3ਚੰਡੀਗੜ੍ਹ  : ਕਾਂਗਰਸ ਸਮੇਂ ਦੌਰਾਨ ਐਮਰਜੈਂਸੀ ਦੇ ਕਾਲੇ ਦੌਰ ਨੂੰ ਲੈਕੇ ਪੰਜਾਬ ਭਾਜਪਾ ਵੱਲੋਂ 25 ਜੂਨ ਨੂੰ ਮਨਾਏ ਜਾ ਰਹੇ ਕਾਲਾ ਦਿਹਾੜੇ ਦੀ ਤਿਆਰੀਆਂ ਜੋਰਾਂ ‘ਤੇ ਹਨ। ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਅਤੇ ਕੇਂਦਰੀ ਸੂਬਾ ਮੰਤਰੀ ਵਿਜੈ ਸਾਂਪਲਾ ਨੇ ਇਸ ਕਾਲੇ ਦਿਹਾੜੇ ਨੂੰ ਸਫਲ ਬਨਾਉਣ ਦੇ ਲਈ ਵਰਕਰਾਂ ਦੀ ਡਿਊਟਿਆਂ ਲਗਾ ਦਿੱਤੀਆਂ ਹਨ। ਉਨ੍ਹਾਂ ਸਾਰੀਆਂ ਵਰਕਰਾਂ ਨੂੰ ਅਪੀਲ ਕੀਤੀ ਹੈ ਕਿ ਦੇਸ਼ ‘ਤੇ  ਇਕ ਵੱਡੇ ਕਲੰਕ ਦੇ ਰੂਪ ਵਿਚ ਆਏ ਉਕਤ ਐਮਰਜੈਂਸੀ ਦੇ ਕਾਲੇ ਦੌਰ ਦੀ ਨਿੰਦਾ ਕਰਨ ਦੇ ਲਈ ਕਾਲਾ ਦਿਹਾੜੇ ਦੇ ਪ੍ਰੋਗਰਾਮ ਨੂੰ ਸਫਲ ਬਣਾਇਆ ਜਾਵੇ।
ਉਨ੍ਹਾਂ ਦੱਸਿਆ ਕਿ ਉਹ ਖੁੱਦ ਜਲੰਧਰ ਵਿਖੇ ਇਸ ਸਬੰਧੀ ਰੱਖੇ ਗਏ ਪ੍ਰੋਗਰਾਮ ਦੀ ਅਗੁਵਾਈ ਕਰਣਗੇਂ, ਜਦੋਂਕਿ ਅਮ੍ਰਿਤਸਰ ਦਿਹਾਤੀ ਵਿਖੇ ਨਵਜੋਤ ਕੌਰ, ਅਮ੍ਰਿਤਸਰ ਸ਼ਹਿਰੀ ਵਿਚ ਦਿਨੇਸ਼ ਕੁਮਾਰ, ਬਰਨਾਲਾ ਵਿਖੇ ਮਨਜੀਤ ਸਿੰਘ ਰਾਏ, ਬਟਾਲਾ ਵਿਖੇ ਸੁਖਜੀਤ ਕੌਰ ਸ਼ਾਹੀ, ਬੰਠਿਡਾ ਵਿਖੇ ਜਿਤੇਂਦਰ ਕਾਲਰਾ ਤੇ ਬਠਿੰਡਾ ਸ਼ਹਿਰੀ ਵਿਚ ਕਮਲ ਸ਼ਰਮਾ, ਫਤਿਹਗੜ ਸਾਹਿਬ ਵਿਚ ਨਰੋਤਮ ਦੇਵ ਰੱਤੀ, ਫਿਰੋਜ਼ਪੂਰ ਵਿਖੇ ਕੀਮਤੀ ਭਗਤ, ਗੁਰਦਾਸਪੁਰ ਵਿਖੇ ਦਿਨੇਸ਼ ਕੁਮਾਰ ਬੱਬੂ, ਹੁਸ਼ਿਆਰਪੂਰ ਵਿਚ ਅਸ਼ਵਨੀ ਸ਼ਰਮਾ, ਜਲੰਧਰ ਨਾਰਥ ਵਿਖ ਕੇ.ਡੀ. ਭੰਡਾਰੀ, ਕਪੂਰਥਲਾ ਵਿਚ ਮਨੋਰੰਜਨ ਕਾਲੀਆ, ਲੁਧਿਆਣਾ ਸ਼ਹਿਰੀ ਵਿਚ ਮਦਨ ਮੋਹਨ ਮਿੱਤਲ, ਮਾਨਸਾ ਵਿਚ ਹਰਜੀਤ ਸਿੰਘ ਗਰੇਵਾਲ, ਮੋਗਾ ਵਿਖ ਪ੍ਰੋ. ਰਜਿੰਦਰ ਭੰਡਾਰੀ, ਮੋਹਾਲੀ ਵਿਖੇ ਚੁੰਨੀ ਲਾਲ ਭਗਤ, ਮੁਕਤਸਰ ਸਾਹਿਬ ਵਿਚ ਸੁਰੇਸ਼ ਟੰਡਨ, ਮੁਕੇਰਿਆਂ ਵਿਚ ਸੀਮਾ ਰਾਣੀ, ਨਵਾਂਸ਼ਹਿਰ ਵਿਚ ਸੋਮਪ੍ਰਕਾਸ਼, ਪਠਾਨਕੋਟ ਵਿਚ ਵਿਨੋਦ ਸ਼ਰਮਾ, ਪਟਿਆਲਾ ਦਿਹਾਤੀ ਵਿਚ ਰਾਜ ਖੁਰਾਣਾ, ਪਟਿਆਲਾ ਸ਼ਹਿਰੀ ਵਿਖੇ ਅਨਿਲ ਜੋਸ਼ੀ, ਪਟਿਆਲਾ ਦਿਹਾਤੀ ਨਾਰਥ ਵਿਚ ਪ੍ਰੋ. ਬ੍ਰਿਜ ਲਾਲ ਰਿਣਵਾ, ਰੋਪੜ ਵਿਚ ਤੀਕਸ਼ਣ ਸੂਦ ਅਤੇ ਸੰਗਰੂਰ ਵਿਖੇ ਸ਼ਕਤੀ ਸ਼ਰਮਾ ਇਸ ਸਬੰਧੀ ਰੱਖੇ ਗਏ ਪ੍ਰੋਗਰਾਮ ਦੀ ਅਗੁਵਾਈ ਕਰਨਗੇ।

LEAVE A REPLY