾਰ ਸਿੰਘ ਜੌਹਲ, ਕੌਂਸਲਰ ਹਰਪਿੰਦਰ ਗਿੱਲ ਅਤੇ ਜਿਲਾ ਕੋਪਰੇਟਿਵ ਚੇਅਰਮੈਨ ਸਤਵਿੰਦਰ ਸਿੰਘ ਢੱਟ ਸ਼ਾਮਲ ਹਨ, ਨੇ ਕਿਸਾਨਾਂ ਕੋਲੋਂ ਕੋਢੀਆਂ ਦੇ ਭਾਅ ਜਮੀਨ ਖਰੀਦ ਕੇ ਬਾਅਦ ਵਿਚ ਨਜਾਇਜ ਢੰਗ ਨਾਲ ਸਰਕਾਰ ਨੂੰ ਕਰੋੜਾਂ ਰੁਪਏ ਵਿਚ ਵੇਚੀ। ਉਨ੍ਹਾਂ ਕਿਹਾ ਕਿ ਜਲੰਧਰ-ਹੁਸ਼ਿਆਰਪੁਰ-ਚਿੰਤਪੁਰਨੀ ਚਹੁ ਮਾਰਗੀ ਪ੍ਰੌਜੈਕਟ ਪਹਿਲਾਂ ਹੀ ਨੋਟੀਫਾਈ ਹੋ ਚੁੱਕਾ ਸੀ ਅਤੇ ਜਮੀਨ ਦੇ ਮਾਲਕੀ ਅਧਿਕਾਰ ਨੈਸ਼ਨਲ ਹਾਇਵੇ ਅਥਾਰਟੀ ਨੂੰ ਦਿੱਤੇ ਜਾ ਚੁੱਕੇ ਸਨ।
ਖਹਿਰਾ ਨੇ ਕਿਹਾ ਕਿ ਇਨ੍ਹਾਂ ਅਕਾਲੀ ਨੇਤਾਵਾਂ ਨੇ ਪੰਜਾਬ ਸਰਕਾਰ ਦੇ ਅਧਿਕਾਰੀਆਂ ਨਾਲ ਮਿਲਕੇ ਵਾਹੁਣ ਯੋਗ ਜਮੀਨ ਨੂੰ ਵਪਾਰਕ ਦੇਖਾ ਕੇ ਨਜਾਇਜ ਢੰਗ ਨਾਲ ਜਿਆਦਾ ਪੈਸੇ ਪ੍ਰਾਪਤ ਕੀਤੇ। ਸੁਖਪਾਲ ਖਹਿਰਾ ਅਤੇ ਯਾਮਿਨੀ ਗੌਮਰ ਨੇ ਕਿਹਾ ਕਿ ਇਹ ਨਾ ਸਿਰਫ ਪੰਜਾਬ ਦੇ ਕਿਸਾਨਾਂ ਨਾਲ ਧੋਖਾ ਹੈ ਪਰੰਤੂ ਇਸ ਨਾਲ ਸਰਕਾਰੀ ਖਜਾਨੇ ਨੂੰ ਵੀ ਲੁਟਿਆ ਗਿਆ ਹੈ। ਪੰਜਾਬ ਦਾ ਕਿਸਾਨ ਪਹਿਲਾਂ ਹੀ ਬਾਦਲ ਸਰਕਾਰ ਦੀਆਂ ਮਾਰੂ ਨੀਤੀਆਂ ਕਾਰਨ ਮਾੜੇ ਦੌਰ ਵਿਚੋਂ ਗੁਜਰ ਰਿਹਾ ਹੈ ਅਤੇ ਉਸਤੋਂ ਉਪਰ ਅਕਾਲੀ ਸਰਕਾਰ ਨਾਲ ਸੰਬੰਧਤ ਭੂ-ਮਾਫੀਆ ਦੇ ਲੋਕ ਕਿਸਾਨਾਂ ਨੂੰ ਆਪਣੀਆਂ ਜਮੀਨਾਂ ਵੇਚਣ ਲਈ ਮਜਬੂਰ ਕਰ ਰਹੇ ਹਨ। ਇਨ੍ਹਾਂ ਅਕਾਲੀ ਨੇਤਾਵਾਂ ਨੇ ਕਿਸਾਨਾਂ ਕੋਲੋਂ 30 ਹਜਾਰ ਰੁਪਏ ਪ੍ਰਤੀ ਮਰਲਾ ਦੇ ਹਿਸਾਬ ਨਾਲ ਜਮੀਨ ਖਰੀਦ ਕੇ ਪੰਜਾਬ ਸਰਕਾਰ ਨੂੰ 6 ਲੱਖ ਤੋਂ 10 ਲੱਖ ਪ੍ਰਤੀ ਮਰਲਾ ਦੇ ਰੇਟ ਉਤੇ ਵੇਚੀ। ਉਨ੍ਹਾਂ ਕਿਹਾ ਕਿ ਇਹ ਇਕ ਵੱਡਾ ਅਪਰਾਧ ਹੈ ਅਤੇ ਅਕਾਲੀ ਨੇਤਾਵਾਂ ਦੀ ਇਸ ਮਾਮਲੇ ਵਿਚ ਸ਼ਾਮੂਲਿਅਤ ਇਹ  ਸਿੱਧ ਕਰਦੀ ਹੈ ਕਿ ਪੰਜਾਬ ਸਰਕਾਰ ਅਤੇ ਅਕਾਲੀ ਨੇਤਾ ਪੰਜਾਬ ਵਿਚ ਭੂ-ਮਾਫੀਆ ਲਈ ਕੰਮ ਕਰ ਰਹੇ ਹਨ।
ਨੇਤਾਵਾਂ ਨੇ ਮੰਗ ਕੀਤੀ ਕਿ ਇਸ ਕੇਸ ਵਿਚ ਹਾਈ ਕੋਰਟ ਦੇ ਮੌਜੂਦਾ ਜੱਜ ਦੁਆਰਾ ਜਾਂਚ ਕੀਤੀ ਜਾਣੀ ਚਾਹੀਦੀ ਹੈ  ਪੰਜਾਬ ਸਰਕਾਰ ਨੂੰ ਇਸ ਕੇਸ ਨਾਲ ਸੰਬੰਧੀ ਨੇਤਾਵਾਂ ਅਤੇ ਉਨ੍ਹਾਂ ਦੇ ਸਹਿਯੋਗੀਆਂ ਖਿਲਾਫ ਕੇਸ ਦਰਜ ਕਰਕੇ ਕਾਨੂੰਨ ਮੁਤਾਬਿਕ ਕਾਰਵਾਈ ਕਰਨੀ ਚਾਹੀਦੀ ਹੈ। ਸਰਕਾਰ ਨੂੰ ਦੋਸ਼ੀਆਂ ਕੋਲੋਂ ਪੈਸਾ ਵਾਪਿਸ ਲੈ ਕੇ ਉਨ੍ਹਾਂ ਕਿਸਾਨਾਂ ਨੂੰ ਵਾਪਿਸ ਕਰਨਾ ਚਾਹੀਦਾ ਹੈ ਜਿੰਨ੍ਹਾਂ ਤੋਂ ਇਹ ਜਮੀਨ ਧੋਖੇ ਨਾਲ ਕੋਡੀਆਂ ਦੇ ਭਾਅ ਖਰੀਦੀ ਗਈ ਸੀ।

LEAVE A REPLY