7ਚੰਡੀਗੜ੍ਹ: “ਰਾਜ ਸਭਾ ਦੀ ਚੋਣ ਵਾਲੇ ਦਿਨਾਂ ‘ਚ ਸੁਭਾਸ਼ ਚੰਦਰਾ ਦੇ ਨਜ਼ਦੀਕੀ ਵਰਿੰਦਰ ਮੋਹਨ ਦੀ ਰਿਟਰਨਿੰਗ ਅਫ਼ਸਰ ਆਰ.ਕੇ. ਨੰਦਾਲ ਨਾਲ 26 ਵਾਰ ਗੱਲਬਾਤ ਹੋਈ ਸੀ। ਮੈਂ ਇਸ ਦੇ ਸਬੂਤ ਮੁੱਖ ਚੋਣ ਅਧਿਕਾਰੀ ਵਿਜੇ ਦਹੀਆ ਨੂੰ ਸੌਂਪ ਦਿੱਤੇ ਹਨ। ਮੈਂ ਪੁੱਛਿਆ ਹੈ ਕਿ ਉਹ ਦੱਸਣ ‘ਚ ਉਨ੍ਹਾਂ ਦੀ 26 ਵਾਰ ਗੱਲਬਾਤ ਕਿਉਂ ਹੋਈ ਹੈ।” ਸੁਭਾਸ਼ ਚੰਦਰਾ ਤੋਂ ਰਾਜ ਸਭਾ ਚੋਮ ਹਾਰੇ ਆਰ.ਕੇ. ਅਨੰਦ ਨੇ ਅੱਜ ਮੁੱਖ ਚੋਣ ਅਧਿਕਾਰੀ ਨੂੰਸ਼ਿਕਾਇਤ ਦਰਜ ਕਰਵਾਉਣ ਤੋਂ ਬਾਅਦ ਇਹ ਗੱਲ ਕਹੀ ਹੈ।
ਉਨ੍ਹਾਂ ਕਿਹਾ ਕਿ ਕਾਂਗਰਸ ਤੇ ਇਨੈਲੋ ਦੇ 28 ਵਿਧਾਇਕਾਂ ਨੇ ਮੇਰੇ ਪੱਖ ‘ਚ ਐਫੀਡੇਵਟ ਦਿੱਤੇ ਹਨ ਜੋ ਮੈਂ ਚੋਣ ਕਮਿਸ਼ਨ ਕੋਲ ਪਹੁੰਚਾ ਦਿੱਤੇ ਹਨ। ਉਨ੍ਹਾਂ ਕਿਹਾ ਕਿ ਪੈੱਨ ਬਦਲਣ ਦੀ ਕਾਰਵਾਈ ਸਾਜਿਸ਼ ਤਹਿਤ ਕੀਤੀ ਗਈ ਹੈ ਤਾਂ ਕਿ ਮੈਂ ਚੋਣ ਹਾਰ ਜਾਵਾਂ। ਉਨ੍ਹਾਂ ਕਿਹਾ ਕਿ ਜੇ ਚੋਣ ਕਮਿਸ਼ਨ ਦੇ ਅਧਿਕਾਰੀ ਹੀ ਪੱਖਪਾਤ ਕਰਨਗੇ ਤਾਂ ਸਹੀ ਚੋਣ ਕਿਵੇਂ ਹੋ ਸਕਦੀ ਹੈ। ਅਨੰਦ ਨੇ ਕਿਹਾ ਕਿ ਇਹ ਚੋਣ ਜਲਦ ਤੋਂ ਜਲਦ ਰੱਦ ਹੋਣੀ ਚਾਹੀਦੀ ਹੈ ਤੇ ਚੋਣ ਕਮਿਸ਼ਨ ਨੂੰ ਦੁਬਾਰਾ ਚੋਣ ਕਰਵਾਉਣੀ ਚਾਹੀਦੀ ਹੈ।
ਇਸ ਮੌਕੇ ਭਾਜਪਾ ਦੇ ਸਮੱਰਥਨ ਨਾਲ ਜਿੱਤੇ ਉਮੀਦਵਾਰ ਸੁਭਾਸ਼ ਚੰਦਰਾ ਨੇ ਕਿਹਾ ਕਿ ਉਨ੍ਹਾਂ ਨੇ ਚੋਣ ਕਮਿਸ਼ਨ ਨੂੰ ਉਹ ਖ਼ਬਰਾਂ ਦੀਆਂ ਫਾਈਲਾਂ ਦਿੱਤੀਆਂ ਹਨ ਜਿਨ੍ਹਾਂ ਮੁਤਾਬਕ ਇਨੈਲੋ ਦੇ ਬਹੁਤ ਸਾਰੇ ਵਿਧਾਇਕ ਆਰ.ਕੇ. ਅਨੰਦ ਨੂੰ ਵੋਟ ਦੇਣ ਨੂੰ ਤਿਆਰ ਨਹੀਂ ਸਨ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੇ ਵੀ ਕਈ ਵਿਧਾਇਕ ਕਿਸੇ ਬਾਹਰੀ ਉਮੀਦਵਾਰ ਨੂੰ ਵੋਟ ਨਹੀਂ ਦੇਣਾ ਚਾਹੁੰਦੇ ਸਨ। ਉਨ੍ਹਾਂ ਇਹ ਵੀ ਕਿਹਾ ਹੈ ਕਿ ਉਹ ਸੱਚ ਦੀ ਲੜਾਈ ਲੜ ਰਹੇ ਹਨ ਤੇ ਇਸ ਲੜਾਈ ‘ਚਉਨ੍ਹਾਂ ਦੀ ਜਿੱਤ ਹੋਵੇਗੀ।ਦੱਸਣਯੋਗ ਹੈ ਕਿ ਮੁੱਖ ਚੋਣ ਅਧਿਕਾਰੀਆਂ ਨੇ ਅੱਜ ਦੋਹਾਂ ਧਿਰਾਂ ਨੂੰ ਸਬੂਤ ਪੇਸ਼ ਕਰਨ ਲਈ ਬੁਲਾਇਆ ਸੀ। ਚੋਣ ਅਧਿਕਾਰੀ ਨੇ ਇਹ ਸਬੂਤ ਚੋਣ ਕਮਿਸ਼ਨ ਦੇ ਮੁੱਖ ਦਫਤਰ ਦਿੱਲੀ ਭੇਜ ਦਿੱਤੇ ਹਨ। ਹੁਣ ਆਉਣ ਵਾਲੇ ਦਿਨਾਂ ‘ਚ ਚੋਣ ਕਮਿਸ਼ਨ ਇਸ’ਤੇ ਆਪਣਾ ਫੈਸਲਾ ਦੇਵੇਗਾ।

LEAVE A REPLY