5ਚੰਡੀਗੜ੍ਹ : ਆਖ਼ਰਕਾਰ ਪੰਜਾਬ ਕਾਂਗਰਸ ਆਪਣਾ ਨਵਾਂ ਇੰਚਾਰਜ ਮਿਲ ਹੀ ਗਿਆ ਹੈ। ਪਾਰਟੀ ਨੇ ਕਾਂਗਰਸ ਦੀ ਸਕੱਤਰ ਆਸ਼ਾ ਕੁਮਾਰੀ ਨੂੰ ਪੰਜਾਬ ਮਾਮਲਿਆਂ ਦਾ ਇੰਚਾਰਜ ਨਿਯੁਕਤ ਕੀਤਾ ਹੈ। ਕਮਲ ਨਾਥ ਦੀ ਨਿਯੁਕਤੀ ਤੋਂ ਬਾਅਦ ਪੈਦਾ ਹੋਏ ਵਿਵਾਦ ਕਾਰਨ ਇਹ ਅਹੁਦਾ ਖ਼ਾਲੀ ਸੀ ਜਿਸ ਦੀ ਜ਼ਿੰਮੇਵਾਰੀ ਹੁਣ ਆਸ਼ਾ ਕੁਮਾਰੀ ਨੂੰ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਸ਼ੀਲਾ ਦੀਕਸ਼ਤ ਦੇ ਨਾਮ ਦੀ ਚਰਚਾ ਵੀ ਇਸ ਅਹੁਦੇ ਲਈ ਹੋਈ ਸੀ ਪਰ ਬਾਅਦ ਵਿੱਚ ਪਾਰਟੀ ਨੇ ਆਸ਼ਾ ਕੁਮਾਰੀ ਦੇ ਨਾਮ ਉੱਤੇ ਮੋਹਰ ਲੱਗਾ ਦਿੱਤੀ।
ਕੌਣ ਹੈ ਆਸ਼ਾ ਕੁਮਾਰੀ- ਆਸ਼ਾ ਕੁਮਾਰੀ ਦਾ ਸਬੰਧ ਹਿਮਾਚਲ ਪ੍ਰਦੇਸ਼ ਦੇ ਡਲਹੌਜ਼ੀ ਨਾਲ ਹੈ। ਡਲਹੌਜ਼ੀ ਵਿਧਾਨ ਸਭਾ ਹਲਕੇ ਤੋਂ ਚਾਰ ਵਾਰ ਤੋਂ ਲਗਾਤਾਰ ਵਿਧਾਇਕ ਚੱਲ ਰਹੇ ਹਨ।
ਵਿਵਾਦ- ਕਾਂਗਰਸ ਦੀ ਸੀਨੀਅਰ ਆਗੂ ਆਸ਼ਾ ਕੁਮਾਰੀ ਦਾ ਪਿਛੋਕੜ ਵੀ ਵਿਵਾਦ ਮਈ ਵੀ ਹੈ। ਜ਼ਮੀਨ ਹੜੱਪਣ ਦੇ ਮਾਮਲੇ ਵਿੱਚ ਅਦਾਲਤ ਨੇ ਆਸ਼ਾ ਕੁਮਾਰੀ ਨੂੰ ਦੋਸ਼ੀ ਐਲਾਨਿਆ ਹੋਇਆ ਹੈ।

LEAVE A REPLY