1ਮਲੇਰਕੋਟਲਾ/ਚੰਡੀਗੜ੍ਹ : ਸੰਗਰੂਰ ਜ਼ਿਲ੍ਹੇ ਦੇ ਮਲੇਰਕੋਟਲਾ ਵਿਖੇ ਕੁਰਾਨ ਸਰੀਫ ਦੀ ਬੇਅਦਬੀ ਕਰਨ ਦੀ ਵਾਪਰੀ ਘਟਨਾ ਬਾਅਦ ਲੋਕ ਭੜਕ ਉਠੇ ਅਤੇ ਉਹਨਾਂ ਨੇ ਅਕਾਲੀ ਵਿਧਾਇਕਾ ਫਰਜ਼ਾਨਾ ਆਲਮ ਦੀ ਕੋਠੀ ‘ਤੇ ਹਮਲਾ ਕਰ ਦਿੱਤਾ। ਭੜਕੇ ਲੋਕਾਂ ਨੇ ਉਥੇ ਖੜ੍ਹੀਆਂ ਗੱਡੀਆਂ ਨੂੰ ਨੁਕਸਾਨ ਪਹੁੰਚਾਇਆ, ਜਿਸ ਤੋਂ ਬਾਅਦ ਵਿਧਾਇਕਾ ਦੇ ਗੰਨਮੈਨਾਂ ਨੂੰ ਹਵਾਈ ਫਾਈਰਿੰਗ ਕਰਨੀ ਪਈ। ਇਸ ਤੋਂ ਇਲਾਵਾ ਸ਼ਹਿਰ ਵਿਚ ਮਾਹੌਲ ਇੰਨਾ ਤਣਾਅਗ੍ਰਸਤ ਬਣ ਗਿਆ ਕਿ ਲੋਕਾਂ ਨੇ ਕਈ ਗੱਡੀਆਂ ਦੀ ਭੰਨਤੋੜ ਕੀਤੀ ਅਤੇ ਉਸ ਤੋਂ ਬਾਅਦ ਬੱਸ ਸਟੈਂਡ ‘ਤੇ ਕਈ ਬੱਸਾਂ ਨੂੰ ਅੱਗ ਲਾ ਦਿੱਤੀ।
ਸੂਤਰਾਂ ਅਨੁਸਾਰ ਕਿਸੇ ਸ਼ਰਾਰਤੀ ਤੱਤ ਵਲੋਂ ਪਵਿੱਤਰ ਗੰ੍ਰਥ ਦੇ ਪੰਨੇ ਫਾੜ ਕੇ ਸੜਕਾਂ ‘ਤੇ ਸੁੱਟ ਦਿੱਤੇ, ਜਿਸ ਤੋਂ ਬਾਅਦ ਲੋਕਾਂ ਵਿਚ ਗੁੱਸੇ ਦੀ ਲਹਿਰ ਦੌੜ ਗਈ।

LEAVE A REPLY