2016_6image_18_49_248280727@@-llਨਵੀਂ ਦਿੱਲੀ :  ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਸ਼ੁੱਕਰਵਾਰ ਨੂੰ ਫਿਰ ਤੋਂ ਆਪਣੀ ਮੰਗ ਨੂੰ ਦੋਹਰਾਉਂਦੇ ਹੋਏ ਕਿਹਾ ਕਿ ਜਾਤੀ ‘ਤੇ ਆਧਾਰਿਤ ਅੰਕੜਿਆਂ ਨੂੰ ਜਨਤਕ ਕੀਤਾ ਜਾਵੇ, ਜਿਸ ਨਾਲ ਜੋ ਵੀ ਵਿਕਾਸ ਦੇ ਮਾਮਲਿਆਂ ‘ਚ ਪਿੱਛੇ ਹਨ, ਉਨ੍ਹਾਂ ਦਾ ਮਜ਼ਬੂਤੀਕਰਨ ਕੀਤਾ ਜਾ ਸਕੇ। ਮਿਲੀ ਜਾਣਕਾਰੀ ਮੁਤਾਬਕ ਮੁੱਖ ਮੰਤਰੀ ਅਤੇ ਜਨਤਾ ਦਲ ਯੂਨਾਈਟੇਡ ਦੇ ਮੁਖੀ ਨਿਤੀਸ਼ ਕੁਮਾਰ ਨੇ ਸਮਾਜਿਕ ਅੰਕੜਿਆਂ ਦੇ ਇਕ ਸੰਮੇਲਨ ‘ਚ ਕਿਹਾ, ”ਲੋਕਾਂ ਨੂੰ ਇਸ ਨੂੰ ਜਾਣਨ ਦਾ ਹੱਕ ਹੈ। ਹਰ ਜਾਤੀ ਨੂੰ ਆਪਣੀ ਆਬਾਦੀ ਦੂਜੀਆਂ ਗੱਲਾਂ ਦੇ ਨਾਲ ਇਸ ਦੀ ਤਾਕਤ ਅਤੇ ਕਮਜ਼ੋਰੀਆਂ ਨੂੰ ਜਾਣਨਾ ਚਾਹੀਦਾ ਹੈ।” ਇਹ ਸਮੰਲੇਨ ਥਿੰਕਟੈਂਕ ਏਸ਼ੀਅਨ ਡਿਵੈਲਪਮੈਂਟ ਰੀਸਰਚ ਇੰਸਟੀਚਿਊਟ ਵਲੋਂ ਆਯੋਜਿਤ ਕੀਤਾ ਗਿਆ ਸੀ। ਇਸ ਸੰਮੇਲਨ ਦਾ ਉਦਘਾਟਨ ਉੱਪ ਰਾਸ਼ਟਰਪਤੀ ਮੁਹੰਮਦ ਹਾਮਿਦ ਅੰਸਾਰੀ ਨੇ ਕੀਤਾ। ਨਿਤੀਸ਼ ਨੇ ਕਿਹਾ ਜਨ ਸੰਖਿਆ ਦੇ ਸਾਰੇ ਵਰਗਾਂ ਦਾ ਸਮਾਜਿਕ-ਆਰਥਿਕ ਵਿਕਾਸ ਲਈ ਅਸਲੀ ਸੂਚਨਾਵਾਂ ਜਨਤਕ ਕੀਤੀਆਂ ਜਾਣੀਆਂ ਚਾਹੀਦੀਆਂ ਹਨ।

LEAVE A REPLY