37085__frontਟੋਰਾਂਟੋ :  ਟੋਰਾਂਟੋ ਵਿਖੇ ਹਾਈਵੇਅ 400 ‘ਤੇ ਤਿੰਨ ਟਰੱਕਾਂ ਅਤੇ ਪੰਜ ਕਾਰਾਂ ਦਰਮਿਆਨ ਹੋਈ ਭਿਆਨਕ ਟੱਕਰ ਵਿਚ ਦੋ ਬੱਚਿਆਂ ਸਮੇਤ ਪੰਜ ਜਣਿਆਂ ਦੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਵਾਹਨਾਂ ਵਿਚੋਂ ਅੱਗ ਦੇ ਭਾਂਬੜ ਉਠਦੇ ਦਿਖਾਈ ਦਿੱਤੇ। ਟੋਰਾਂਟੋ ਫ਼ਾਇਰ ਸਰਵਿਸ ਦੇ ਕੈਪਟਨ ਐਡਰੀਅਨ ਰਤੂਸ਼ਨੀਅਕ ਨੇ ਦੱਸਿਆ ਕਿ ਅੱਗ ਨੂੰ ਬੁਝਾਉਣ ਲਈ 10 ਟਰੱਕਾਂ ਦੀ ਮਦਦ ਲੈਣੀ ਪਈ।
ਟੋਰਾਂਟੋ ਪੈਰਾਮੈਡਿਕਸ ਸਰਵਿਸ ਦੇ ਡਿਪਟੀ ਕਮਾਂਡਰ ਜੈਮੀ ਰੌਜਰਜ਼ ਨੇ ਹਾਦਸੇ ਦੌਰਾਨ ਮਾਰੇ ਗਏ ਵਿਅਕਤੀਆਂ ਬਾਰੇ ਵਿਸਥਾਰਤ ਵੇਰਵੇ ਮੁਹੱਈਆ ਨਹੀਂ ਕਰਵਾਏ ਪਰ ਐਨਾ ਜ਼ਰੂਰ ਦੱਸਿਆ ਕਿ ਮ੍ਰਿਤਕ ਸਿਰਫ਼ ਇਕ ਵਾਹਨ ਨਾਲ ਸਬੰਧਤ ਨਹੀਂ ਹਨ। ਉਨ•ਾਂ ਕਿਹਾ ਕਿ ਇਕ ਔਰਤ ਅਤੇ ਬੱਚੇ ਨੂੰ ਮਾਮੂਲੀ ਜ਼ਖ਼ਮੀ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ

LEAVE A REPLY