4ਨਵੀਂ ਦਿੱਲੀ: ਪੀਐਮ ਨਰੇਂਦਰ ਮੋਦੀ ਅੱਜ 21ਵੀਂ ਵਾਰ ਦੇਸ਼ ਦੀ ਜਨਤਾ ਨਾਲ ‘ਮਨ ਕੀ ਬਾਤ’ ਕੀਤੀ। ਇਸ ਰੇਡੀਓ ਪ੍ਰੋਗਰਾਮ ਦੌਰਾਨ ਮੋਦੀ ਨੇ ਐਤਵਾਰ ਨੂੰ 1975 ਦੀ ਐਮਰਜੈਂਸੀ ਨੂੰ ਦੇਸ਼ ਦਾ ਕਾਲਾ ਦਿਨ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਦੇਸ਼ ਦੇ ਲੋਕਾਂ ਨੇ ਹਮੇਸ਼ਾ ਲੋਕਤੰਤਰ ਨੂੰ ਤਰਜੀਹ ਦਿੱਤੀ ਹੈ। ਮੋਦੀ ਨੇ ਕਿਹਾ, “ਮੈਂ ਖੁਸ਼ ਹਾਂ ਕਿ ਮੇਰੇ ਦੇਸ਼ ਦੇ ਲੋਕਾਂ ਨੇ ਹਮੇਸ਼ਾ ਹੀ ਲੋਕਤੰਤਰ ਨੂੰ ਤਰਜੀਹ ਦਿੱਤੀ ਹੈ। ਇੱਕ ਸਮਾਂ ਸੀ, ਜਦ ਲੋਕਾਂ ਦੀ ਅਵਾਜ ਦਬਾਅ ਦਿੱਤੀ ਗਈ ਸੀ, ਪਰ ਅੱਜ ਲੋਕ ਸਰਕਾਰ ਦੇ ਕੰਮ ਕਾਜ ਨੂੰ ਲੈ ਕੇ ਆਪਣੇ ਵਿਚਾਰ ਦੱਸ ਸਕਦੇ ਹਨ।”
ਮੋਦੀ ਨੇ ਕਿਹਾ ਕਿ ਲੋਕ ਹੁਣ ਪੂਰਣ ਲੋਕਤੰਤਰ ‘ਚ ਹਨ। 1975 ‘ਚ ਇੱਕ ਸਮਾਂ ਸੀ, ਜਦ ਲੋਕਾਂ ਦੀ ਅਜਾਦੀ ਖੋਹ ਲਈ ਗਈ ਸੀ ਤੇ ਕਰੀਬ 1000 ਰਾਜਨੀਤਕ ਵਰਕਰਾਂ ਤੇ ਵਿਦਿਆਰਥੀ ਲੀਡਰਾਂ ਨੂੰ ਬਿਨਾਂ ਕਿਸੇ ਕਾਰਨ ਜੇਲ ‘ਚ ਪਾ ਦਿੱਤਾ ਗਿਆ ਸੀ। ਉਨ੍ਹਾਂ ਕਿਹਾ, “ਲੋਕਤੰਤਰ ਨੇ ਸਾਨੂੰ ਤਾਕਤ ਦਿੱਤੀ ਹੈ, ਪਰ 25-26 ਜੂਨ, 1975 ਲੋਕਤੰਤਰ ਲਈ ਕਾਲੀ ਰਾਤ ਸੀ। ਮੈਂ ਹਮੇਸ਼ਾ ਲੋਕਾਂ ਨੂੰ ਲੋਕਤੰਤਰ ‘ਚ ਪੂਰਨ ਵਿਸ਼ਵਾਸ ਦੀ ਬੇਨਤੀ ਕੀਤੀ ਹੈ।”
ਦਰਅਸਲ 1975 ‘ਚ 25-26 ਜੂਨ ਦੀ ਅੱਧੀ ਰਾਤ ਤਤਕਾਲੀ ਪ੍ਰਧਾਨਮੰਤਰੀ ਇੰਦਰਾ ਗਾਂਧੀ ਦੀ ਸਿਫਾਰਸ਼ ‘ਤੇ ਤਤਕਾਲੀ ਰਾਸ਼ਟਰਪਤੀ ਫਖੁਰਦੀਨ ਅਲੀ ਅਹਿਮਦ ਨੇ ਦੇਸ਼ ‘ਚ ਐਮਰਜੈਂਸੀ ਲਗਾਈ ਸੀ।

LEAVE A REPLY