4ਲੰਡਨ : ਇੰਗਲੈਂਡ ਦੀ ਜਨਤਾ ਵਲੋਂ ਯੂਰਪੀਅਨ ਯੂਨੀਅਨ ਤੋਂ ਵੱਖ ਹੋਣ ਲਈ ਕਰਵਾਈ ਗਈ ਰਾਇਸ਼ੁਮਾਰੀ ਦੇ ਨਤੀਜੇ ਆਉਣ ਤੋਂ ਬਾਅਦ ਇੰਗਲੈਂਡ ‘ਤੇ ਟੋਟੇ-ਟੋਟੇ ਹੋਣ ਦਾ ਖਤਰਾ ਮੰਡਰਾਉਣ ਲੱਗਾ ਹੈ। ਇੰਗਲੈਂਡ ਤੋਂ ਵੱਖ ਹੋਣ ਲਈ ਪਹਿਲਾਂ ਤੋਂ ਹੀ ਇਕ ਰਾਇਸ਼ੁਮਾਰੀ ਕਰਵਾ ਚੁੱਕਾ ਸਕਾਟਲੈਂਡ ਹੁਣ ਇਕ ਵਾਰ ਫਿਰ ਦੂਜੀ ਰਾਇਸ਼ੁਮਾਰੀ ਦੀ ਤਿਆਰੀ ‘ਚ ਹੈ।
ਸਕਾਟਲੈਂਡ ਦੀ ਫਰਸਟ ਮਿਨੀਸਟਰ ਨਿਕੋਲਾ ਸਟਰਜਨ ਨੇ ਰਾਇਸ਼ੁਮਾਰ ਦੇ ਨਤੀਜਿਆਂ ਤੋਂ ਬਾਅਦ ਕਿਹਾ ਹੈ ਕਿ ਬਦਲੇ ਹਾਲਾਤ ‘ਚ ਸਕਾਟਲੈਂਡ ਨੂੰ ਇਕ ਵਾਰ ਫਿਰ ਰਾਇਸ਼ੁਮਾਰੀ ਦਾ ਰਸਤਾ ਅਪਨਾਉਣਾ ਪਵੇਗਾ। ਸਟਰਜਨ ਨੇ ਕਿਹਾ ਕਿ ਸਕਾਟਲੈਂਡ ਦੇ ਲੋਕਾਂ ਨੇ ਯੂਰਪੀਅਨ ਯੂਨੀਅਨ ਤੋਂ ਵੱਖ ਹੋਣ ਦੇ ਵਿਰੋਧ ‘ਚ ਵੋਟ ਕੀਤਾ ਹੈ ਅਤੇ ਸਕਾਟਲੈਂਡ ਦੇ ਲੋਕਾਂ ਦੀ ਮਰਜ਼ੀ ਦੇ ਖਿਲਾਫ ਇੰਗਲੈਂਡ ਦਾ ਯੂਰਪੀਅਨ ਯੂਨੀਅਨ ਤੋਂ ਵੱਖ ਹੋਣਾ ਸਹੀ ਨਹੀਂ ਹੈ। ਸਕਾਟਲੈਂਡ ਦੇ 62 ਫੀਸਦੀ ਲੋਕਾਂ ਨੇ ਇੰਗਲੈਂਡ ਦੇ ਯੂਰਪੀਅਨ ਯੂਨੀਅਨ ‘ਚ ਬਣੇ ਰਹਿਣ ਲਈ ਵੋਟ ਦਿੱਤਾ ਸੀ, ਜਦੋਂ ਕਿ 38 ਫੀਸਦੀ ਲੋਕ ਇਸ ਦੇ ਖਿਲਾਫ ਸਨ।

LEAVE A REPLY