2ਨਵੀਂ ਦਿੱਲੀ: ਆਮ ਆਦਮੀ ਪਾਰਟੀ ਦੇ ਸੰਗਮ ਵਿਹਾਰ ਤੋਂ ਵਿਧਾਇਕ ਦਿਨੇਸ਼ ਮੋਹਨੀਆ ਨੂੰ ਮੀਡੀਆ ਸਾਹਮਣੇ ਗ੍ਰਿਫ਼ਤਾਰ ਕੀਤੇ ਜਾਣ ਤੋਂ ਬਾਅਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੇਂਦਰ ਸਰਕਾਰ ਖਿਲਾਫ ਇੱਕ ਵਾਰ ਫਿਰ ਤੋਂ ਮੋਰਚਾ ਖੋਲ੍ਹ ਦਿੱਤਾ ਹੈ।
ਕੇਜਰੀਵਾਲ ਨੇ ਟਵੀਟ ਕਰਕੇ ਪੂਰੀ ਘਟਨਾ ਦੀ ਤੁਲਨਾ ਐਮਰਜੈਂਸੀ ਨਾਲ ਕੀਤੀ ਹੈ। ਕੇਜਰੀਵਾਲ ਨੇ ਆਖਿਆ ਹੈ ਕਿ ਮੋਦੀ ਨੇ ਐਮਰਜੈਂਸੀ ਲਾ ਦਿੱਤੀ ਹੈ ਜਿਨ੍ਹਾਂ ਲੋਕਾਂ ਨੂੰ ਦਿੱਲੀ ਦੇ ਲੋਕਾਂ ਨੇ ਚੁਣਿਆ ਹੈ, ਉਨ੍ਹਾਂ ਨੂੰ ਡਰਾਇਆ ਜਾ ਰਿਹਾ ਹੈ, ਗ੍ਰਿਫ਼ਤਾਰ ਕੀਤਾ ਜਾ ਰਿਹਾ ਹੈ ਤੇ ਝੂਠੇ ਮਾਮਲਿਆਂ ਵਿੱਚ ਫਸਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ ਕੇਜਰੀਵਾਲ ਨੇ ਇਹ ਵੀ ਟਵੀਟ ਕੀਤਾ ਹੈ ਕਿ ਪੱਤਰਕਾਰਾਂ, ਕੈਮਰਿਆਂ ਸਾਹਮਣੇ ਵਿਧਾਇਕਾਂ ਨੂੰ ਧੂਹ ਕੇ ਲਿਜਾਇਆ ਜਾ ਰਿਹਾ ਹੈ। ਆਖ਼ਰ ਮੋਦੀ ਕੀ ਦੱਸਣਾ ਚਾਹੁੰਦੇ ਹਨ।
ਆਮ ਨੇਤਾ ਅਸੂਤੋਸ਼ ਨੇ ਆਖਿਆ ਹੈ ਕਿ ਐਮ.ਐਮ. ਖ਼ਾਨ ਕਤਲ ਮਾਮਲੇ ਵਿੱਚ ਧਿਆਨ ਭਟਕਾਉਣ ਦੇ ਇਰਾਦੇ ਨਾਲ ਵਿਧਾਇਕਾਂ ਨੂੰ ਝੂਠੇ ਕੇਸਾਂ ਵਿੱਚ ਫਸਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਦਿੱਲੀ ਦੇ ਉਪ ਮੁੱਖ ਮੰਤਰੀ ਮੁਨੀਸ਼ ਸਸੋਦੀਆ ਨੇ ਟਵੀਟ ਕਰ ਕੇ ਆਖਿਆ ਹੈ ਕਿ ਐਮਰਜੈਂਸੀ ਦੀ ਯਾਦਗਾਰ ਦਿਨ ਹੀ ਐਮਰਜੈਂਸੀ ਮੋਦੀ ਜੀ! ਤੁਸੀਂ ਸਾਨੂੰ ਜੇਲ੍ਹ ਵਿੱਚ ਸੁੱਟ ਦੇਵੋਗੇ ਤਾਂ ਵੀ ਅਸੀਂ ਝੁਕਣ ਵਾਲੇ ਨਹੀਂ। ਆਪ ਵਿਧਾਇਕ ਦਿਨੇਸ਼ ਮੋਹਨੀਆ ਉੱਤੇ ਇੱਕ ਬਜ਼ੁਰਗ ਨਾਲ ਕੁੱਟਮਾਰ ਤੇ ਮਹਿਲਾ ਨਾਲ ਬੁਰਾ ਵਿਵਹਾਰ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ।

LEAVE A REPLY