6ਵਾਸ਼ਿੰਗਟਨ : ਅਮਰੀਕਾ ਵਿਚ ਲੱਖਾਂ ਰੁਪਿਆਂ ਦੇ ਘਪਲੇ ਦੇ ਮਾਮਲੇ ਵਿਚ ਇਕ ਭਾਰਤੀ ਮੂਲ ਦੇ ਅਮਰੀਕੀ ਜੋੜੇ ‘ਤੇ ਮੁਕੱਦਮਾ ਕੀਤਾ ਗਿਆ ਹੈ ਅਤੇ ਇਸ ਮਾਮਲੇ ਵਿਚ ਪਤੀ-ਪਤਨੀ ਨੂੰ 30 ਸਾਲ ਦੀ ਕੈਦ ਅਤੇ 10-10 ਲੱਖ ਡਾਲਰ ਦਾ ਜੁਰਮਾਨਾ ਹੋ ਸਕਦਾ ਹੈ। ਜਾਣਕਾਰੀ ਮੁਤਾਬਕ ਪੇਤੀਨਾਇਡੂ ਵੇਲੁੰਚਾਮੀ (70) ਅਤੇ ਉਸ ਦੀ ਪਤਨੀ ਪਰਮੇਸ਼ਵਰੀ ਵੇਲੁੰਚਾਮੀ (65) ਨੇ ਚਾਰ ਕਰੋੜ ਡਾਲਰ ਦਾ ਨਿੱਜੀ ਅਤੇ ਕਾਰਪੋਰੇਟ ਕਰਜ਼ਾ ਲਿਆ ਅਤੇ ਬਾਅਦ ਵਿਚ ਖੁਦ ਨੂੰ ਦੀਵਾਲੀਆ ਐਲਾਨ ਦਿੱਤਾ। ਇਸ ਤੋਂ ਬਾਅਦ ਇਸ ਭਾਰਤੀ ਜੋੜੇ ਨੇ ਆਪਣੀਆਂ ਸੰਪੱਤੀਆਂ ਅਤੇ ਨਕਦੀ ਵੀ ਕਰਜ਼ਦਾਤਿਆਂ ਤੋਂ ਛਿਪਾਈ। ਇਨ੍ਹਾਂ ਦੋਹਾਂ ਪਤੀ-ਪਤਨੀ ਕੋਲ ਇਲਨੋਇਸ ਵਿਚ ਫਰਸਟ ਮਿਊਚਲ ਬੈਂਕਾਰਪ ਦਾ ਮਾਲਕੀ ਹੱਕ ਸੀ। ਉਹ ਮਿਊਚਲ ਬੈਂਕ ਲਈ ਹੋਲਡਿੰਗ ਕੰਪਨੀ ਫਰਸਟ ਮਿਊਚਲ ਬੈਂਕਕਾਰਪ ਦੇ ਮੁੱਖ ਸੇਅਰਧਾਰਕ ਸਨ। ਬੈਂਕ ਨੂੰ ਬੰਦ ਕਰਨ ਤੋਂ ਪਹਿਲਾਂ ਜੋੜੇ ਨੇ ਨਵੰਬਰ 2015 ਤੱਕ ਦਸਤਾਵੇਜ਼ਾਂ ਵਿਚ ਫਰਜ਼ੀਵਾੜਾ ਕਰਕੇ ਧਨ ਨੂੰ ਘਰੇਲੂ ਅਤੇ ਵਿਦੇਸ਼ੀ ਖਾਤਿਆਂ ਵਿਚ ਭੇਜ ਕੇ ਅਤੇ ਕਰਮੀਆਂ ਦੇ ਵਿੱਤੀ ਰਿਕਾਰਡ ਨਸ਼ਟ ਕਰਨ ਦੇ ਨਿਰਦੇਸ਼ ਦੇ ਕੇ ਲੱਖਾਂ ਦੀ ਜਾਇਦਾਦ ਕਰਜ਼ਦਾਤਿਆਂ ਤੋਂ ਛਿਪਾਈ।

LEAVE A REPLY