8ਨਵੀਂ ਦਿੱਲੀ: ਗਾਂਧੀ ਪਰਿਵਾਰ ਦੇ ਵੱਡੇ ਵਿਰੋਧੀ ਮੰਨੇ ਜਾਣ ਵਾਲੇ ਬੀਜੇਪੀ ਨੇਤਾ ਸੂਬਰਮਨੀਅਮ ਸਵਾਮੀ ਮੁੜ ਚਰਚਾ ਵਿੱਚ ਆ ਗਏ ਹਨ। ਇਸ ਵਾਰ ਉਹ ਕਾਂਗਰਸ ਸੁਪਰੀਮੋ ਸੋਨੀਆ ਗਾਂਧੀ ਦੇ ਜਵਾਈ ਰਾਬਰਟ ਵਾਡਰਾ ਦੇ ਹਮਲੇ ਪਿੱਛੋਂ ਚਰਚਾ ਵਿੱਚ ਆਏ ਹਨ। ਵਾਡਰਾ ਨੇ ਬਕਾਇਦਾ ਫੇਸਬੁੱਕ ਪੇਜ਼ ‘ਤੇ ਲਿਖ ਕੇ ਹਮਲਾ ਕੀਤਾ ਹੈ।
ਦਰਅਸਲ, ਸੁਬਰਮਨੀਅਮ ਸਵਾਮੀ ਨੇ ਕੱਲ੍ਹ ਕਿਹਾ ਸੀ ਕਿ ਸਰਕਾਰ ਦੇ ਮੰਤਰੀਆਂ ਨੂੰ ਸੂਟ ਦੀ ਬਜਾਏ ਭਾਰਤੀ ਕੱਪੜਾ ਪਾਉਣਾ ਚਾਹੀਦਾ ਹੈ। ਸੂਟ ਵਿੱਚ ਉਹ ਵੇਟਰ ਲੱਗਦੇ ਹਨ। ਇਸ ‘ਤੇ ਵਾਡਰਾ ਨੇ ਕਿਹਾ ਹੈ ਕਿ ਕੀ ਵੇਟਰ ਦਾ ਆਤਮ ਸਨਮਾਨ ਨਹੀਂ ਹੁੰਦਾ ? ਸਵਾਮੀ ਨੇ ਇਸ ਬਿਆਨ ਨਾਲ ਵੇਟਰ ਦਾ ਅਪਮਾਨ ਕੀਤਾ।
ਸੁਬਰਮਨੀਅਮ ਸਵਾਮੀ ਨੇ ਵੇਟਰ ਵਾਲਾ ਬਿਆਨ ਵਿੱਤ ਮੰਤਰੀ ਅਰੁਨ ਜੇਤਲੀ ਨੂੰ ਲੈ ਕੇ ਦਿੱਤਾ ਸੀ। ਜੇਤਲੀ ਦੇ ਚੀਨ ਦੌਰੇ ਦੌਰਾਨ ਚੀਨ ਬੈਂਕ ਦੇ ਮੁਖੀ ਨਾਲ ਸੂਟ ਵਿੱਚ ਫੋਟੋ ਅਖਬਾਰਾਂ ਵਿੱਚ ਛਪੀ ਸੀ। ਇਸੇ ਨੂੰ ਲੈ ਕੇ ਸਵਾਮੀ ਨੇ ਟਵਿੱਟਰ ‘ਤੇ ਸੂਟ ਪਾਉਣ ਵਾਲੇ ਨੂੰ ਵੇਟਰ ਦੱਸਿਆ ਸੀ।

LEAVE A REPLY