6ਵਾਸ਼ਿੰਗਟਨ: ਅਮਰੀਕਾ ਨੇ ਨਿਊਕਲੀਅਰ ਸਪਲਾਇਰ ਗਰੁੱਪ (ਐਨ ਐਸ ਜੀ) ਦੀ ਮੈਂਬਰਸ਼ਿਪ ਲਈ ਭਾਰਤ ਦੀ ਫਿਰ ਤੋਂ ਹਿਮਾਇਤ ਕੀਤੀ ਹੈ। ਅਮਰੀਕਾ ਨੇ ਦਾਅਵੇ ਨਾਲ ਆਖਿਆ ਹੈ ਕਿ ਇਸ ਸਾਲ ਦੇ ਅੰਤ ਤੱਕ ਭਾਰਤ ਨੂੰ ਇਸ ਸਮੂਹ ਵਿੱਚ ਐਂਟਰੀ ਮਿਲ ਜਾਵੇਗੀ। ਅਮਰੀਕੀ ਅਧਿਕਾਰੀ ਨੇ ਨਾਮ ਨਾ ਲਿਖੇ ਜਾਣ ਦੀ ਸ਼ਰਤ ਉੱਤੇ ਲਿਖਿਆ ਕਿ ਸਾਨੂੰ ਉਮੀਦ ਹੈ ਕਿ ਇਸ ਖੇਤਰ ਵਿੱਚ ਅੱਗੇ ਵੱਧ ਰਹੇ ਹਾਂ ਅਤੇ ਭਾਰਤ 2016 ਦੇ ਅੰਤ ਤੱਕ ਐਨ ਐਸ ਜੀ ਦਾ ਮੈਂਬਰ ਬਣ ਜਾਵੇਗਾ।
ਅਧਿਕਾਰੀ ਨੇ ਦੱਸਿਆ ਕਿ ਇਸ ਖੇਤਰ ਵਿੱਚ ਹੋਰ ਕੰਮ ਕੀਤੇ ਜਾਣ ਦੀ ਜ਼ਰੂਰਤ ਹੈ। ਇਸ ਦੇ ਲਈ ਦਿੱਲੀ ਅਤੇ ਵਾਸ਼ਿੰਗਟਨ ਦਾ ਸਾਥ ਆਉਣਾ ਜ਼ਰੂਰੀ ਹੈ। ਅਮਰੀਕਾ ਸਮੇਤ ਦੁਨੀਆ ਦੇ 38 ਦੇਸ਼ ਇਸ ਮੁੱਦੇ ਉੱਤੇ ਭਾਰਤ ਦੀ ਹਿਮਾਇਤ ਕਰ ਰਹੇ ਹਨ। ਪਰ ਚੀਨ ਦੇ ਵਿਰੋਧ ਦੇ ਕਾਰਨ ਭਾਰਤ ਨੂੰ ਸਮੂਹ ਵਿੱਚ ਐਂਟਰੀ ਨਹੀਂ ਮਿਲ ਸਕੀ। ਪਿਛਲੇ ਦਿਨੀਂ ਸਿਓਲ ਵਿੱਚ ਹੋਈ ਮੀਟਿੰਗ ਦੌਰਾਨ ਚੀਨ ਨੇ ਇਸ ਮੁੱਦੇ ਉੱਤੇ ਭਾਰਤ ਦਾ ਸਾਥ ਨਹੀਂ ਦਿੱਤਾ ਸੀ।
ਚੀਨ ਦਾ ਸਾਥ 10 ਹੋਰ ਦੇਸ਼ਾਂ ਨੇ ਵੀ ਦਿੱਤਾ ਸੀ।ਭਾਰਤ ਦਾ ਵਿਰੋਧ ਚੀਨ ਤੋਂ ਇਲਾਵਾ ਸਵਿਟਜ਼ਰਲੈਂਡ, ਸਾਊਥ ਅਫ਼ਰੀਕਾ, ਨਾਰਵੇ, ਬਰਾਜ਼ੀਲ , ਨਿਊਜ਼ੀਲੈਂਡ ,ਆਇਰਲੈਂਡ ਅਤੇ ਤੁਰਕੀ ਨੇ ਕੀਤਾ ਸੀ। ਚੀਨ ਨੇ ਸਪਸ਼ਟ ਕੀਤਾ ਸੀ ਕਿ ਪ੍ਰਮਾਣੂ ਅਪਸਾਰ ਸੰਧੀ ਉੱਤੇ ਹਸਤਾਖ਼ਰ ਕਰਨ ਵਾਲੇ ਦੇਸ਼ਾਂ ਨੂੰ ਹੀ ਸਮੂਹ ਵਿੱਚ ਸ਼ਾਮਲ ਕੀਤਾ ਜਾਵੇ।

LEAVE A REPLY