4ਇਸਲਾਮਾਬਾਦ  : ਪਾਕਿਸਤਾਨ ਵਲੋਂ ਲੰਬੇ ਸਮੇਂ ਤੋਂ ਜਿਥੇ ਕਸ਼ਮੀਰ ਦੀ ਰਾਗ ਅਲਾਪਿਆ ਜਾ ਰਿਹਾ ਹੈ, ਉਥੇ ਪਾਕਿਸਤਾਨ ਦੀ ਵਿਦੇਸ਼ ਮੰਤਰੀ ਨੇ ਕਿਹਾ ਹੈ ਕਿ ਅਸੀਂ ਭਾਰਤ ਨਾਲ ਜੰਗ ਲੜ ਕੇ ਵੀ ਕਸ਼ਮੀਰ ਨੂੰ ਹਾਸਲ ਨਹੀਂ ਕਰ ਸਕਦੇ। ਇਕ ਪਾਕਿਸਤਾਨੀ ਚੈਨਲ ਨਾਲ ਗੱਲਬਾਤ ਦੌਰਾਨ ਪਾਕਿਸਤਾਨੀ ਦੀ ਸਾਬਕਾ ਵਿਦੇਸ਼ ਮੰਤਰੀ ਹੀਨਾ ਰੱਬਾਨੀ ਖਾਰ ਨੇ ਇਹ ਗੱਲ ਆਖੀ। ਉਹਨਾਂ ਕਿਹਾ ਕਿ ਦੋਨਾਂ ਦੇਸ਼ਾਂ ਵਿਚਾਲੇ ਦੁਸ਼ਮਣੀ ਦੇ ਮਾਹੌਲ ਵਿਚਾਲੇ ਇਹ ਮਸਲਾ ਕਦੇ ਵੀ ਹੱਲ ਨਹੀਂ ਹੋ ਸਕਦਾ। ਉਹਨਾਂ ਕਿਹਾ ਕਿ ਕਸ਼ਮੀਰ ਮੁੱਦੇ ‘ਤੇ ਗੱਲਬਾਤ ਹੀ ਇਕ ਮਾਤਰ ਰਸਤਾ ਹੈ।

LEAVE A REPLY