5ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ ਬੀਤੇ ਵਰ੍ਹੇ ਨੋਟੀਫੀਕੇਸ਼ਨ ਜਾਰੀ ਕਰਕੇ ਰੀ-ਅਪੀਅਰ ਹੋਣ ਵਾਲੇ ਵਿਦਿਆਰਥੀਆ ਨੂੰ ਤਕਨੀਕੀ ਸਿੱਖਿਆ ਹਾਸਲ ਕਰਨ ਲਈ ਆਰਜ਼ੀ ਦਾਖਲੇ ਦੇਣ ਦੀ ਮੰਜੂਰੀ ਦੇ ਦਿੱਤੀ ਗਈ ਸੀ ਅਤੇ ਬੋਰਡ ਵੱਲੋਂ ਇਸ ਸਬੰਧੀ ਮੁੱੜ ਅਗਿਆ ਦੇਣ ਹਿੱਤ ਰਾਜ ਸਰਕਾਰ ਨੂੰ ਬੇਨਤੀ ਭੇਜੀ ਗਈ ਹੈ।
ਇਸ ਬਾਰੇ ਜਾਣਕਾਰੀ ਦਿੰਦਿਆਂ ਪੰਜਾਬ ਰਾਜ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਬੋਰਡ ਦੇ ਚੇਅਰਮੈਨ  ਸੇਵਾ ਸਿੰਘ ਸੇਖਵਾਂ (ਦਰਜਾ ਰਾਜ ਮੰਤਰੀ) ਨੇ ਦੱਸਿਆ ਕਿ ਇਸ ਫੈਸਲੇ  ਨਾਲ ਸੈਕੜਿਆਂ ਵਿਦਿਆਰਥੀਆਂ ਦਾ ਸਾਲ ਬਰਬਾਦ ਹੋਣ ਤੋਂ ਬਚ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਦਾ ਤਕਨੀਕੀ ਸਿੱਖਿਆ ਵੱਲ ਵੱਧ ਰਿਹਾ ਰੁਝਾਨ ਆਉਣ ਵਾਲੇ ਸਮੇਂ ਲਈ ਬਹੁਤ ਲਾਭਕਾਰੀ ਰਹੇਗਾ, ਕਿਉਂਕਿ ਤਕਨੀਕੀ ਸਿੱਖਿਆ ਹਾਸਲ ਕਰਕੇ ਇਹਨਾਂ ਲਈ ਰੋਜ਼ਗਾਰ ਦੇ ਬਹੁਤ ਮੌਕੇ ਉਪਲਬਧ ਹੋਣਗੇ ਅਤੇ ਆਉਣ ਵਾਲੇ ਸਾਲਾਂ ਵਿਚ ਉਦਯੋਗਿਕ ਖੇਤਰਾਂ ਵਿਚ ਇੰਜੀਨਿਅਰਾਂ ਦੀ ਵੱਧ ਰਹੀ ਮੰਗ ਨੂੰ ਪੂਰਾ ਕਰਕੇ ਦੇਸ਼ ਦੇ  ਵਿਕਾਸ ਵਿਚ ਆਪਣਾ ਵੱਡਮੁਲਾ ਯੋਗਦਾਨ ਪਾ ਸਕਣਗੇ।
ਉਨਾਂ ਕਿਹਾ ਕਿ ਪੰਜਾਬ ਵਿਚ ਪਿਛਲੇ ਸਾਲਾਂ ਦੇ ਮੁਕਾਬਲੇ ਲਗਭਗ ਤਿੰਨ ਗੁਣਾਂ ਵੱਧ ਵਿਦਿਆਰਥੀਆਂ ਨੇ ਡਿਪਲੋਮਾ ਕੋਰਸਾਂ ਲਈ ਆਨਲਾਈਨ ਕਾਉਂਸਲਿੰਗ ਲਈ ਰਜਿਸਟ੍ਰੇਸ਼ਨ ਕੀਤੀ ਹੈ।ਜੋ ਤਕਨੀਕੀ ਖੇਤਰ ਵਿਚ ਵਿਦਿਆਰਥੀਆਂ ਦੀ ਵੱਧ ਰਹੀ ਦਿਲਚਸਪੀ ਨੂੰ ਸਾਬਿਤ ਕਰਦਾ ਹੈ ਕਿ ਸੂਬੇ ਦਾ ਨੌਜਵਾਨ ਵਰਗ ਤਕਨੀਕੀ ਸਿੱਖਿਆ ਹਾਸਲ ਕਰਨ ਲਈ ਵਧੇਰੇ ਰੁਚੀ ਦਿਖਾ ਰਿਹਾ ਹੈ।
ਉਨਾਂ ਅੱਗੇ ਦੱਸਿਆ ਕਿ ਕਿਸੇ ਵੀ ਸੂਬੇ ਜਾਂ ਦੇਸ਼ ਦਾ ਉਦਯੋਗਿਕ ਵਿਕਾਸ ਵਿੱਚ  ਮੁੱਢਲੀ ਅਤੇ ਤਕਨੀਕੀ  ਸਿੱਖਿਆ ਦਾ ਅਹਿਮ ਰੋਲ ਹੁੰਦਾ ਹੈ।ਜਿਸ ਦਾ ਮੁਲਾਂਕਣ ਕਰਕੇ ਹੀ ਵੱਡੀਆਂ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਉਦਯੋਗਿਕ ਕੰਪਨੀਆਂ ਕਿਸੇ ਵੀ ਸੂਬੇ ਵਿਚ ਆਪਣੇ ਉਦਯੋਗ ਸਥਾਪਿਤ ਕਰਦੀਆਂ ਹਨ।ਜਿਸ ਨੂੰ ਧਿਆਨ ਵਿੱਚ ਰੱਖਦੇ ਹੋਏ ਪੰਜਾਬ ਸਰਕਾਰ ਨੇ ਉਦਯੋਗਿਕ ਨੀਤੀ ਅਤੇ ਵਿਕਾਸ ਯੋਜਨਾਵਾਂ ਅਧੀਨ ਤਕਨੀਕੀ ਸਿੱਖਿਆ ਦਾ ਆਧੁਨਿਕਰਣ ਕਰਕੇ ਵੱਡੇ ਪੱਧਰ ਤੇ ਫੈਸਲੇ ਲਏ ਹਨ।

LEAVE A REPLY